ਮਾਮਲਾ ਸੱਸ ਅਤੇ ਮਾਸੀ ਸੱਸ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 6 May 2018

ਮਾਮਲਾ ਸੱਸ ਅਤੇ ਮਾਸੀ ਸੱਸ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ

  • ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਮ੍ਰਿਤਕਾ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਲਾਇਆ ਥਾਣੇ ਅੱਗੇ ਧਰਨਾ, ਪੁਲਿਸ ਅਧਿਕਾਰੀਆਂ ਦੇ ਭਰੋਸੇ 'ਤੇ ਧਰਨਾ ਚੁੱਕਿਆ
ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਚੱਠੇਵਾਲਾ ਵਿਖੇ ਅੱਠ ਸਾਲ ਪਹਿਲਾਂ ਪਿੰਡ ਭੈਣੀ ਬਾਘਾ ਤੋਂ ਵਿਆਹੀ ਲੜਕੀ ਸਰਬਜੀਤ ਕੌਰ ਵੱਲੋਂ ਬੀਤੇ ਦਿਨ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਤੋਂ ਬਾਅਦ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਖਿਲਾਫ ਦਰਜ ਕੀਤੇ ਮਾਮਲੇ ਉਪਰੰਤ ਕਈ ਦਿਨ ਲੰਘ ਜਾਣ ਦੇ ਬਾਵਜੂਦ ਵੀ ਉਨਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਤਲਵੰਡੀ ਸਾਬੋ ਦਾ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਪੁਲਿਸ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ। ਬਾਅਦ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ 9 ਮਈ ਤੱਕ ਗ੍ਰਿਫਤਾਰੀਆਂ ਕਰ ਲੈਣ ਦੇ ਦਿੱਤੇ ਭਰੋਸੇ ਕਾਰਨ ਧਰਨਾ ਸਮਾਪਤ ਕਰ ਦਿੱਤਾ ਗਿਆ। ਗ਼ੌਰਤਲਬ ਹੈ ਕਿ ਸਰਬਜੀਤ ਕੌਰ ਪੁੱਤਰੀ ਤੇਜਾ ਸਿੰਘ ਵਾਸੀ ਭੈਣੀ ਬਾਘਾ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਤਲਵੰਡੀ ਸਾਬੋ ਸਬ ਡਵੀਜਨ ਦੇ ਪਿੰਡ ਚੱਠੇਵਾਲਾ ਦੇ ਜਗਦੀਪ ਸਿੰਘ ਨਾਲ ਹੋਇਆ ਸੀ। ਬੀਤੇ ਦਿਨੀਂ ਸਰਬਜੀਤ ਕੌਰ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਕਥਿਤ ਦੋਸ਼ ਲਾਇਆ ਸੀ ਕਿ ਉਸਨੂੰ ਉਸਦੀ ਸੱਸ ਜਸਵੀਰ ਕੌਰ ਅਤੇ ਮਾਸੀ ਸੱਸ ਸੁਖਵੀਰ ਕੌਰ ਬੀਤੇ ਕਾਫੀ ਸਮੇਂ ਤੋਂ ਤੰਗ ਪ੍ਰ੍ਰੇਸ਼ਾਨ ਕਰਦੀਆਂ ਆ ਰਹੀਆਂ ਸਨ ਜਿਨਾਂ ਤੋਂ ਤੰਗ ਅ ਕੇ ਹੀ ਉਸਨੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਤੇ ਮਾਮਲਾ ਦਰਜ ਕਰ ਲਿਆ ਸੀ ਪ੍ਰੰਤੂ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਾ ਹੋਣ ਦੇ ਚਲਦਿਆਂ ਅੱਜ ਪਿੰਡ ਬੈਣੀ ਬਾਘਾ ਨਿਵਾਸੀਆਂ ਨੇ ਭਾਕਿਯੂ (ਡਕੌਂਦਾ) ਦੀ ਅਗਵਾਈ ਵਿੱਚ ਥਾਣਾ ਤਲਵੰਡੀ ਸਾਬੋ ਦਾ ਘਿਰਾਓ ਕੀਤਾ ਜਿਸ ਵਿੱਚ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਵੀ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਆਗੂਆਂ ਨੇ ਸੰਬੋਧਨ ਦੌਰਾਨ ਤਲਵੰਡੀ ਸਾਬੋ ਪੁਲਿਸ ਤੇ ਕਥਿਤ ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਤੇ ਪੈਸੇ ਖਾ ਕੇ ਬਚਾਉਣ ਦੇ ਕਥਿਤ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਬਾਅਦ ਵਿੱਚ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਵੱਲੋਂ ਧਰਨੇ ਵਿੱਚ ਪੁੱਜ ਕੇ ਕਥਿਤ ਦੋਸ਼ੀਆਂ ਨੂੰ 9 ਮਈ ਤੱਕ ਹਰ ਹਾਲਤ ਗ੍ਰਿਫਤਾਰ ਕਰ ਲੈਣ ਦੇ ਦਿੱਤੇ ਭਰੋਸੇ ਉਪਰੰਤ ਭਾਵੇਂ ਧਰਨਾ ਇੱਕ ਵਾਰ ਚੁੱਕ ਲਿਆ ਗਿਆ ਪਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 9 ਮਈ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੰਘਰਸ਼ ਹੋਰ ਵੱਡੇ ਪੱਧਰ ਤੇ ਵਿੱਢਿਆ ਜਾਵੇਗਾ। ਧਰਨੇ ਨੂੰ ਦਲ ਖਾਲਸਾ ਆਗੂ ਭਾਈ ਗੁਰਜਿੰਦਰ ਸਿੰਘ, ਭਾਕਿਯੂ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ, ਮੱਖਣ ਭੈਣੀ ਬਾਘਾ, ਰਾਜ ਅਕਲੀਆ, ਮਨਜੀਤ ਉੱਲਕ, ਸਤਨਾਮ ਸਿੰਘ, ਜਗਦੇਵ ਭੈਣੀ ਬਾਘਾ, ਮੇਲਾ ਸਿੰਘ, ਹੁਸ਼ਿਆਰ ਸਿੰਘ, ਗੁਰਦੀਪ ਸਿੰਘ ਤੇ ਮਹਿੰਦਰ ਸਿੰਘ ਚਾਰੇ ਮ੍ਰਿਤਕਾ ਦੇ ਭਰਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਆਦਿ ਆਗੂ ਹਾਜਰ ਸਨ।

No comments:

Post Top Ad

Your Ad Spot