ਫਾਲਤੂ ਰਸਮਾਂ 'ਤੇ ਕੀਤੇ ਜਾਂਦੇ ਫਾਲਤੂ ਖਰਚਿਆਂ ਤੋਂ ਬਚਣ ਲਈ ਪਿੰਡ ਰਾਈਆ ਦੇ ਲੋਕਾਂ ਨੂੰ ਕੀਤਾ ਜਾਗਰੂਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 May 2018

ਫਾਲਤੂ ਰਸਮਾਂ 'ਤੇ ਕੀਤੇ ਜਾਂਦੇ ਫਾਲਤੂ ਖਰਚਿਆਂ ਤੋਂ ਬਚਣ ਲਈ ਪਿੰਡ ਰਾਈਆ ਦੇ ਲੋਕਾਂ ਨੂੰ ਕੀਤਾ ਜਾਗਰੂਕ

ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਬਜ਼ੁਰਗਾਂ ਦੇ ਭੋਗ, ਵਿਆਹ-ਸ਼ਾਦੀਆਂ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਸਾਦਗੀ ਲਿਆਉਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਅਰੰਭੀ ਗਈ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਲਹਿਰ ਦੇ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਪਿੰਡ ਦੇ ਇਕੱਠ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਮੰਚ ਦੇ ਸਰਪ੍ਰਸਤ ਸ. ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ, ਸ. ਜਸਪਾਲ ਸਿੰਘ ਲਹਿਰੀ ਸੂਬਾ ਮੀਤ ਪ੍ਰਧਾਨ ਸੂਬਾ ਨੰਬਰਦਾਰ ਯੂਨੀਅਨ ਪੰਜਾਬ ਅਤੇ ਜਸਵਿੰਦਰ ਸਿੰਘ ਜਗਾ ਨੇ ਕਿਹਾ ਕਿ ਅੱਜਕੱਲ ਲੋਕ ਵਿਖਾਵਿਆਂ ਨੂੰ ਵੱਧ ਮਹੱਤਤਾ ਦੇ ਰਹੇ ਹਨ। ਦਿਖਾਵੇ 'ਤੇ ਮਨ-ਪ੍ਰਚਾਵੇ ਲਈ ਲੋਕ ਬਹੁਤ ਪੈਸਾ ਬਰਬਾਦ ਕਰ ਰਹੇ ਹਨ। ਇਸ ਕਰਕੇ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ। ਉਹਨਾਂ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜਕੱਲ ਦੇ ਨੌਜਵਾਨ ਹੀ ਵਿਖਾਵੇ ਨੂੰ ਅੰਨ੍ਹੇਵਾਹ ਅਪਣਾਅ ਰਹੇ ਹਨ, ਜੇ ਨੌਜਵਾਨ ਪ੍ਰਣ ਕਰ ਲੈਣ ਤਾਂ ਘਰ ਵਾਲਿਆਂ ਨੂੰ ਉਹਨਾਂ ਦਾ ਕਹਿਣਾ ਮੰਨਣਾ ਹੀ ਪਵੇਗਾ। ਵਿਆਹਾਂ ਮੌਕੇ ਚਲਾਏ ਜਾਂਦੇ ਉੱਚੀ ਅਵਾਜ਼ 'ਚ ਡੀ. ਜੇ 'ਤੇ ਚਲਦੇ ਲੱਚਰ ਗੀਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਲੱਚਰ ਸੱਭਿਆਚਾਰ ਨੂੰ ਤਿਲਾਂਜਲੀ ਦੇਣੀ ਪਵੇਗੀ। ਬੁਲਾਰਿਆਂ ਨੇ ਅਪੀਲ ਕੀਤੀ ਕਿ ਬਜ਼ੁਰਗਾਂ ਦੇ ਭੋਗ ਸਮਾਗਮਾਂ ਅਤੇ ਵਿਆਹਾਂ 'ਤੇ ਕੀਤੇ ਜਾਂਦੇ ਫਾਲਤੂ ਖਰਚਿਆਂ ਨੂੰ ਘਟਾ ਕੇ ਪੰਜਾਬ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਿਆ ਜਾ ਸਕਦਾ ਹੈ। ਪਿੰਡ ਵਾਸੀਆਂ ਵੱਲੋਂ ਇਸ ਮੌਕੇ ਸਾਦੇ ਵਿਆਹ ਅਤੇ ਸਾਦੇ ਭੋਗ ਸਮਾਗਮ ਕਰਵਾਉਣ, ਆਨੰਦ ਕਾਰਜ਼ ਸਮੇਂ ਸਿਰ ਕਰਨ ਤੋਂ ਇਲਾਵਾ ਹੋਰ ਕਈ ਮਤਿਆਂ 'ਤੇ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਰਿਟਾ. ਅਧਿਆਪਕ ਮਲਕੀਤ ਸਿੰਘ, ਜੁਗਰਾਜ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੂਰਜ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ, ਮਨਦੀਪ ਸਿੰਘ ਕਲੱਬ ਪ੍ਰਧਾਨ, ਚਾਨਣ ਸਿੰਘ, ਗੁਰਦਾਸ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ਅਤੇ ਪਿੰਡ ਦੀਆਂ ਬਹੁ-ਗਿਣਤੀ ਔਰਤਾਂ ਮੌਜ਼ੂਦ ਸਨ।

No comments:

Post Top Ad

Your Ad Spot