ਬੱਚਿਆਂ ਦੇ ਮਾਪਿਆਂ ਨੇ ਲਾਇਆ ਸਕੂਲ ਦੇ ਗੇਟ ਅੱਗੇ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 4 May 2018

ਬੱਚਿਆਂ ਦੇ ਮਾਪਿਆਂ ਨੇ ਲਾਇਆ ਸਕੂਲ ਦੇ ਗੇਟ ਅੱਗੇ ਧਰਨਾ

  • ਮਾਮਲਾ ਬੱਚਿਆਂ ਤੋਂ ਨਜਾਇਜ ਤੌਰ 'ਤੇ ਫੀਸਾਂ ਵਸੂਲਣ ਦਾ
  • ਕਿਸੇ ਦੇ ਦਬਾਅ ਹੇਠ ਆ ਕੇ ਮਾਪਿਆਂ ਨੇ ਲਗਾਇਆ ਧਰਨਾ-ਪ੍ਰਿੰਸੀਪਲ
ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਿਲਾਫ ਉਕਤ ਸਕੂਲ ਅੰਦਰ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਕੋਲੋਂ ਦਾਖਲੇ ਅਤੇ ਫੀਸਾਂ ਵਸੂਲਣ ਦੇ ਦੋਸ਼ ਲਾਉਂਦਿਆਂ ਸਕੂਲ ਦੇ ਗੇਟ ਅੱਗੇ ਧਰਨਾ ਲਾ ਦਿੱਤਾ ਅਤੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਲਈਆਂ ਗਈਆਂ ਫੀਸਾਂ ਵਾਪਿਸ ਕਰਨ ਦੀ ਮੰਗ ਕੀਤੀ।
ਸਕੂਲ ਦੇ ਗੇਟ ਅੱਗੇ ਲਾਏ ਧਰਨੇ ਮੌਕੇ ਬੱਚਿਆਂ ਦੇ ਮਾਪਿਆਂ ਮਨਦੀਪ ਕੌਰ, ਸਰਬਜੀਤ  ਕੌਰ, ਸੁਰਜੀਤ ਕੌਰ, ਕਰਮਜੀਤ ਕੌਰ, ਸੁਰਜੀਤ ਸਿੰਘ, ਕੱਕ ਸਿੰਘ, ਪਾਲ ਕੌਰ, ਜੱਗਰ ਸਿੰਘ, ਜਗਤਾਰ ਸਿੰਘ, ਕਮਲ ਸਿੰਘ ਆਦਿ ਨੇ ਦੋਸ਼ ਲਾਏ ਹਨ ਕਿ ਸਾਡੇ ਬੱਚੇ ਉਕਤ ਸਕੂਲ ਵਿੱਚ ਪੜ੍ਹਦੇ ਹਨ ਇੱਥੋਂ ਦੇ ਸਟਾਫ ਨੇ ਸਾਡੇ ਤੋਂ ਦਾਖਲੇ ਦੇ ਰੂਪ ਵਿੱਚ ਚੌਥੀ, ਪੰਜਵੀਂ, ਛੇਵੀ ਜਮਾਤ ਦੇ ਚਾਰ ਸੌ ਤੋਂ ਪੰਜ ਸੌ ਰੁਪਏ ਦਾਖਲਾ ਅਤੇ ਫੀਸਾਂ ਦੇ ਨਾਮ 'ਤੇ ਵਸੂਲੇ ਹਨ ਜਦੋਂ ਕਿ ਅੱਠਵੀਂ ਜਮਾਤ ਦੇ ਵਿਦਿਆਰਥੀ ਤੋਂ ਸੱਤ ਸੌ ਰੁਪਏ ਫੀਸ ਅਤੇ ਦਾਖਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਅੱਠਵੀਂ ਤੱਕ ਸਾਰੇ ਬੱਚਿਆਂ ਨੂੰ ਮੁਫਤ ਪੜਾਈ ਕਰਵਾਉਂਦੀ ਹੈ ਅਤੇ ਸਾਰਾ ਖਰਚਾ ਸਰਕਾਰ ਕਰਦੀ ਹੈ ਅਤੇ ਦੂਜੇ ਪਾਸੇ ਉਹ ਸਾਰੇ ਗਰੀਬ ਜਾਤੀ ਨਾਲ ਸਬੰਧ ਰੱਖਦੇ ਹਨ ਇਸ ਲਈ ਉਹਨਾਂ ਕੋਲੋਂ ਫੀਸ ਕਿਸ ਚੀਜ਼ ਦੀ ਲਈ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਉਕਤ ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਜੋ ਫੀਸ ਉਹਨਾਂ ਕੋਲੋਂ ਭਰਾਈ ਗਈ ਹੈ ਉਸਦੀ ਉਹਨਾਂ ਨੂੰ ਕੋਈ ਰਸੀਦ ਵੀ ਨਹੀਂ ਦਿੱਤੀ ਗਈ ਅਤੇ ਜਦੋਂ ਇਸ ਬਾਰੇ ਸਕੂਲ ਦੀ ਪ੍ਰਿੰਸੀਪਲ ਨੂੰ ਗਰੀਬ ਲੋਕਾਂ ਦੀ ਕੀਤੀ ਜਾਂਦੀ ਲੁੱਟ ਬਾਰੇ ਦੱਸਿਆ ਤਾਂ ਉਹਨਾਂ ਸਾਨੂੰ ਸਕੂਲ ਵਿੱਚੋਂ ਬਾਹਰ ਜਾਣ ਲਈ ਕਿਹਾ ਅਤੇ ਸਾਡੀ ਬੇਇਜਤੀ ਕੀਤੀ ਇਸ ਲਈ ਅਸੀਂ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ। ਉਹਨਾਂ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋ ਤੱਕ ਗਰੀਬ ਮਾਪਿਆਂ ਕੋਲੋਂ ਲਏ ਫੀਸਾਂ ਦਾਖਲੇ ਵਾਪਸ ਨਹੀਂ ਕੀਤੇ ਜਾਂਦੇ ਅਤੇ ਨਾਲ ਹੀ ਸਕੂਲ ਪ੍ਰਿੰਸੀਪਲ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ।
ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ੳਨ੍ਹਾਂ ਨੇ ਉਕਤ ਧਰਨਾਕਾਰੀਆਂ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਸਾਡੇ ਸਕੂਲ ਵੱਲੋਂ ਕਿਸੇ ਵੀ ਵਿਦਿਆਰਥੀ ਤੋਂ ਕੋਈ ਵੀ ਫੀਸ ਜਾ ਦਾਖਲਾ ਨਹੀਂ ਲਿਆ ਜਾਂਦਾ ਅਤੇ ਨਾ ਹੀ ਇਹਨਾਂ ਮਾਪਿਆਂ ਕੋਲੋਂ ਲਿਆ ਹੈ ਸਗੋਂ ਇਹ ਲੋਕ ਕਿਸੇ ਦੇ ਦਬਾਅ ਹੇਠ ਆ ਕੇ ਸਾਡੇ ਸਕੂਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸ. ਰਣਜੀਤ ਸਿੰਘ ਮਲਕਾਣਾ ਨਾਲ ਇਸ ਧਰਨੇ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਵੀ ਇਸ ਧਰਨੇ ਨੂੰ ਬੇਬੁਨਿਆਦ ਅਤੇ ਸਕੂਲ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਿਸੇ ਦੇ ਦਬਾਅ ਹੇਠ ਲਗਾਇਆ ਦਸਦਿਆਂ ਕਿਹਾ ਕਿ ਉਹਨਾਂ ਦਾ ਸਕੂਲ ਪਹਿਲਾਂ ਤੋਂ ਹੀ ਕੋਈ ਫੀਸ ਦਾਖਲਾ ਨਹੀਂ ਲੈ ਰਿਹਾ ਹੈ ਤੇ ਹੁਣ ਉਹ ਕਿਵੇਂ ਫੀਸਾਂ ਵਸੂਲਣਗੇ। ਇਸ ਮਾਮਲੇ 'ਚ ਆਮ ਲੋਕਾਂ ਅਤੇ ਸਿਆਸੀ ਵਿਸ਼ਲੇਸਕਾ ਦਾ ਮੰਨਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਕੂਲ ਦਾ ਸੰਚਾਲਨ ਕਰ ਰਹੀ ਕਮੇਟੀ ਨੂੰ ਲਾਂਬੇ ਕਰਕੇ ਪੰਜਾਬ ਦੀ ਮੌਜੂਦਾ ਰਾਜ ਕਰਦੀ ਧਿਰ ਨੂੰ ਸਕੂਲ ਕਮੇਟੀ 'ਤੇ ਕਥਿਤ ਕਾਬਿਜ਼ ਕਰਨ ਦੀ ਨੀਅਤ ਨਾਲ ਇਹ ਸਭ ਵਾਵੇਲਾ ਖੜ੍ਹਾ ਕੀਤਾ ਜਾ ਰਿਹਾ ਹੈ।

No comments:

Post Top Ad

Your Ad Spot