ਅਮਰਦੀਪ ਕਾਲਜ ਦੀ ਵਿਦਿਆਰਥਣ ਨੇ ਡੀ.ਡੀ.ਪੰਜਾਬੀ ਵਲੋਂ ਕਰਵਾਏ ਗਾਇਨ ਮੁਕਾਬਲੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 May 2018

ਅਮਰਦੀਪ ਕਾਲਜ ਦੀ ਵਿਦਿਆਰਥਣ ਨੇ ਡੀ.ਡੀ.ਪੰਜਾਬੀ ਵਲੋਂ ਕਰਵਾਏ ਗਾਇਨ ਮੁਕਾਬਲੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ

ਜਲੰਧਰ 2 ਮਈ (ਜਸਵਿੰਦਰ ਆਜ਼ਾਦ)- ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੰਗੀਤ ਵਿਭਾਗ ਦੇ ਬੀ.ਏ ਛੇਵਾਂ ਸਮੈਸਟਰ ਦੀ ਵਿਦਿਆਰਥਣ ਕਾਜਮ ਨੇ ਡੀ.ਡੀ ਪੰਜਾਬੀ ਟੀ.ਵੀ. ਚੈਨਲ ਵਲੋਂ ਕਰਵਾਏ ਗਏ ਸੰਗੀਤ ਮੁਕਾਬਲੇ 'ਸੁਰ ਸਮਰਾਟ' ਵਿਚ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਬਾਨੀ ਸ. ਗੁਰਚਰਨ ਸਿੰਘ ਸ਼ੇਰਗਿੱਲ ਪ੍ਰਿੰਸੀਪਲ ਡਾ. ਗੁਰਜੰਟ ਸਿੰਘ, ਪੀ.ਟੀ.ਏ. ਵਾਈਸ ਚੇਅਰਮੈਨ ਸ. ਸੁਰਿੰਦਰ ਸਿੰਘ ਢੀਂਡਸਾ, ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸ਼ਮਸ਼ਾਦ ਅਲੀ ਅਤੇ ਤਬਲਾ ਵਾਦਕ ਸ੍ਰੀ ਕੇਵਲ ਕ੍ਰਿਸ਼ਨ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਬੰਧਤ ਵਿਭਾਗ ਨੂੰ ਵਧਾਈ ਦਿੱਤੀ ਗਈ। ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਸੰਗੀਤ ਵਿਭਾਗ ਦੀਆਂ ਪ੍ਰਾਪਤੀਆਂ ਉੱਤੇ ਖੁਸ਼ੀ ਅਤੇ ਤਸੱਲੀ ਪਰਗਟ ਕਰਦਿਆਂ ਕਿਹਾ ਕਿ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰੋ. ਸ਼ਮਸ਼ਾਦ ਅਲੀ ਨਵੇਂ ਕਲਾਕਾਰ ਪੈਦਾ ਕਰਕੇ ਕਾਲਜ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

No comments:

Post Top Ad

Your Ad Spot