ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਵਿਖੇ ਲਗਾਇਆ ਗਿਆ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 May 2018

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਵਿਖੇ ਲਗਾਇਆ ਗਿਆ ਸੈਮੀਨਾਰ

ਜਲੰਧਰ 9 ਮਈ (ਜਸਵਿੰਦਰ ਆਜ਼ਾਦ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਐਸ ਕੇ ਅਰੋੜਾ ਜੀ ਅਤੇ ਸੀ . ਜੇ . ਐਮ ਸ਼੍ਰੀਮਤੀ ਸੁਚੇਤਾ ਆਸ਼ੀਸ਼ ਦੇਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ NALSA (Victim of trafficking and commercial sexual exploitation scheme ) 2015 ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਬਾਰੇ ਐਡਵੋਕੇਟ ਸ਼੍ਰੀਮਤੀ ਦੀਪਿਕਾ ਕੌਸ਼ਲ ਜੀ ਨੇ ਬੱਚਿਆਂ ਨੂੰ ਕਨੂੰਨੀ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ  ਉਨ੍ਹਾਂ ਨਾਲ PLV ਸ਼੍ਰੀਮਤੀ ਗੁਰਜੀਤ ਕੌਰ ਜੀ ਵੀ ਹਾਜ਼ਿਰ ਸਨ। ਸਕੂਲ ਵਿੱਚ ਖੁੱਲੇ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੇ ਇੰਚਾਰਜ ਸ਼੍ਰੀਮਤੀ ਪ੍ਰੀਤੀ ਸੋਨੀ ਸਮੇਤ ਵਿਦਿਆਰਥੀ ਹਾਜ਼ਰ ਸਨ । ਇਸ ਸੈਮੀਨਾਰ ਵਿੱਚ ਬੱਚਿਆਂ ਦਾ ਚਾਰਟ  ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸ਼੍ਰੀਮਤੀ ਸੁਚੇਤਾ ਆਸ਼ੀਸ਼ ਜੀ ਨੇ ਸਕੂਲ ਵਿੱਚ   ਚੱਲ ਰਹੀ ਐਮ . ਆਰ. ਟੀਕਾਕਰਣ ਮੁਹਿੰਮ ਦਾ ਵੀ ਮੁਆਇਨਾ ਕੀਤਾ। ਇਸ ਮੁਹਿੰਮ ਵਿੱਚ  15 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਖਸਰਾ ਅਤੇ ਰੂਬੈਲਾ ਤੋਂ ਬਚਾਉਣ ਲਈ ਟੀਕੇ ਲਗਾਏ ਗਏ। ਇਸ ਮੌਕੇ ਸ਼੍ਰੀਮਤੀ ਪ੍ਰੀਤੀ ਸੋਨੀ, ਅਨੁਪਮ ਕੰਵਰ, ਕਮਲਜੀਤ ਕੌਰ, ਵਿਨੇ ਵਸਰਾ, ਬਲਰਾਮ ਸਿੰਘ, ਰਾਜ ਕੁਮਾਰ ਅਤੇ ਸਕੂਲ ਸਟਾਫ ਹਾਜ਼ਿਰ ਸੀ।

No comments:

Post Top Ad

Your Ad Spot