ਸ਼ਿਵ ਸੈਨਾ ਹਿੰਦੋਸਤਾਨ ਦੀ ਨਵ ਗਠਿਤ ਇਕਾਈ ਦੇ ਅਹੁਦੇਦਾਰਾਂ ਨੇ ਸੰਤ ਭਿੰਡਰਾਂ ਵਾਲਿਆਂ ਖਿਲਾਫ ਬੋਲੇ ਸ਼ਬਦਾਂ ਦੀ ਮੁਆਫ਼ੀ ਮੰਗਦਿਆਂ ਦਿੱਤੇ ਅਸਤੀਫੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 May 2018

ਸ਼ਿਵ ਸੈਨਾ ਹਿੰਦੋਸਤਾਨ ਦੀ ਨਵ ਗਠਿਤ ਇਕਾਈ ਦੇ ਅਹੁਦੇਦਾਰਾਂ ਨੇ ਸੰਤ ਭਿੰਡਰਾਂ ਵਾਲਿਆਂ ਖਿਲਾਫ ਬੋਲੇ ਸ਼ਬਦਾਂ ਦੀ ਮੁਆਫ਼ੀ ਮੰਗਦਿਆਂ ਦਿੱਤੇ ਅਸਤੀਫੇ

ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਬੀਤੀ 8 ਮਈ ਨੂੰ ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਵਿਖੇ ਕਾਇਮ ਕੀਤੀ ਸ਼ਿਵ ਸੈਨਾ ਹਿੰਦੋਸਤਾਨ ਦੀ ਇਕਾਈ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਚੋਣ ਤੋਂ ਬਾਅਦ ਪੱਤਰਕਾਰਾਂ ਨੂੰ ਜਥੇਬੰਦੀ ਦੇ ਸੰਗਠਨ ਮੰਤਰੀ ਪੰਜਾਬ ਵੱਲੋਂ  ਸੰਤ ਭਿੰਡਰਾਂ ਵਾਲਿਆਂ ਖਿਲਾਫ਼ ਦਿੱਤੇ ਬਿਆਨ ਸਬੰਧੀ ਮੁਆਫ਼ੀ ਮੰਗਦਿਆਂ ਜਥੇਬੰਦੀ ਤੋਂ ਕਿਨਾਰਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਸੰਬੰਧੀ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਤੋਂ ਬਾਅਦ ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂ ਵੱਲੋਂ ਸਖਤ ਨੋਟਿਸ ਲੈਦਿਆਂ ਆਪਣੇ ਕੁਝ ਸਿੰਘਾਂ ਨੂੰ ਪਿੰਡ ਜੀਵਨ ਸਿੰਘ ਵਾਲਾ ਵਿਖੇ ਭੇਜਿਆ ਗਿਆ ਸੀ। ਭਾਈ ਬਲਜੀਤ ਸਿੰਘ ਦਾਦੂ ਵੱਲੋਂ ਭੇਜੇ ਗਏ ਸਿੰਘਾਂ ਭਾਈ ਬਲਕਾਰ ਸਿੰਘ ਖ਼ਾਲਸਾ, ਭਾਈ ਇਕਬਾਲ ਸਿੰਘ ਖ਼ਾਲਸਾ, ਭਾਈ ਕੁਲਵਿੰਦਰ ਸਿੰਘ ਖਾਲਸਾ ਅਤੇ ਭਾਈ ਬਲਦੇਵ ਸਿੰਘ ਨੇ ਜਦੋਂ ਉਕਤ ਨਵ ਗਠਿਤ ਇਕਾਈ ਦੇ ਨਵੇਂ ਚੁਣੇ ਅਹੁਦੇਦਾਰਾਂ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਸ ਕਾਰਨ ਇਹ ਗਲਤੀ ਹੋਈ ਹੈ। ਇਕਾਈ ਦੇ ਅਹੁਦੇਦਾਰਾਂ ਬਲਾਕ ਪ੍ਰਧਾਨ ਜਸਪਾਲ ਸਿੰਘ ਜੀਵਨ ਸਿੰਘ ਵਾਲਾ ਅਤੇ ਵਾਈਸ ਪ੍ਰਧਾਨ ਸੰਦੀਪ ਖ਼ਾਨ ਨੇ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ ਪ੍ਰੰਤੂ ਜਦੋਂ ਇਕਾਈ ਦੀ ਚੋਣ ਕਰਵਾਉਣ ਆਏ ਸੰਗਠਨ ਦੇ ਸੰਗਠਨ ਮੰਤਰੀ ਪੰਜਾਬ ਸੁਸ਼ੀਲ ਕੁਮਾਰ ਜਿੰਦਲ ਨੇ ਪੱਤਰਕਾਰਾਂ ਨੂੰ ਉਕਤ ਬਿਆਨ ਰਿਕਾਰਡ ਕਰਵਾਇਆ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਤੋਂ ਅਣਜਾਣ ਪੁਣੇ ਵਿੱਚ ਇਹ ਗਲਤੀ ਹੋਈ ਹੈ। ਆਪਣੀ ਭੁੱਲ ਦਾ ਅਹਿਸਾਸ ਕਰਦਿਆਂ ਸ਼ਿਵ ਸੈਨਾ ਹਿੰਦੋਸਤਾਨ ਦੀ ਨਵ ਗਠਿਤ ਇਕਾਈ ਭੰਗ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਵਿਸ਼ਵਾਸ ਦੁਆਇਆ ਕਿ ਉਹ ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਕਰਨਗੇ ਜਿਸ ਨਾਲ ਸਿੱਖ ਪੰਥ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਦੀ ਹੋਵੇ।
ਅਣਜਾਣ ਪੁਣੇ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੀ ਇਕਾਈ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਵੱਲੋਂ ਮਾਫੀ  ਮੰਗਣ ਸਮੇਂ ਸਰਬੱਤ ਖਾਲਸਾ ਦੇ ਮੁਤਵਾਜ਼ੀ ਜਥੇਦਾਰ ਬਾਬਾ ਬਲਜੀਤ ਸਿੰਘ ਦਾ ਸੁਨੇਹਾ ਦਿੰਦਿਆਂ ਬਲਕੌਰ ਸਿੰਘ  ਖਾਲਸਾ ਅਤੇ ਇਕਬਾਲ ਸਿੰਘ ਖਾਲਸਾ ਨੇ ਕਿਹਾ ਕਿ ਕੌਮ ਦੇ ਨਿਧੜਕ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਾਨ  ਦੇ ਖਿਲਾਫ ਕਦੇ ਵੀ ਕੋਈ ਸ਼ਬਦ ਬਰਦਾਸ਼ਤ  ਨਹੀਂ ਕੀਤਾ ਜਾਵੇਗਾ।

No comments:

Post Top Ad

Your Ad Spot