ਮੀਜ਼ਲ ਰੂਬੇਲਾ ਟੀਕਾਕਰਨ ਖ਼ਤਰਨਾਕ ਬਿਮਾਰੀਆਂ ਦੇ ਖਾਤਮੇ ਲਈ ਜਰੂਰੀ-ਸਿਵਲ ਸਰਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 May 2018

ਮੀਜ਼ਲ ਰੂਬੇਲਾ ਟੀਕਾਕਰਨ ਖ਼ਤਰਨਾਕ ਬਿਮਾਰੀਆਂ ਦੇ ਖਾਤਮੇ ਲਈ ਜਰੂਰੀ-ਸਿਵਲ ਸਰਜਨ

ਸ਼ੋਸ਼ਲ ਮੀਡੀਆ 'ਤੇ ਐਮ.ਆਰ.ਟੀਕੇ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਪ੍ਰਤੀ ਜਾਗਰੂਕਤਾ ਲਈ ਸਾਈਕਲ ਰੈਲੀ ਆਯੋਜਿਤ
ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਸਿਹਤ ਵਿਭਾਗ ਵਲੋਂ 09 ਮਹੀਨੇ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਤਹਿਤ ਲਗਾਏ ਜਾ ਰਹੇ ਟੀਕਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦਫ਼ਤਰ ਸਿਵਲ ਸਰਜਨ ਜਲੰਧਰ ਤੋਂ ਆਈ.ਐਮ.ਏ.ਜਲੰਧਰ, ਗੋ ਸਾਈਕਲਿੰਗ ਗੋ, ਗਰੀਨ ਕਲੱਬ ਜਲੰਧਰ , ਬਾਈਕਿੰਗ ਕਲੱਬ, ਨਾਈਟ ਰਾਈਡਜ਼ ਕਲੱਬ ਅਤੇ ਹੰਕ ਰਾਈਡਰਜ਼ ਜਲੰਧਰ ਦੇ ਸਹਿਯੋਗ ਨਾਲ ਸਾਈਕਲ ਰੈਲੀ ਕਰਵਾਈ ਗਈ ਜਿਸ ਨੂੰ ਸਿਵਲ ਸਰਜਨ ਜਲੰਧਰ ਡਾ.ਜਸਪ੍ਰੀਤ ਕੌਰ ਸੇਖੋਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਦਫ਼ਤਰ ਸਿਵਲ ਸਰਜਨ ਜਲੰਧਰ ਤੋਂ ਸੁਰੂ ਹੋ ਕੇ ਜੋਤੀ ਚੌਕ, ਨਕੋਦਰ ਚੌਕ, ਜੀ.ਐਨ.ਐਮ.ਚੌਕ, ਮਾਡਲ ਟਾਊਨ, ਮਿਲਕ ਬਾਰ ਤੋਂ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਦਫ਼ਤਰ ਸਿਵਲ ਸਰਜਨ ਵਿਖੇ ਪਹੁੰਚੀ।
ਇਸ ਮੌਕੇ ਸਿਵਲ ਸਰਜਨ ਜਲੰਧਰ ਡਾ.ਜਸਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਸਬੰਧੀ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਗਲਤ ਪ੍ਰਚਾਰ ਨੂੰ ਖ਼ਤਮ ਕਰਕੇ ਲੋਕਾਂ ਦੇ ਮਨਾਂ ਵਿਚੋਂ ਡਰ ਕੱਢਣਾ ਹੈ। ਉਨਾਂ ਕਿਹਾ ਕਿ ਮੀਜ਼ਲ ਰੂਬੈਲਾ ਟੀਕਾਕਰਨ ਬਾਰੇ ਝੂਠੀਆਂ ਖ਼ਬਰਾਂ ਵਾਇਰਲ ਹੋਈਆਂ ਹਨ ਜਿਨਾਂ ਵੱਲ ਬਿਲਕੁਲ ਧਿਆਨ ਨਾ ਦਿੱਤਾ ਜਾਵੇ ਅਤੇ ਆਪਣੇ ਬੱਚੇ ਦਾ ਬਿਨਾਂ ਕਿਸੇ ਡਰ ਤੋਂ ਟੀਕਾਕਰਨ ਕਰਵਾਇਆ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।
ਇਸ ਮੌਕੇ ਡਾ.ਜਸਪ੍ਰੀਤ ਕੌਰ ਨੇ ਦੱਸਿਆ ਕਿ ਮੀਜ਼ਲ ਰੁਬੇਲਾ ਇਕ ਵਾਇਰਲ ਬਿਮਾਰੀ ਹੈ ਜਿਸ ਵਿੱਚ ਤੇਜ ਬੁਖ਼ਾਰ, ਸਰੀਰ ਤੇ ਦਾਣੇ, ਅੱਖਾਂ ਵਿੱਚ ਲਾਲੀ, ਦਸਤ ,ਨਿਮੋਨੀਆਂ ਅਤੇ ਦਿਮਾਗੀ ਬੁਖਾਰ ਆਮ ਲੱਛਣ ਹਨ। ਉਨਾਂ ਰੁਬੇਲਾ ਬਿਮਾਰੀ ਦੇ ਲੱਛਣਾਂ ਬਾਰੇ ਦਸਦਿਆਂ ਕਿਹਾ ਕਿ ਗਰਭ ਅਵਸਥਾ ਵਿੱਚ ਇਹ ਬਿਮਾਰੀ ਹੋ ਜਾਣ 'ਤੇ ਵਾਰ-ਵਾਰ ਗਰਭਪਾਤ ਹੋਣਾ, ਮੁਰਦਾ ਬੱਚੇ ਦਾ ਜਨਮ ਲੈਣਾ, ਜਮਾਂਦਰੂ ਰੋਗ ਜਿਵੇਂ ਕਿ ਅੰਨਾ, ਬੋਲਾ,ਮੰਦਬੁੱਧੀ ,ਦਿਲ ਦੇ ਰੋਗ ਆਦਿ ਵਾਲਾ ਬੱਚਾ ਪੈਦਾ ਹੋਣਾ ਹੈ। ਉਨਾਂ ਕਿਹਾ ਕਿ ਐਮ.ਆਰ.ਦਾ ਟੀਕਾ ਇਨਾਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਓ ਦਾ ਤਰੀਕਾ ਹੈ। ਇਸ ਲਈ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਮੌਕੇ ਸਿਵਲ ਸਰਜਨ ਨੇ ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਕਲੱਬਾਂ ਦਾ ਧੰਨਵਾਦ ਕੀਤਾ। ਰੈਲੀ ਤੋਂ ਬਾਅਦ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਵੀ ਤਕਸੀਮ ਕੀਤੇ ਗਏ । ਇਸ ਮੌਕੇ ਡਾ.ਸ਼ਮਸ਼ੇਰ ਸਿੰਘ ਮਾਨ ਸਹਾਇਕ ਸਿਵਲ ਸਰਜਨ, ਸ੍ਰੀ ਕਿਰਪਾਲ ਸਿੰਘ ਝੱਲੀ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਡਾ.ਅਨੀਰੁਧ ਕਪੂਰ ਸਾਈਕਲ ਰੈਲੀ ਸੰਗਠਨਕਰਤਾ, ਡਾ.ਐਚ.ਐਸ.ਘੁੰਮਣ, ਡਾ.ਟੀ.ਐਸ.ਰੰਧਾਵਾ, ਡਾ.ਜੀ.ਪੀ.ਸਿੰਘ, ਸ੍ਰੀ ਪ੍ਰਵੀਨ ਮਾਨ, ਸ੍ਰੀ ਐਚ.ਐਸ.ਸਿੱਧੂ, ਸ੍ਰੀ ਰਵਦੀਪ ਸੈਣੀ, ਸ੍ਰੀ ਸੇਠ ਰਾਹੁਲ ਰਾਜਪਾਲ ਐਸ.ਆਈ. ਅਤੇ ਹੋਰ ਹਾਜ਼ਰ ਸਨ।

No comments:

Post Top Ad

Your Ad Spot