ਵਿਕਰਾਂਤ ਸ਼ਰਮਾ ਸਰਵੋਤਮ ਪੀ.ਐੱਚ.ਡੀ. ਐਵਾਰਡ ਨਾਲ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 4 April 2018

ਵਿਕਰਾਂਤ ਸ਼ਰਮਾ ਸਰਵੋਤਮ ਪੀ.ਐੱਚ.ਡੀ. ਐਵਾਰਡ ਨਾਲ ਸਨਮਾਨਿਤ

ਜਲੰਧਰ 4 ਅਪ੍ਰੈਲ (ਜਸਵਿੰਦਰ ਆਜ਼ਾਦ)- ਜੀ.ਐਨ.ਏ. ਯੂਨੀਵਰਸਿਟੀ ਦੇ ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਡੀਨ ਵਿਕਰਾਂਤ ਸ਼ਰਮਾ ਨੇ ਸਰਵੋਤਮ ਪੀ.ਐੱਚ.ਡੀ. ਖੋਜ ਪ੍ਰਣਾਲੀ ਐਵਾਰਡ ਮਨਪ੍ਰੀਤ ਸਿੰਘ ਮੰਨਾ (ਡਾਇਰੈਕਟਰ ਏ.ਆਈ.ਸੀ.ਟੀ.ਈ.) ਅਤੇ ਗੁਰਬੰਸ ਸਿੰਘ ਸੋਬਤੀ (ਟਰੇਡ ਕਮਿਸ਼ਨਰ) ਕੈਨੇਡੀਅਨ ਹਾਈ ਕਮਿਸ਼ਨ ਕੋਲੋਂ ਪ੍ਰਾਪਤ ਕੀਤਾ। ਡਾ. ਵਿਕਰਾਂਤ ਨੇ ਆਪਣੇ ਸੁਪਰਵਾਈਜ਼ਰ ਦਲਵੀਰ ਕੌਰ ਦਾ ਵੀ ਧੰਨਵਾਦ ਕੀਤਾ। ਪ੍ਰੋ. ਚਾਂਸਲਰ ਗੁਰਦੀਪ ਸਿੰਘ ਸੀਹਰਾ ਅਤੇ ਵਾਈਸ ਚਾਂਸਲਰ ਡਾ. ਵੀ.ਕੇ. ਰਤਨ ਨੇ ਉਨਾਂ ਦੀ ਸ਼ਲਾਘਾ ਕੀਤੀ। ਡਾ. ਵਿਕਰਾਂਤ ਨੇ ਦੱਸਿਆ ਕਿ ਉਨਾਂ ਨੂੰ 'ਬੱਗੀ ਰੇਸ 2010' ਵਿੱਚ ਪਾਰਟ ਕ੍ਰਵ ਐਵਾਰਡ ਨਾਲ ਯੂ.ਏ.ਈ. ਵਿਖੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਤੋਂ ਡਿਪਟੀ ਆਪਟੀਕਲ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਉਨਾਂ ਦਾ 18 ਸਾਲ ਦਾ ਤਜਰਬਾ ਹੈ। ਉਨਾਂ ਨੇ ਵੱਖ-ਵੱਖ ਰਾਸ਼ਟਰੀ, ਅੰਤਰ-ਰਾਸ਼ਟਰੀ, ਜਰਨਲ ਅਤੇ ਕਾਨਫਰੰਸਾਂ ਤੋਂ 60 ਰਿਸਰਚ ਪੇਪਰ ਵੀ ਪ੍ਰਕਾਸ਼ਿਤ ਕੀਤੇ ਹਨ। ਇਸ ਮੌਕੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸੀਹਰਾ, ਵਾਈਸ ਚਾਂਸਲਰ ਵੀ.ਕੇ. ਰਤਨ, ਸਮੀਰ ਵਰਮਾ ਅਤੇ ਸੀ.ਆਰ. ਤ੍ਰਿਪਾਠੀ ਆਦਿ ਹਾਜ਼ਰ ਸਨ।

No comments:

Post Top Ad

Your Ad Spot