ਗਾਇਕਾ ਰੁਪਿੰਦਰ ਰੰਧਾਵਾ ਦੇ ਇਨਕਲਾਬੀ ਗੀਤ "ਧੀ ਦੀ ਪੁਕਾਰ" ਦਾ ਪੋਸਟਰ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 4 May 2018

ਗਾਇਕਾ ਰੁਪਿੰਦਰ ਰੰਧਾਵਾ ਦੇ ਇਨਕਲਾਬੀ ਗੀਤ "ਧੀ ਦੀ ਪੁਕਾਰ" ਦਾ ਪੋਸਟਰ ਰਿਲੀਜ਼

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਮਾਜ ਸੁਧਾਰਕ ਅਤੇ ਇਨਕਲਾਬੀ ਗੀਤਾਂ ਦੀ ਗਾਇਕਾ +2 ਦੀ ਵਿਦਿਆਰਥਣ ਰੁਪਿੰਦਰ ਰੰਧਾਵਾ ਦੇ ਗੀਤ "ਧੀ ਦੀ ਪੁਕਾਰ" ਦਾ  ਪੋਸਟਰ ਅੱਜ ਸਥਾਨਕ ਖੰਡੇ ਵਾਲਾ ਚੌਂਕ ਵਿਖੇ ਅਮੇਜ਼ਿੰਗ ਫੋਟੋ ਗੈਲਰੀ ਤੇ ਰਿਲੀਜ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਮੌਕੇ ਗਾਇਕਾ ਰੁਪਿੰਦਰ ਰੰਧਾਵਾ ਨੇ ਦੱਸਿਆ ਕਿ ਗੀਤ ਨੂੰ ਉੱਚੀ ਸੁੱਚੀ ਸੋਚ ਦੇ ਮਾਲਕ ਅਤੇ ਇਨਕਲਾਬੀ ਗੀਤਾਂ ਦੇ ਰਚਾਇਤਾ ਗੁਰਸੇਵਕ ਸੰਗਤ ਵੱਲੋਂ ਲਿਖਿਆ ਗਿਆ ਹੈ ਜਦੋਂ ਕਿ ਗੀਤ ਦੀਆਂ ਧੁਨਾਂ ਨੂੰ ਇਨਕਲਾਬੀ ਗਾਇਕ ਸ਼ਿੰਗਾਰਾ ਚਹਿਲ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ।
ਜਰਨੈਲ ਘੁਮਾਣ ਦੀ ਕੰਪਨੀ ਸੁਰ ਸੰਗਮ ਵੱਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਦਾ ਵੀਡੀਓ ਕਮਲ ਨਥੇਹਾ ਦੀ ਡਾਇਰੈਕਸ਼ਨ ਹੇਠ ਤਲਵੰਡੀ ਸਾਬੋ ਦੇ ਆਸ ਪਾਸ ਤਿਆਰ ਕੀਤਾ ਗਿਆ ਹੈ। ਗੀਤ ਦੇ ਵੀਡੀਓ ਡਾਇਰੈਕਟਰ ਕਮਲ ਨਥੇਹਾ ਨੇ ਪੋਸਟਰ ਰਿਲੀਜ਼ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੀਤ "ਧੀ ਦੀ ਪੁਕਾਰ" ਵਿੱਚ ਸਾਡੇ ਸਮਾਜ ਅੰਦਰ ਧੀਆਂ ਪ੍ਰਤੀ ਅਪਣਾਈ ਹੋਈ ਗਲਤ ਸੋਚ ਨੂੰ ਜਿੱਥੇ ਉਭਾਰ ਕੇ ਪੇਸ਼ ਕੀਤਾ ਗਿਆ ਹੈ ਉੱਥੇ ਅੱਜ ਕੱਲ੍ਹ ਦੇ ਨੌਜਵਾਨਾਂ ਵੱਲੋਂ ਆਪਣੇ ਮਾਪਿਆਂ ਨਾਲ ਕੀਤੇ ਜਾ ਰਹੇ ਦੁਰ ਵਿਵਹਾਰ ਉੱਪਰ ਚਾਨਣਾ ਪਾਉਂਦਿਆਂ ਧੀ ਦੀ ਮਹਾਨਤਾ ਨੂੰ ਦਰਸਾਉਣ ਦੇ ਸਫਲ ਯਤਨ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਗੀਤਕਾਰ ਗੁਰਸੇਵਕ ਸੰਗਤ ਵੱਲੋਂ ਗੀਤ ਨੂੰ ਲਿਖਣ ਵਿੱਚ ਕੋਈ ਘਾਟ ਨਹੀਂ ਛੱਡੀ ਗਈ ਉੱਥੇ ਸੰਗੀਤ ਅਤੇ ਆਵਾਜ਼ ਪੱਖੋਂ ਵੀ ਇਹ ਗੀਤ ਕਾਬਲੇ ਤਾਰੀਫ ਹੈ। ਪੋਸਟਰ ਰਿਲੀਜ਼ ਕਰਨ ਸਮੇਂ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮੈਨੂੰਆਣਾ, ਗੁਰਦੀਪ ਸਿੰਘ ਬਰਾੜ ਆਗੂ ਆਮ ਆਦਮੀ ਪਾਰਟੀ, ਪ੍ਰੀਤ ਕੈਂਥ, ਬੇਅੰਤ ਸਿੰਘ ਬਾਡੀ ਬਿਲਡਰ, ਗੀਤਕਾਰ ਰੇਸ਼ਮ ਨਥੇਹਾ  ਅਤੇ ਵਿਕਾਸ ਕੁਮਾਰ ਆਦਿ ਹਾਜ਼ਰ ਸਨ।

No comments:

Post Top Ad

Your Ad Spot