ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਮੀਜ਼ਲਜ਼ ਰੂਬੇਲਾ ਦੇ ਲਗਾਏ ਟੀਕੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 15 May 2018

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਮੀਜ਼ਲਜ਼ ਰੂਬੇਲਾ ਦੇ ਲਗਾਏ ਟੀਕੇ

ਤਲਵੰਡੀ ਸਾਬੋ, 15 ਮਈ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਦੇਸ਼ ਅੰਦਰ ਬੱਚਿਆਂ ਨੂੰ ਖਸਰੇ ਤੋਂ ਮੁਕਤ ਕਰਨ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਸਬ ਡਵੀਜਨ ਦੇ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਮੀਜ਼ਲਜ਼ ਰੂਬੇਲਾ ਦਾ ਟੀਕਾਕਰਨ ਕੀਤਾ ਗਿਆ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਭੇਜੀ ਗਈ ਟੀਮ ਵਿੱਚ ਸਿਹਤ ਸੁਪਰਵਾਈਜਰ ਬਲਵੀਰ ਕੌਰ ਦੀ ਸਮੁੱਚੀ ਟੀਮ ਦੁਆਰਾ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਇਸ ਵੈਕਸੀਨ ਦੇ ਤਹਿਤ ਟੀਕੇ ਲਗਾਏ ਗਏ।
ਗੱਲਬਾਤ ਦੌਰਾਨ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਕੁੱਝ ਕੁ ਬੱਚਿਆਂ ਨੂੰ ਛੱਡ ਕੇ ਬਾਕੀ ਸਭ ਦਾ ਟੀਕਾਕਰਨ ਹੋ ਚੁੱਕਿਆ ਹੈ ਅਤੇ ਜੋ ਬੱਚੇ ਅੱਜ ਬਿਮਾਰ ਹੋਣ ਕਾਰਨ ਗੈਰ ਹਾਜ਼ਰ ਹੋਏ ਹਨ ਉਹਨਾਂ ਨੂੰ ਅਗਲੇ ਰਾਊਂਡ ਵਿੱਚ ਇਹ ਟੀਕਾ ਲਗਾ ਦਿੱਤਾ ਜਾਵੇਗਾ। ਸ. ਸਿਧੂ ਨੇ ਜਿੱਥੇ ਸਿਹਤ ਵਿਭਾਗ ਦੀ ਸੁੱਮਚੀ ਟੀਮ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਦੇ ਮਾਪਿਆਂ ਦਾ ਵੀ ਸ਼ੁਕਰਾਨਾ ਕੀਤਾ ਜਿਹਨਾਂ ਨੇ ਇਸ ਮੁਹਿੰਮ ਤਹਿਤ ਬੱਚਿਆਂ ਨੂੰ ਟੀਕਾ ਲਗਵਾ ਕੇ ਉਹਨਾਂ ਨੂੰ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਵਿਭਾਗ ਦਾ ਸਾਥ ਦਿੱਤਾ। ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ ਨੇ ਉਕਤ ਸਕੂਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਸਕੂਲ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਇੱਕ ਹੈ ਜਿਸ ਨੇ ਵਿਭਾਗ ਦੀ ਇਸ ਮਹਿੰਮ ਨੇਪਰੇ ਚਾੜ੍ਹਨ ਵਿੱਚ ਬਹੁਤ ਜਿਆਦਾ ਯੋਗਦਾਨ ਪਾਇਆ ਅਤੇ ਸਾਰੇ ਸਕੂਲਾਂ ਨਾਲੋਂ ਵੱਧ ਬੱਚਿਆਂ ਨੇ ਟੀਕਾਕਰਨ ਕਰਵਾਇਆ।  ਇਸ ਮੁਹਿੰਮ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਨੇ ਖੁਦ ਪਹੁੰਚ ਕੇ ਵੈਕਸੀਨ ਕਰਵਾਈ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਸੈਕਰੇਟਰੀ ਮੈਡਮ ਪਰਮਜੀਤ ਕੌਰ, ਕਰਮਜੀਤ ਕੌਰ ਏ ਐੱਨ ਐੱਮ, ਪਰਮਜੀਤ ਕੌਰ, ਮਨਪ੍ਰੀਤ ਕੌਰ, ਆਸ਼ਾ ਵਰਕਰ ਰਾਣੀ ਕੌਰ, ਅਮਨਦੀਪ ਕੌਰ, ਸੁਖਦਰਸ਼ਨ ਕੌਰ, ਸਿਮਰਜੀਤ ਕੌਰ, ਗੋਗੜ ਕੌਰ ਤੋਂ ਇਲਾਵਾ ਸਮੁੱਚੇ ਸਟਾਫ ਨੇ ਆਪਣੀ ਜਿੰਮੇਵਾਰੀ ਨਿਭਾਈ।

No comments:

Post Top Ad

Your Ad Spot