ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੀਆਂ ਆਂਗਣਵਾੜੀ ਮੁਲਾਜਮਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 May 2018

ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੀਆਂ ਆਂਗਣਵਾੜੀ ਮੁਲਾਜਮਾਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ

ਜਬਰੀ ਗ੍ਰਿਫਤਾਰ ਕਰਨ ਨਾਲ ਸਘੰਰਸ਼ ਨੂੰ ਦਬਾਇਆ ਨਹੀਂ ਜਾ ਸਕਦਾ- ਸਤਵੰਤ ਕੌਰ
ਤਲਵੰਡੀ ਸਾਬੋ, 2 ਮਈ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾਈ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਸਮੇਤ ਵਰਕਰਾਂ-ਹੈਲਪਰਾਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਤਲਵੰਡੀ ਸਾਬੋ ਦੀ ਬਲਾਕ ਪ੍ਰਧਾਨ ਸਤਵੰਤ ਕੌਰ, ਜਿਲ੍ਹਾ ਆਗੂ ਬਲਵੀਰ ਕੌਰ ਲਹਿਰੀ ਸਮੇਤ ਸਮੂਹ ਮੁਲਾਜਮਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਗ੍ਰਿਫਤਾਰ ਕੀਤੀਆਂ ਯੂਨੀਅਨ ਆਗੂਆਂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਸਤਵੰਤ ਕੌਰ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਹਰ ਇੱਕ ਨੂੰ ਸਘੰਰਸ਼ ਕਰਨ ਦਾ ਅਧਿਕਾਰ ਹੈ ਤੇ ਅੱਜ ਵੀ ਯੂਨੀਅਨ ਦੀ ਸੂਬਾਈ ਪ੍ਰਧਾਨ ਸਮੇਤ ਸਮੂਹ ਆਂਗਣਵਾੜੀ ਮੁਲਾਜਮਾਂ ਵਿਤ ਮੰਤਰੀ ਕੋਲ ਸ਼ਾਂਤੀ ਨਾਲ ਆਪਣੀਆਂ ਹੱਕੀ ਮੰਗਾਂ ਲਈ ਗੱਲਬਾਤ ਕਰਨ ਲਈ ਜਾ ਰਹੀਆਂ ਸਨ ਜਿੰਨਾਂ ਨੂੰ ਪੁਲਿਸ ਨੇ ਜਬਰੀ ਗ੍ਰਿਫਤਾਰ ਕਰਕੇ ਪ੍ਰੇਸ਼ਾਨ ਕੀਤਾ ਹੈ ਜਿਸਦੀ ਬਲਾਕ ਤਲਵੰਡੀ ਸਾਬੋ ਦੀਆਂ ਆਂਗਣਵਾੜੀ ਮੁਲਾਜਮ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਬਰੀ ਗ੍ਰਿਫਤਾਰ ਕਰਨ ਨਾਲ ਇਹ ਸਘੰਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਇਹ ਸਘੰਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਿੰਨੇ ਸਮੇਂ ਤੱਕ ਯੂਨੀਅਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਦੀਆਂ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਯੂਨੀਅਨ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸਨੂੰ ਦੇਖਦਿਆਂ ਉਨ੍ਹਾਂ ਪੰਜਾਬ ਸਰਕਾਰ ਨੂੰ ਯੂਨੀਅਨ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।
ਇਸ ਮੌਕੇ ਸੁਰਜੀਤ ਕੌਰ ਬੰਗੀ, ਅਮਿਤ ਪਾਲ ਕੌਰ ਬੰਗੀ, ਪਰਮਜੀਤ ਕੌਰ ਤਲਵੰਡੀ, ਜਸਵਿੰਦਰ ਕੌਰ ਤਲਵੰਡੀ, ਇੰਦਰਜੀਤ ਕੌਰ ਰਾਮਾ, ਮਨਜੀਤ ਕੌਰ ਲਾਲੇਆਣਾ, ਸਵਰਨਜੀਤ ਸ਼ੇਖਪੁਰਾ, ਸੁਖਜੀਤ ਸ਼ੇਖਪੁਰਾ, ਬੇਅੰਤ ਕੌਰ, ਬਲਜੀਤ ਕੌਰ ਜੱਜਲ, ਬਲਵਿੰਦਰ ਕੌਰ ਜੱਜਲ, ਪ੍ਰੈਸ ਸਕੱਤਰ ਗੁਰਬਿੰਦਰ ਕੌਰ, ਕਰਮਜੀਤ ਕੌਰ ਲਾਲੇਆਣਾ, ਸੁਖਜੀਤ ਕੌਰ ਲਾਲੇਆਣਾ, ਰਾਜਿੰਦਰ ਕੌਰ, ਚਿੰਤ ਕੌਰ, ਰਾਜ ਕੌਰ, ਮਨਜੀਤ ਕੌਰ ਹਾਜਰ ਸਨ।

No comments:

Post Top Ad

Your Ad Spot