ਦਿੱਲੀ ਮੈਟਰੋ ਵਿੱਚ ਸਿੱਖ ਨੂੰ ਕ੍ਰਿਪਾਨ ਨਾ ਲੈ ਜਾਣ ਦੇਣ 'ਤੇ ਵਫਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮਿਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 6 May 2018

ਦਿੱਲੀ ਮੈਟਰੋ ਵਿੱਚ ਸਿੱਖ ਨੂੰ ਕ੍ਰਿਪਾਨ ਨਾ ਲੈ ਜਾਣ ਦੇਣ 'ਤੇ ਵਫਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮਿਲਿਆ

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਫਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ 'ਤੇ ਅਮਿ੍ਰੰਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫਰ ਨਾ ਕਰਨ ਦੇਣ 'ਤੇ ਅੱਜ ਇੱਕ ਵਫਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਮੰਗ ਪੱਤਰ ਸੌਂਪਿਆ। ਭਾਈ ਗੁਰਦੀਪ ਸਿੰਘ ਰੋਮਾਣਾ ਨਾਮੀ ਸਿੰਘ ਨੇ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਰੇਲਵੇ ਸਟੇਸ਼ਨ ਪਟੇਲ ਚੌਂਕ ਤੋਂ ਚਾਂਦਨੀ ਚੌਂਕ ਸਟੇਸ਼ਨ ਜਾਣ ਲਈ ਟਿਕਟ ਲੈ ਕੇ ਪਹੁੰਚਿਆ ਤਾਂ ਉਥੇ ਤਾਇਨਾਤ ਸੀ. ਆਈ. ਐਸ. ਐਫ ਦੇ ਏ. ਐਸ. ਆਈ. ਨੇ ਉਸਨੂੰ ਰੋਕ ਕੇ ਕਿਹਾ ਕਿ ਤੁਸੀ 2 ਫੁੱਟੀ ਕ੍ਰਿਪਾਨ ਲੈ ਕੇ ਮੈਟਰੋ ਰੇਲ ਵਿੱਚ ਨਹੀਂ ਚੜ੍ਹ ਸਕਦੇ। ਉਹਨਾਂ ਦੱਸਿਆ ਕਿ ਇਸ ਮੌਕੇ ਮੇਰੇ ਨਾਲ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵੀ ਸਨ ਨੇ ਪੁਲਿਸ ਨਾਲ ਬਹਿਸ ਕੀਤੀ ਕਿ ਉਕਤ ਕ੍ਰਿਪਾਨ ਖਾਲਸਾਈ ਬਾਣੇ ਵਿੱਚ ਸਜੇ ਇੱਕ ਸਿੱਖ ਦੇ ਕਕਾਰ ਦਾ ਹਿੱਸਾ ਹੈ ਇਸ ਲਈ ਧਾਰਮਿਕ ਅਕੀਦੇ ਮੁਤਾਬਿਕ ਤੇ ਦੇਸ਼ ਦੇ ਕਾਨੂੰਨ ਮੁਤਾਬਿਕ ਵੀ ਉਸਨੂੰ ਨਾਲ ਲੈ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨਾਂ ਦੱਸਿਆ ਕਿ ਤਕਰੀਬਨ ਇੱਕ ਘੰਟਾ ਬਹਿਸ ਕਰਨ ਤੋਂ ਬਾਅਦ ਮੌਕੇ 'ਤੇ ਆਏ ਇੰਸਪੈਕਟਰ ਜਾਵੇਦ ਖਾਨ ਨੇ ਸਾਨੂੰ ਕ੍ਰਿਪਾਨ ਸਮੇਤ ਗੱਡੀ 'ਤੇ ਜਾਣ ਦੀ ਇਜਾਜਤ ਦੇ ਦਿੱਤੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਇਹ ਇੱਕ ਅਪਮਾਨਜਨਕ ਘਟਨਾ ਹੈ ਕਿ ਇੱਕ ਖਾਲਸਾਈ ਬਾਣੇ ਵਾਲੇ ਸਿੰਘ ਨੂੰ ਕ੍ਰਿਪਾਨ ਸਮੇਤ ਗੱਡੀ ਵਿੱਚ ਚੜਨ ਤੋਂ ਰੋਕਿਆ ਗਿਆ ਹੋਵੇ। ਉਹਨਾਂ ਸਿੰਘ ਸਾਹਿਬ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨਾਲ ਰਾਬਤਾ ਕਰਕੇ ਉਕਤ ਮਸਲਾ ਉਠਾਉਣ ਤਾਂ ਕਿ ਅੱਗੇ ਤੋਂ ਕਿਸੇ ਸਿੰਘ ਨੂੰ ਅਜਿਹੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਤੇ ਉਹਨਾਂ ਨੂੰ ਰੋਕਣ ਵਾਲੇ ਸੀ. ਆਈ. ਐਸ. ਐੱਫ ਦੇ ਕਰਮਚਾਰੀ ਬਲਵਿੰਦਰ ਖਿਲਾਫ ਕਾਰਵਾਈ ਜਾਵੇ। ਇਸ ਮੌਕੇ ਵਫਦ ਨਾਲ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੀ ਸ਼ਾਮਿਲ ਸਨ। ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ 'ਤੇ ਭਾਰਤ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਣ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਉਕਤ ਮਾਮਲਾ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।

No comments:

Post Top Ad

Your Ad Spot