ਸੇਂਟ ਸੋਲਜਰ ਵਿੱਚ ਅਜੈ ਮਿਸਟਰ ਅਤੇ ਸਿਮਰਨ ਬਣੀ ਮਿਸ ਫੇਅਰਵੈੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 May 2018

ਸੇਂਟ ਸੋਲਜਰ ਵਿੱਚ ਅਜੈ ਮਿਸਟਰ ਅਤੇ ਸਿਮਰਨ ਬਣੀ ਮਿਸ ਫੇਅਰਵੈੱਲ

ਜਲੰਧਰ 2 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਆਫ਼ ਐਜ਼ੂਕੇਸ਼ਨ ਵਿੱਚ ਬੀ.ਐੱਡ, ਐੱਮ.ਐੱਡ, ਬੀ.ਪੀ. ਐੱਡ, ਡੀ.ਪੀ.ਐੱਡ, ਈ.ਟੀ.ਟੀ ਦੇ ਫਾਇਨਲ ਯੀਅਰ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ.ਅਲਕਾ ਗੁਪਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਫੇਅਰਵੈੱਲ ਪਾਰਟੀ ਦੀ ਸ਼ੁਰੁਆਤ ਸ਼ਮ੍ਹਾਂ ਰੌਸ਼ਨ ਕਰ ਕੀਤੀ ਗਈ। ਇਸ ਮੌਕੇੇ ਵਿਦਿਆਰਥੀਆਂ ਨੇ ਡਾਂਸ, ਭੰਗੜਾ, ਗਿੱਧਾ ਆਦਿ ਪੇਸ਼ ਕੀਤਾ। ਇਸਦੇ ਇਲਾਵਾ ਸੀਨਿਅਰ ਵਿਦਿਆਰਥੀਆਂ ਲਈ ਮਾਡਲਿੰਗ ਅਤੇ ਮਨੋਰੰਜਕ ਗੇੰਸ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਅਜੈ ਕੁਮਾਰ ਨੂੰ ਮਿਸਟਰ ਫੇਅਰਵੈੱਲ, ਸਿਮਰਨ ਨੂੰ ਮਿਸ ਫੇਅਰਵੈੱਲ, ਰਬੀਨਾ ਨੂੰ ਬਿਊਟੀਫੁਲ ਸਮਾਇਲ, ਪਰਵੀਨ ਨੂੰ ਬੇਸਟ ਆਉਟਫਿਟ, ਸਤਬੀਰ ਸਿੰਘ ਨੂੰ ਮਿਸਟਰ ਕਾਨਫਿਡੇਂਸ ਚੁਣਿਆ ਗਿਆ। ਪ੍ਰਿੰਸੀਪਲ ਡਾ. ਅਲਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot