ਸਰਕਾਰੀ ਹਾਈ ਸਕੂਲ ਚੱਠੇਵਾਲਾ ਨੂੰ ਕੀਤਾ ਨਲਕਾ ਦਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 3 May 2018

ਸਰਕਾਰੀ ਹਾਈ ਸਕੂਲ ਚੱਠੇਵਾਲਾ ਨੂੰ ਕੀਤਾ ਨਲਕਾ ਦਾਨ

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੁੱਝ ਨਾ ਕੁੱਝ ਦਾਨ ਕਰਨ ਦੀ ਪ੍ਰਵਿਰਤੀ ਚੱਲ ਰਹੀ ਹੈ। ਪਿਛਲੇ ਦਿਨੀਂ ਵੀ ਕਈ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲ ਨੂੰ ਦਾਨ ਕਰਨ ਦੀਆਂ ਖਬਰਾਂ ਸੁਰਖੀਆਂ ਵਿੱਚ ਆਈਆਂ ਹਨ। ਇਸ ਪ੍ਰਵਿਰਤੀ 'ਤੇ ਚਲਦਿਆਂ ਨਜ਼ਦੀਕੀ ਪਿੰਡ ਚੱਠੇਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਗਣਿਤ ਅਧਿਆਪਿਕਾ ਮੈਡਮ ਕਮਲ ਲਤਾ ਨੇ ਬੱਚਿਆਂ ਦੇ ਹੱਥ ਅਤੇ ਭਾਂਡੇ ਧੋਣ ਲਈ ਇੱਕ ਨਲਕਾ ਸਕੁੂਲ ਨੂੰ ਦਾਨ ਵਜੋਂ ਦਿੱਤਾ ਗਿਆ ਹੈ। ਮੈਡਮ ਕਮਲ ਲਤਾ ਪਹਿਲਾਂ ਵੀ ਅਕਸਰ ਗਰੀਬ ਬੱਚਿਆਂ ਦੀ ਮੱਦਦ ਕਰਦੇ ਰਹਿੰਦੇ ਹਨ। ਮੁੱਖ ਅਧਿਆਪਕ ਸ. ਅਵਤਾਰ ਸਿੰਘ ਨੇ ਮੈਡਮ ਲਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਸੇਵੀ ਕੰਮਾਂ ਅਤੇ ਬੱਚਿਆਂ ਦੀ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ। ਇਸ ਸਮੇ ਸੰਦੀਪ ਕੁਮਾਰ,ਸਮਿਤਾ,ਗੁਰਜੰਟ ਸਿੰਘ ਡੀ.ਪੀ.ਈ, ਨਿਪਾਲ ਸਿੰਘ ਪੱਕਾ,ਸਰਬਜੀਤ ਕੌਰ,ਸਿਮਰਜੀਤ ਕੌਰ,ਗੁਰਦੀਪ ਕੌਰ,ਰਾਮਜੀਵਨ ਸਿੰਘ ਅਤੇ ਹਰਗੋਬਿੰਦ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot