ਵਿਵਾਦਿਤ ਫਿਲਮ "ਨਾਨਕ ਸ਼ਾਹ ਫ਼ਕੀਰ" ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ- ਭਾਈ ਰਾਜਪਾਲ ਸਿੰਘ ਖਾਲਸਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 April 2018

ਵਿਵਾਦਿਤ ਫਿਲਮ "ਨਾਨਕ ਸ਼ਾਹ ਫ਼ਕੀਰ" ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ- ਭਾਈ ਰਾਜਪਾਲ ਸਿੰਘ ਖਾਲਸਾ

ਫਿਲਮ "ਨਾਨਕ ਸ਼ਾਹ ਫਕੀਰ" ਦਾ ਰਿਲੀਜ਼ ਹੋਣਾ ਸਿੱਖਾਂ ਲਈ ਸੱਚਮੁੱਚ ਰੂਹਾਨੀ ਖੁਦਕੁਸ਼ੀ-ਭਾਈ ਰਾਜਪਾਲ ਸਿੰਘ ਖਾਲਸਾ
ਤਲਵੰਡੀ ਸਾਬੋ,10 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪਿਛਲੇ ਕੁੱਝ ਸਮੇਂ ਤੋਂ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਸਿਨੇਮਾ ਘਰਾਂ ਵਿਚ ਲਾਏ ਜਾਣ ਨੂੰ ਲੈਕੇ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਸੁਪਰੀਮ ਕੋਰਟ ਦਾ ਫੈਸਲਾ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਦੇ ਹੱਕ ਵਿੱਚ ਆਉਣ ਨਾਲ ਇਹ ਮਸਲਾ ਹੋਰ ਵੀ ਗੰਭੀਰ ਰੁਖ ਅਖਤਿਆਰ ਕਰ ਗਿਆ ਹੈ। ਸਮੁੱਚੀ ਸਿੱਖ ਕੌਮ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਉਪਰ ਬਣਾਈ ਇਸ ਫਿਲਮ ਅੰਦਰ ਉਨ੍ਹਾਂ ਦੇ ਕਿਰਦਾਰ ਨੂੰ ਕਿਸੇ ਦੁਨਿਆਵੀ ਵਿਅਕਤੀ ਵੱਲੋਂ ਨਿਭਾਏ ਜਾਣ ਕਰਕੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਵਿਰੋਧ ਦੇ ਚੱਲਦਿਆਂ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਮੀਡੀਆ ਰਾਹੀਂ ਵਿਚਾਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਦੀ ਮਰਿਆਦਾਵਾਂ-ਮਾਨਤਾਵਾਂ ਦੇ ਖਿਲਾਫ ਭੁਗਤ ਰਹੀ ਇਸ ਫਿਲਮ ਦਾ ਹਰ ਇੱਕ ਸਿੱਖ ਨੂੰ ਡਟ ਕੇ ਵਿਰੋਧ  ਕਰਨਾ ਚਾਹੀਦਾ ਹੈ। ਕਿਸੇ ਵੀ ਹਾਲਤ ਵਿਚ ਇਹ ਫਿਲਮ ਲੱਗਣੀ ਨਹੀਂ ਚਾਹੀਦੀ।
ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਰਦਾਰ ਕਿਸੇ ਦੁਨਿਆਵੀ ਫਿਲਮੀ ਕਲਾਕਾਰ ਵੱਲ ਨਿਭਾਉਣ ਤੇ ਜਿੱਥੇ ਸਾਨੂੰ ਸਖਤ ਇਤਰਾਜ਼ ਹੈ, ਉਥੇ ਨਾਲ ਹੀ ਫਿਲਮ ਵਿਚ ਗੁਰੂ ਸਾਹਿਬ ਜੀ ਦੇ ਨਕਲੀ ਬਣਾਏ ਪਰਿਵਾਰਕ ਮੈਂਬਰਾਂ, ਭਾਈ ਮਰਦਾਨਾ ਜੀ, ਨਕਲੀ ਰਬਾਬ ਅਤੇ ਗੁਰੂ ਸਾਹਿਬ ਜੀ ਨਾਲ ਸਬੰਧਿਤ ਹਰ ਇਕ ਵਸਤੂ ਜਾਂ ਵਿਅਕਤੀ ਦੀ ਕੀਤੀ ਗਈ ਨਕਲ ਨਾਕਾਬਿਲੇ ਬਰਦਾਸ਼ਤ ਹੈ, ਜਿਸ ਕਾਰਨ ਸਿਰਫ ਸਿੱਖ ਕੌਮ ਹੀ ਨਹੀਂ ਬਲਕਿ ਹਰ ਇਕ ਨਾਨਕ ਨਾਮ ਲੇਵਾ ਸ਼ਰਧਾਲੂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਵੱਜੀ ਹੈ।
ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਦਲੀਲ ਦਿੱਤੀ ਕਿ ਸਿਰਫ ਚਾਰ ਕੁ ਡਾੲਿਲਾਗ ਬੋਲਣ ਨਾਲ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਿਰਦਾਰ ਅਤੇ ਪ੍ਰਭਾਵ ਨਹੀਂ ਦਿਖਾੲਿਅਾ ਜਾ ਸਕਦਾ,  ਹਾਵ ਭਾਵ ਸਾਰੇ ਰਮਾੲਿਣ ਜਾਂ ਮਹਾਂਭਾਰਤ ਦੀ ਨਕਲ ਮਾਰ ਕੇ ਲੈ ਲੲੇ ਜਾਣਗੇ, ਅਖੀਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ "ਜਗਤ ਗੁਰ ਬਾਬਾ" ਵਾਲੇ ਦਰਜੇ ਤੋਂ ਹੇਠਾਂ ਲਿਅਾ ਕੇ ਗਲੀਅਾਂ ਚ ਫਿਰਦੇ ਮੰਗਣ ਵਾਲੇ ਕਿਸੇ ਫਕੀਰ ਵਰਗਾ ਚਿਤਰਤ ਕਰ ਦਿਤਾ ਜਾਵੇਗਾ। ੲਿਸ ਰੂਪ ਵਿਚ ਫੇਰ ਭਿਖਾਰੀ ਅਾਮ ਫਿਰਿਅਾ ਕਰਨਗੇ। ਜੇ ਤੁਸੀਂ ਕਹੋ ਕਿ ਬਿਨਾਂ ਦੇਖੇ ਰੱਦ ਕਰਨ ਦੀ ਥਾਂ ੲਿਕ ਵਾਰ ਵੇਖੋ ਤਾਂ ਸਹੀ! , ਤਾਂ ੲਿਹ ਤਾਂ ੳੁਹੋ ਗੱਲ ਹੋੲੀ ਜਿਵੇਂ ਕੋੲੀ ਗਲਾਸ ਵਿਚ ਜ਼ਹਿਰ ਪਾ ਕੇ ਕਹੇ ਕਿ ੲਿਕ ਵਾਰ ਪੀ ਕੇ ਤਾਂ ਦੇਖੋ! ਅੈਵੇਂ ਮਾੜਾ ਨਾ ਕਹੋ।
ਫਿਲਮ "ਨਾਨਕ ਸ਼ਾਹ ਫਕੀਰ" ਦਾ ਰਿਲੀਜ਼ ਹੋਣਾ ਸਿੱਖਾਂ ਲਈ ਸੱਚਮੁੱਚ ਰੂਹਾਨੀ ਖੁਦਕੁਸ਼ੀ ਹੈ।  ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਵਿਵਾਦਤ ਫਿਲਮ "ਨਾਨਕ ਸ਼ਾਹ ਫਕੀਰ" 'ਤੇ ਰੋਕ ਲਾਉਣ ਲਈ ਦਿੱਤੀ ਅਵਾਜ਼ ਜਿੱਥੇ ਸ਼ਲਾਘਾਯੋਗ ਫੈਸਲਾ ਹੈ, ਉਥੇ ਨਾਲ ਹੀ ਸਿੱਖ ਇਤਿਹਾਸ ਅਤੇ ਮਾਨਤਾਵਾਂ ਨਾਲ ਸਬੰਧਿਤ ਫਿਲਮਾਂ ਲਈ ਸਿੱਖਾਂ ਦਾ ਆਪਣਾ ਸੈਂਸਰ ਬੋਰਡ ਬਣਾਏ ਜਾਣ ਦੇ ਐਲਾਨ ਦਾ ਵੀ ਅਸੀਂ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਵੱਲੋਂ ਸਵਾਗਤ ਕਰਦੇ ਹਾਂ, ਬਸ਼ਰਤੇ ਕਿ ਕਥਿਤ ਤੌਰ 'ਤੇ ਭਾਰਤੀ ਸੈਂਸਰ ਬੋਰਡ ਵਾਂਗ ਇਹ ਮਾਇਆ ਦੇ ਗੱਫੇ ਲੈ ਕੇ ਫਿਲਮਾਂ ਰਿਲੀਜ਼ ਨਾ ਕਰੇ ਜਿਸ ਨਾਲ ਲੋਕ ਭਾਵਨਾਵਾਂ ਵਲੂੰਧਰੀਆਂ ਜਾਣ। ਖ਼ਬਰਾਂ ਅਨੁਸਾਰ ਪਿਛਲੇ ਸਮੇਂ ਵਿੱਚ ਇਸ ਫਿਲਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਨਤਾ-ਪੱਤਰ ਅਤੇ ਰੂਪ ਸਿੰਘ ਦੀ ਦਖਲਅੰਦਾਜ਼ੀ ਦੇ ਮਾਮਲੇ ਦੀ ਨਿਰਪੱਖਤਾ ਸਹਿਤ ਜਾਂਚ ਸੰਗਤਾਂ ਦੇ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ ਕਿ ਕਿਸ ਵਿਅਕਤੀ ਵੱਲੋਂ ਕਿਸ ਆਧਾਰ 'ਤੇ ਫਿਲਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ।

No comments:

Post Top Ad

Your Ad Spot