ਅਗਰਵਾਲ ਸਭਾ ਵੱਲੋਂ ਅਗਰੋਹਾ ਧਾਮ ਜਾ ਰਹੀ ਯਾਤਰਾ ਦਾ ਕੀਤਾ ਗਿਆ ਸਵਾਗਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 6 May 2018

ਅਗਰਵਾਲ ਸਭਾ ਵੱਲੋਂ ਅਗਰੋਹਾ ਧਾਮ ਜਾ ਰਹੀ ਯਾਤਰਾ ਦਾ ਕੀਤਾ ਗਿਆ ਸਵਾਗਤ

ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਅਗਰਵਾਲ ਸਭਾ ਵੱਲੋਂ ਅਗਰੋਹਾ ਧਾਮ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ। ਬਠਿੰਡਾ ਤੋਂ ਆਰੰਭੀ ਗਈ ਯਾਤਰਾ ਦਾ ਤਲਵੰਡੀ ਸਾਬੋ ਵਿਖੇ ਪੁੱਜਣ ਤੇ ਸਥਾਨਕ ਅਗਰਵਾਲ ਸਭਾ ਵੱਲੋਂ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਯਾਤਰਾ ਦਾ ਸਥਾਨਕ ਤਲਵੰਡੀ ਸਾਬੋ ਦੇ ਇੱਕ ਪੈਟਰੋਲ ਪੰਪ 'ਤੇ ਸਵਾਗਤ ਕਰਨ ਸਮੇਂ ਅਗਰਵਾਲ ਸਭਾ ਤਲਵੰਡੀ ਸਾਬੋ ਦੇ ਸਮੂਹ ਮੈਂਬਰ ਅਤੇ ਆਗੂ ਹਾਜਰ ਰਹੇ। ਯਾਤਰਾ ਦੀ ਅਗਵਾਈ ਕਰ ਰਹੇ ਅਗਰਵਾਲ ਸਭਾ ਦੇ ਜਿਲ੍ਹਾ ਪ੍ਰਧਾਨ ਕੈਲਾਸ਼ ਗਰਗ ਅਤੇ ਪਵਨ ਸਿੰਗਲਾ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਅਗਰੋਹਾ ਧਾਮ ਦੀ ਯਾਤਰਾ ਕਰਵਾਈ ਜਾਵੇਗੀ ਤੇ ਵੱਧ ਤੋਂ ਵੱਧ ਅਗਰੋਹਾ ਧਾਮ ਨਾਲ ਜੋੜਿਆ ਜਾਵੇਗਾ। ਅਗਰਵਾਲ ਸਭਾ ਤਲਵੰਡੀ ਸਾਬੋ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਜਲਦੀ ਹੀ ਤਲਵੰਡੀ ਸਾਬੋ ਤਂੋ ਇੱਕ ਯਾਤਰਾ ਅਗਰੋਹਾ ਧਾਮ ਲਿਜਾਣ ਦਾ ਵਾਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੇਮ ਕੁਮਾਰ ਗੋਗੀ ਨੰਬਰਦਾਰ, ਤਰਸੇਮ ਕੁਮਾਰ ਸੇਮੀ, ਅਰੁਣ ਕੁਮਾਰ ਕੋਕੀ, ਪਰਮਾਨੰਦ, ਸੰਜੀਵ ਕੁਮਾਰ ਕਾਲਾ, ਲਛਮਣ ਠੇਕੇਦਾਰ, ਮਾਸਟਰ ਪ੍ਰੇਮ ਕੁਮਾਰ, ਜਗਦੀਸ ਦੀਸ਼ਾ ਆਦਿ ਵੀ ਹਾਜਿਰ ਸਨ।

No comments:

Post Top Ad

Your Ad Spot