ਖਾਲਸਾ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਚੱਲ ਰਹੇ ਵਿਵਾਦ ਦੀ ਜਾਂਚ ਲਈ ਡੀ. ਈ. ਓ ਦਾ ਵਫਦ ਸਕੂਲ ਪੁੱਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 7 May 2018

ਖਾਲਸਾ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਚੱਲ ਰਹੇ ਵਿਵਾਦ ਦੀ ਜਾਂਚ ਲਈ ਡੀ. ਈ. ਓ ਦਾ ਵਫਦ ਸਕੂਲ ਪੁੱਜਾ

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵੱਲੋਂ ਬੀਤੇ ਸਮੇਂ ਵਿੱਚ ਸਕੂਲ ਵਿੱਚ ਕੰਮ ਕਰਦੇ ਅਣਏਡਿਡ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਿਗ ਕਰ ਦੇਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੁੱਝ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ 'ਤੇ ਫੀਸਾਂ ਵਸੂਲਣ ਦੇ ਕਥਿਤ ਦੋਸ਼ ਲਾਉਣ ਉਪਰੰਤ ਸਕੂਲ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੇ ਦੌਰ ਦੌਰਾਨ ਹੀ ਅੱਜ ਉਕਤ ਮਾਮਲੇ ਦੀ ਜਾਂਚ ਲਈ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਭੇਜੇ ਇੱਕ ਵਫਦ ਨੇ ਸਕੂਲ ਦਾ ਦੌਰਾ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਕੂਲਾਂ ਖਿਲਾਫ ਮਿਲੀਆਂ ਕੁਝ ਸ਼ਿਕਾਇਤਾਂ ਦੀ ਜਾਂਚ ਲਈ ਇੱਕ ਵਫਦ ਅੱਜ ਚੁੱਪ ਚੁਪੀਤੇ ਖਾਲਸਾ ਸਕੂਲ ਪੁੱਜਾ। ਵਫਦ ਵਿੱਚ ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸਕੂਲ ਕੋਟਬਖਤੂ, ਪਵਨ ਕੁਮਾਰ ਪ੍ਰਿੰਸੀਪਲ, ਮੁਲਤਾਨ ਸਿੰਘ ਅਤੇ ਗੁਰਜਿੰਦਰ ਸਿੰਘ ਸ਼ਾਮਿਲ ਸਨ। ਉਕਤ ਵਫਦ ਨੇ ਸਕੂਲ ਵਿੱਚ ਪੁੱਜ ਕੇ ਜਿੱਥੇ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਉੱਥੇ ਨੌਕਰੀ ਤੋਂ ਫਾਰਿਗ ਕੀਤੇ ਗਏ ਅਧਿਆਪਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਫੀਸਾਂ ਵਸੂਲਣ ਦੇ ਕਥਿਤ ਦੋਸ਼ ਲਾਉਣ ਵਾਲੇ ਮਾਪਿਆਂ ਦਾ ਪੱਖ ਵੀ ਲਿਆ। ਮੀਡੀਆ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਵੇਂ ਉਕਤ ਵਫਦ ਚਲਾ ਗਿਆ ਸੀ ਪਰ ਸੰਪਰਕ ਕਰਨ 'ਤੇ ਫਾਰਿਗ ਕੀਤੇ ਅਧਿਆਪਕ ਆਗੂ ਜਸਪਾਲ ਗਿੱਲ ਨੇ ਦੱਸਿਆ ਕਿ ਉਕਤ ਵਫਦ ਨੇ ਸਾਰੀਆਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਹਨ ਤੇ ਵੱਡੀ ਗਿਣਤੀ ਵਿੱਚ ਪੁੱਜੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਫਦ ਨੂੰ ਸਵੈ ਘੋਸ਼ਣਾ ਪੱਤਰ ਦੇ ਕੇ ਸਕੂਲ ਪ੍ਰਬੰਧਕਾਂ 'ਤੇ ਫੀਸਾਂ ਵਸੂਲਣ ਦੇ ਦੋਸ਼ ਲਾਏ ਹਨ। ਉਨਾਂ ਕਿਹਾ ਕਿ ਵਫਦ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਦੀ ਰਿਪੋਰਟ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਐੱਸ. ਡੀ. ਐੱਮ ਤਲਵੰਡੀ ਸਾਬੋ ਨੂੰ ਕਾਰਵਾਈ ਹਿੱਤ ਭੇਜ ਦਿੱਤੀ ਜਾਵੇਗੀ। ਅਧਿਆਪਕ ਆਗੂ ਨੇ ਉਮੀਦ ਪ੍ਰਗਟਾਈ ਕਿ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਜਰੂਰ ਹੋਵੇਗੀ।
ਉੱਧਰ ਸੰਪਰਕ ਕਰਨ 'ਤੇ ਖਾਲਸਾ ਸਕੂਲ ਦੇ ਮੈਨੇਜਰ ਰਣਜੀਤ ਸਿੰਘ ਮਲਕਾਣਾ ਨੇ ਦੱਸਿਆ ਕਿ ਉਨਾਂ ਨੇ ਉਕਤ ਵਫਦ ਅੱਗੇ ਸਕੂਲ ਵੱਲੋਂ ਫੀਸ ਨਾ ਵਸੂਲਣ ਸਬੰਧੀ ਅਤੇ ਲਾਏ ਜਾ ਰਹੇ ਕਥਿਤ ਦੋਸ਼ਾਂ ਨੂੰ ਝੂਠ ਸਾਬਿਤ ਕਰਨ ਸਬੰਧੀ ਸਾਰੇ ਸਬੂਤ ਪੇਸ਼ ਕਰ ਦਿੱਤੇ ਹਨ। ਉਨਾਂ ਦੋਸ਼ ਲਾਏ ਕਿ ਇੱਕ ਡੂੰਘੀ ਸਾਜਿਸ਼ ਅਧੀਨ ਸਕੂਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਹੀ ਸੱਚ ਸਾਹਮਣੇ ਆ ਸਕੇਗਾ।

No comments:

Post Top Ad

Your Ad Spot