ਲੱਗੇ ਸਕੂਲ ਦੌਰਾਨ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਲ ਹੋ ਕੇ ਹੰਗਾਮਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਕੂਲ ਵਫਦ ਐੱਸ. ਐੱਸ. ਪੀ ਨੂੰ ਮਿਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 5 May 2018

ਲੱਗੇ ਸਕੂਲ ਦੌਰਾਨ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਲ ਹੋ ਕੇ ਹੰਗਾਮਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਕੂਲ ਵਫਦ ਐੱਸ. ਐੱਸ. ਪੀ ਨੂੰ ਮਿਲਿਆ

ਤਲਵੰਡੀ ਸਾਬੋ, 5 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਉੱਪਰ ਬੱਚਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਫੀਸਾਂ ਲੈਣ ਦੇ ਦੋਸ਼ ਲਾਉਂਦਿਆ ਮਾਪਿਆਂ ਵੱਲੋਂ ਲਾਏ ਧਰਨੇ ਦੌਰਾਨ ਕੁੱਝ ਵਿਅਕਤੀਆਂ ਵੱਲੋਂ ਸਕੂਲ ਪ੍ਰਿੰਸੀਪਲ ਦੇ ਦਫਤਰ ਅੰਦਰ ਦਾਖਲ ਹੋ ਕੇ ਸਕੂਲ ਸਮੇਂ ਦੌਰਾਨ ਹੰਗਾਮਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਕੂਲ ਮੈਨੇਜਮੈਂਟ ਵੱਲੋਂ ਅੱਜ ਐੱਸ. ਐੱਸ. ਪੀ ਦਫਤਰ ਬਠਿੰਡਾ ਵਿਖੇ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਐੱਸ. ਐੱਸ ਪੀ ਨੂੰ ਦਿੱਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ 31 ਮਾਰਚ 2018 ਨੂੰ ਫਾਰਗ ਕੀਤੇ ਗਏ ਕੁੱਝ ਅਣ-ਏਡਿਡ ਕਰਮਚਾਰੀਆਂ, ਜਸਪਾਲ ਗਿੱਲ, ਜਗਨਾਮ ਸਿੰਘ, ਬਲਦੀਪ ਸਿੰਘ, ਬਲਵਾਨ ਸਿੰਘ, ਕਰਨਜੀਤ ਕੌਰ ਆਦਿ ਨੇ ਕੁੱਝ ਬਾਹਰਲੇ ਵਿਅਕਤੀਆਂ ਨੂੰ ਨਾਲ ਲੈ ਕੇ 6 ਅਪ੍ਰੈਲ ਨੂੰ ਸਕੂਲ ਵਿੱਚ ਦਾਖਲ ਹੋ ਕੇ ਦਫਤਰ ਮੂਹਰੇ ਸਕੂਲ ਅਨੁਸ਼ਾਸ਼ਨ ਨੂੰ ਭੰਗ ਕਰਦਿਆਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਬਿਨ੍ਹਾਂ ਇਜਾਜਤ ਅਗਾਊਂ ਸੂਚਨਾ ਦਿੱਤੇ ਲੱਗੇ ਸਕੂਲ ਵਿੱਚ ਦਾਖਲ ਹੋ ਕੇ ਸਪੀਕਰ ਲਾ ਕੇ ਵਿਦਿਆਰਥੀਆਂ ਦੀ ਪੜਾਈ ਵਿੱਚ ਵਿਘਨ ਪਾਉਣ ਦੇ ਨਾਲ ਨਾਲ ਸਕੂਲ ਸਟਾਫ ਪ੍ਰਤੀ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ। ਜਿਸ ਦੇ ਸਬੰਧ ਵਿੱਚ ਸਕੂਲ ਕਮੇਟੀ ਵੱਲੋਂ ਐੱਸ ਐੱਚ ਓ ਤਲਵੰਡੀ ਸਾਬੋ ਅਤੇ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਇੱਥੇ ਹੀ ਬੱਸ ਨਹੀਂ ਉਹਨਾਂ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਅਤੇ ਐੱਸ ਐੱਸ ਪੀ ਬਠਿੰਡਾ ਦਫਤਰ ਵੀ 23 ਅਪ੍ਰੈਲ ਨੂੰ ਗੁਹਾਰ ਲਗਾਈ ਸੀ ਪ੍ਰੰਤੂ ਉਕਤ ਵਿਅਕਤੀ ਅਜੇ ਵੀ ਸਕੂਲ ਅੰਦਰ ਧਰਨਾ ਲਗਾਈ ਬੈਠੇ ਹਨ।
ਐਸ ਐਸ ਪੀ ਦਫਤਰ ਬਠਿੰਡਾ ਆਪਣੀ ਫਰਿਆਦ ਲੈ ਕੇ ਪਹੁੰਚੇ ਸਕੂਲ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ, ਰਣਜੀਤ ਸਿੰਘ ਮਲਕਾਣਾ, ਜਸਵਿੰਦਰ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਹਰਪਾਲ ਸਿੰਘ ਅਤੇ ਅਨੇਕਾਂ ਹੋਰ ਮੈਂਬਰਾਂ ਨੇ ਦੱਸਿਆ ਕਿ ਬੀਤੀ 4 ਮਈ ਨੂੰ ਬਾਹਰਲੇ ਵਿਅਕਤੀਆਂ ਅਤੇ ਮਾਪਿਆਂ ਨੂੰ ਨਾਲ ਲੈ ਸਕੂਲ਼ ਅੰਦਰ ਧਰਨਾ ਲਗਾ ਦਿੱਤਾ ਜਿਸ ਦੇ ਸਬੰਧ ਵਿੱਚ ਥਾਣਾ ਤਲਵੰਡੀ ਸਾਬੋ ਵੀ ਦਰਖਾਸਤ ਦਿੱਤੀ ਗਈ ਸੀ ਪ੍ਰੰਤੂ ਕੋਈ ਵੀ ਅਧਿਕਾਰੀ ਨੇ ਆ ਕੇ ਧਰਨਾ ਉਠਾਉਣਾ ਮੁਨਾਸਿਬ ਨਹੀਂ ਸਮਝਿਆ। ਉਹਨਾਂ ਦੱਸਿਆ ਕਿ ਇਸ ਧਰਨੇ ਵਿੱਚ ਡੀ ਸੀ ਸਿੰਘ, ਕਾਕਾ ਸਿੰਘ, ਭੂਰਾ ਸਿੰਘ, ਟਿੱਕਾ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ (ਸਾਰੇ ਤਲਵੰਡੀ ਸਾਬੋ ਵਾਸੀ) ਜਦੋਂ ਕਿ ਧਰਮਾ ਸਿੰਘ ਵਾਸੀ ਫਤਹਿਗੜ੍ਹ ਨੌਂ ਅਬਾਦ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਨੇ ਇਸ ਧਰਨੇ ਵਿੱਚ ਸ਼ਾਮਿਲ ਹੋ ਕੇ ਜਬਰਦਸਤੀ ਪ੍ਰਿੰਸੀਪਲ ਦੇ ਦਫਤਰ ਵਿੱਚ ਦਾਖਿਲ ਹੋ ਕੇ ਪ੍ਰਿੰਸੀਪਲ ਨੂੰ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ।
ਉਕਤ ਸਕੂਲ ਪ੍ਰਬੰਧਕਾਂ ਦੇ ਵਫਦ ਨੇ ਐੱਸ ਐੱਸ ਪੀ ਬਠਿੰਡਾ ਨੂੰ ਲਿਖਤੀ ਦਰਖਾਸਤ ਦੇ ਕੇ ਲੱਗੇ ਸਕੂਲ ਦੌਰਾਨ ਪ੍ਰਿੰਸੀਪਲ ਦੇ ਦਫਤਰ ਵਿੱਚ ਆ ਕੇ ਹੰਗਾਮਾ ਕਰਨ ਵਾਲੇ ਧਰਨਾਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਸਕੂਲ ਦਾ ਮਾਹੌਲ ਕਰਨ ਵਾਲੇ ਵਿਅਕਤੀ ਮੁੜ ਅਜਿਹੀ ਹਰਕਤ ਨਾ ਕਰਨ ਅਤੇ ਸਕੂਲ ਅੰਦਰ ਪੜ੍ਹਣ ਵਲੇ ਬੱਚਿਆਂ ਦੇ ਮਨ 'ਤੇ ਕੋਈ ਗਤਲ ਅਸਰ ਨਾ ਪਵੇ।

No comments:

Post Top Ad

Your Ad Spot