ਰਾਸ਼ਟਰੀ ਪੱਧਰ ‘ਤੇ ਮਾਲਤੀ ਥਾਪਰ ਗਿਆਨ ਪੀਠ ਪੁਰਸਕਾਰ ਲਈ ਜ਼ਿਲਾ ਬਠਿੰਡਾ ਦੇ 2 ਅਧਿਆਪਕਾਂ ਦੀ ਚੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 May 2018

ਰਾਸ਼ਟਰੀ ਪੱਧਰ ‘ਤੇ ਮਾਲਤੀ ਥਾਪਰ ਗਿਆਨ ਪੀਠ ਪੁਰਸਕਾਰ ਲਈ ਜ਼ਿਲਾ ਬਠਿੰਡਾ ਦੇ 2 ਅਧਿਆਪਕਾਂ ਦੀ ਚੋਣ

ਰਾਸ਼ਟਰਪਤੀ ਵਲੋਂ ਦਿੱਤੀ ਜਾਵੇਗੀ 1 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਪੱਤਰ
ਬਠਿੰਡਾ, 1 ਮਈ (ਗੁਰਜੰਟ ਸਿੰਘ ਨਥੇਹਾ) ਜ਼ਿਲਾ ਬਠਿੰਡਾ ਦੇ ਦੋ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗੋਨਿਆਣਾ ਮੰਡੀ ਦੇ ਲੈਕਚਰਾਰ ਕਮਿਸਟਰੀ ਸ਼੍ਰੀ ਅਮਿਤ ਕੁਮਾਰ ਅਤੇ ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ, ਬਠਿੰਡਾ ਦੇ ਅੰਗਰੇਜ਼ੀ ਅਧਿਆਪਕ ਸ਼੍ਰੀ ਅਮਨਦੀਪ ਸਿੰਘ ਨੂੰ ਰਾਸ਼ਟਰੀ ਪੱਧਰ 'ਤੇ ਮਾਲਤੀ ਥਾਪਰ ਗਿਆਨ ਪੀਠ ਪੁਰਸਕਾਰ 2017-18 ਲਈ ਚੁਣਿਆ ਗਿਆ ਹੈ। ਜ਼ਿਲਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਬਠਿੰਡਾ ਸ਼੍ਰੀਮਤੀ ਮਨਿੰਦਰ ਕੌਰ ਨੇ ਉਹਨਾਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਦੱਸਿਆ ਕਿ ਪੁਰਸਕਾਰ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਵਲੋਂ ਦਿੱਤਾ ਜਾਣਾ ਹੈ ਜਿਸ 'ਚ 1 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਸ਼ਾਮਲ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਇਨ੍ਹਾਂ ਮਿਹਨਤੀ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਦਾ ਵਿੱਦਿਅਕ ਪੱਧਰ ਪਿਛਲੇ ਸਾਲਾਂ ਤੋਂ ਉੱਚਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜਿਆਂ ‘ਚ ਇਸ ਸਾਲ ਬਠਿੰਡਾ ਪੰਜਾਬ 'ਚੋਂ ਚੌਥੇ ਸਥਾਨ 'ਤੇ ਰਿਹਾ ਹੈ ਜਦ ਕਿ ਇਹ ਐਵਾਰਡ ਸਿਰਫ਼ 15 ਅਧਿਆਪਕਾਂ ਨੂੰ ਦਿੱਤਾ ਜਾਣਾ ਹੈ ਜਿਨ੍ਹਾਂ 'ਚ ਬਠਿੰਡਾ ਦੇ 2 ਅਧਿਆਪਕਾਂ ਦੀ ਚੋਣ ਹੋਈ ਹੈ ਜੋ ਸਾਡੇ ਜ਼ਿਲ੍ਹਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ਼੍ਰੀ ਬਲਜਿੰਦਰ ਸਿੰਘ, ਸਹਾਇਕ ਸਿੱਖਿਆ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਸੁਖਜੀਤ ਕੌਰ, ਪ੍ਰਿੰਸੀਪਲ ਸ਼੍ਰੀ ਗੁਰਜੰਟ ਸਿੰਘ, ਸ਼੍ਰੀ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।

No comments:

Post Top Ad

Your Ad Spot