ਦਸਮੇਸ਼ ਸਕੂਲ ਅਧਿਆਪਕ ਭਰਤੀ ਮਾਮਲੇ ਚ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਦੱਸਿਆ ਬੇ- ਬੁਨਿਆਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 15 May 2018

ਦਸਮੇਸ਼ ਸਕੂਲ ਅਧਿਆਪਕ ਭਰਤੀ ਮਾਮਲੇ ਚ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਦੱਸਿਆ ਬੇ- ਬੁਨਿਆਦ

ਤਲਵੰਡੀ ਸਾਬੋ, 15 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਦਰ ਅਧਿਆਪਕ ਭਰਤੀ ਨੂੰ ਲੈ ਕੇ ਲੱਗ ਰਹੇ ਘਪਲੇ ਦੇ ਦੋਸ਼ਾਂ ਨੂੰ ਨਕਾਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਘਪਲੇ ਦੇ ਦੋਸ਼ਾਂ ਨੂੰ ਬਿਲਕੁਲ ਹੀ ਬੇ - ਬੁਨਿਆਦ ਕਰਾਰ ਦਿੱਤਾ ਹੈ। ਇਸ ਸਬੰਧ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਜਾਤਾ ਜਸੂਜਾ ਨੇ ਕਿਹਾ ਕਿ ਅਧਿਆਪਕ ਦੀ ਭਰਤੀ ਬਿਲਕੁਲ ਨਿਰਪੱਖ ਅਤੇ ਯੋਗਤਾ ਅਨੁਸਾਰ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਜਿਸ ਉਮੀਦਵਾਰ ਵੱਲੋਂ ਇਹ ਨਿਰਾ ਆਧਾਰ ਦੋਸ਼ ਲਗਾਏ ਜਾ ਰਹੇ ਹਨ ਉਸ ਦੀ ਯੋਗਤਾ ਸਕੂਲ ਵਿੱਚ ਰੱਖੇ ਗਏ ਉਮੀਦਵਾਰ ਅਧਿਆਪਕ ਨਾਲੋਂ ਕਿਤੇ ਘੱਟ ਹੈ । ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਏ.ਡੀ.ਸੀ. ਬਠਿੰਡਾ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਹਾਜ਼ਰੀ ਵਿੱਚ  ਡੈਮੋ ਲੈਣ ਸਮੇਂ ਉਕਤ ਦੋਸ਼ ਲਗਾਉਣ ਵਾਲੀ ਉਮੀਦਵਾਰ ਤੋਂ ਬੱਚਿਆਂ ਦੀ ਅਤੇ ਚੋਣ ਕਮੇਟੀ ਦੀ ਹਾਜ਼ਰੀ ਵਿੱਚ ਡੈਮੋ ਹੀ ਪਾਸ ਨਹੀਂ ਸੀ ਹੋਇਆ ਅਤੇ ਨਾ ਹੀ ਉਸ ਕੋਲ ਕੋਈ ਤਜਰਬਾ ਸਰਟੀਫਿਕੇਟ ਹੀ ਸੀ। ਉਨ੍ਹਾਂ ਕਿਹਾ ਕਿ ਇਸ ਭਰਤੀ ਮਾਮਲੇ ਵਿੱਚ ਏ.ਡੀ.ਸੀ. ਦਫ਼ਤਰ ਵੱਲੋਂ ਪੰਜ ਦਿਨਾਂ ਦੇ ਅੰਦਰ ਅੰਦਰ ਉਸ ਭਰਤੀ ਨਾਲ ਸਬੰਧਤ ਰਿਕਾਰਡ ਤਲਬ ਕਰਨ ਦੀ ਗੱਲ ਵੀ ਨਿਰੀ ਅਫ਼ਵਾਹ ਹੈ ਜਦੋਂ ਕਿ  ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੋਈ ਸਮਾਚਾਰ ਏ ਡੀ ਸੀ ਦਫ਼ਤਰ  ਵੱਲੋਂ ਪ੍ਰਾਪਤ ਨਹੀਂ ਹੋਇਆ।

No comments:

Post Top Ad

Your Ad Spot