ਤਹਿਸੀਲ ਪੱਧਰ 'ਤੇ ਖਸਰਾ ਰੁਬੈਲਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 May 2018

ਤਹਿਸੀਲ ਪੱਧਰ 'ਤੇ ਖਸਰਾ ਰੁਬੈਲਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ

ਐਮ. ਆਰ. ਦਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ- ਡਾ. ਅਸ਼ਵਨੀ ਕੁਮਾਰ
ਤਲਵੰਡੀ ਸਾਬੋ, 1 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਵੱਲੋਂ ਨਿਊ ਵਿਦਿਆ ਨਿਕੇਤਨ ਪਬਲਿਕ ਮਿਡਲ ਸਕੂਲ ਤਲਵੰਡੀ ਸਾਬੋ ਵਿਖੇ ਬੱਚਿਆਂ ਨੂੰ ਐਮ. ਆਰ. ਦਾ ਟੀਕਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂੂਆਤ ਕੀਤੀ ਗਈ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਐਮ. ਆਰ. ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਸੰਦੇਸ਼ ਅਤੇ ਗਲਤ ਤਰੀਕੇ ਨਾਲ ਐਡਿਟ ਕਰਕੇ ਵਾਇਰਲ ਕੀਤੀ ਗਈ ਵੀਡੀਓ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਵੀਡੀਓ ਰਾਹੀਂ ਟੀਕੇ ਬਾਰੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵੈਕਸੀਨ ਪਹਿਲਾਂ ਹੀ 13 ਸੂਬਿਆਂ ਵਿੱਚ ਲਗਭਗ 7 ਕਰੋੜ ਬੱਚਿਆਂ ਨੂੰ ਲਗਾਈ ਜਾ ਚੁੱਕੀ ਹੈ ਜਿੱਥੋਂ ਇੱਕ ਵੀ ਬੱਚੇ ਦੀ ਸ਼ਿਕਇਤ ਨਹੀਂ ਆਈ।
ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਲੋਕਾਂ ਨੂੰ ਅਪੀਲ ਕਰਨ ਦੇ ਨਾਲ ਨਾਲ ਜਾਗਰੂਕ ਕਰਦਿਆਂ ਕਿਹਾ ਕਿ ਇਹ ਟੀਕਾ ਆਪਣੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਜਰੂਰ ਲਗਵਾਓ ਅਤੇ ਪਿੰਡਾਂ ਦੇ ਸਰਪੰਚਾਂ ਅਤੇ ਕਲੱਬਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਨਿਭਾਅ ਕੇ ਸਿਹਤ ਟੀਮਾਂ ਦਾ ਸਹਿਯੋਗ ਕਰਨ ਤਾਂ ਕਿ ਪੋਲੀਓ ਵਾਂਗ ਇਸ ਬਿਮਾਰੀ ਨੂੰ ਵੀ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਹ ਟੀਕੇ ਸਾਰੇ ਹੀ ਸਰਕਾਰੀ, ਪ੍ਰਾਈਵੇਟ, ਏਡਿਡ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਮਈ ਮਹੀਨੇ ਦੌਰਾਨ ਲਗਾਏ ਜਾਣਗੇ। ਇਸ ਮੌਕੇ ਸ੍ਰੀਮਤੀ ਬਲਵੀਰ ਕੌਰ ਐਲ. ਐਚ. ਵੀ., ਸ੍ਰੀਮਤੀ ਅਮਰਜੀਤ ਕੌਰ ਏ. ਐਨ. ਐਮ.,ਸ੍ਰੀਮਤੀ ਭੁਪਿੰਦਰਪਾਲ ਕੌਰ ਏ. ਐਨ. ਐਮ., ਸ੍ਰੀ ਗੁਰਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰਜ਼ ਤੋਂ ਇਲਾਵਾ ਸ੍ਰੀਮਤੀ ਐਮ. ਕੇ. ਨੂਬੀ ਹੈਡ ਮਿਸਟਰੇਸ ਤੋਂ ਇਲਾਵਾ ਸਕੂਲਾਂ ਦੇ ਮੁਖੀ ਹਾਜਰ ਸਨ।

No comments:

Post Top Ad

Your Ad Spot