ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੀ ਤਿੰਨ ਲੱਖ ਵੀਹ ਹਜ਼ਾਰ ਵਿੱਚ ਠੇਕੇ ਤੇ ਚੜ੍ਹੀ ਪਾਰਕਿੰਗ ਉੱਪਰ ਬਹੱਤਰ ਹਜ਼ਾਰ ਵਾਲਿਆਂ ਦਾ ਕਬਜ਼ਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 April 2018

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੀ ਤਿੰਨ ਲੱਖ ਵੀਹ ਹਜ਼ਾਰ ਵਿੱਚ ਠੇਕੇ ਤੇ ਚੜ੍ਹੀ ਪਾਰਕਿੰਗ ਉੱਪਰ ਬਹੱਤਰ ਹਜ਼ਾਰ ਵਾਲਿਆਂ ਦਾ ਕਬਜ਼ਾ

ਤਲਵੰਡੀ ਸਾਬੋ, 23  ਅਪ੍ਰੈਲ (ਗੁਰਜੰਟ ਸਿੰਘ ਨਥੇਹਾ)-- ਸਥਾਨਕ ਤਹਿਸੀਲ ਕੰਪਲੈਕਸ ਅੰਦਰ ਬਣੀ ਕੰਟੀਨ ਅਤੇ ਪਾਰਕਿੰਗ ਦੇ ਠੇਕੇ ਦੀ ਬੋਲੀ ਤਹਿਸੀਲਦਾਰ ਸ. ਸੁਖਰਾਜ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਕਰਵਾਈ ਗਈ ਸੀ  ਜਿਸ ਦੌਰਾਨ ਪਾਰਕਿੰਗ ਦੀ ਬੋਲੀ ਤਿੰਨ ਲੱਖ ਵੀਹ ਹਜ਼ਾਰ ਵਿੱਚ ਹੋਈ ਜਦੋਂ ਕਿ ਫ਼ਾਰਮਾਂ ਦੇ ਠੇਕੇ ਦੀ ਬੋਲੀ ਨਹੀਂ ਹੋ ਸਕੀ।
ਪਾਰਕਿੰਗ, ਕੰਟੀਨ ਅਤੇ ਸਰਕਾਰੀ ਫ਼ਾਰਮਾਂ ਦੇ ਠੇਕੇ ਦੀ ਬੋਲੀ ਮਾਰਚ ਮਹੀਨੇ ਨਿਰਧਾਰਤ ਤਾਰੀਖ ਤੇ ਦੁਪਿਹਰ ਕਰੀਬ ਸਾਢੇ ਬਾਰਾਂ ਵਜੇ ਆਰੰਭ ਹੋਈ ਜਿਸ ਵਿੱਚ ਕੰਟੀਨ ਦਾ ਠੇਕਾ ਇੱਕ ਲੱਖ ਬਾਰਾਂ ਹਜ਼ਾਰ ਵਿੱਚ ਰਾਜਵਿੰਦਰ ਸਿੰਘ ਦੇ ਨਾਮ ਹੋ ਗਿਆ ਜਦੋਂ ਕਿ ਪਾਰਕਿੰਗ ਦਾ ਠੇਕਾ ਭੁਪਿੰਦਰ ਸਿੰਘ ਨੇ ਰਿਕਾਰਡ ਬੋਲੀ ਬਹੱਤਰ ਹਜ਼ਾਰ ਤੋਂ ਇੱਕਦਮ ਤਿੰਨ ਲੱਖ ਵੀਹ ਹਜ਼ਾਰ ਦੀ ਬੋਲੀ ਦੇ ਕੇ ਆਪਣੇ ਨਾਮ ਕਰ ਲਿਆ ਸੀ।ਸਰਕਾਰੀ ਫ਼ਾਰਮਾਂ ਦੇ ਠੇਕੇ ਦੀ ਬੋਲੀ ਦੇਣ ਲਈ ਕੋਈ ਵੀ ਇਸ ਕਰਕੇ ਤਿਆਰ ਨਾ ਹੋਇਆ ਕਿਉਂਕਿ ਬਹੁਤੇ ਫ਼ਾਰਮ ਆਨ ਲਾਈਨ ਹੋਣ ਅਤੇ ਸੇਵਾ ਕੇਂਦਰਾਂ 'ਚੋਂ ਲੱਗਣ ਕਾਰਨ ਸਰਕਾਰੀ ਠੇਕੇ ਤੇ ਫ਼ਾਰਮਾਂ ਦੀ ਵਿੱਕਰੀ ਨਹੀਂ ਰਹੀ।
ਤਹਿਸੀਲ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ ਇਸ ਬੋਲੀ ਸਮੇਂ ਪਾਰਕਿੰਗ ਦੀ ਬੋਲੀ ਵਿੱਚ ਚਾਰ ਅਤੇ ਕੰਟੀਨ ਦੀ ਬੋਲੀ ਵਿੱਚ ਕੁੱਲ ਸੱਤ ਬੋਲੀਕਾਰਾਂ ਨੇ ਹਿੱਸਾ ਲਿਆ।ਪ੍ਰੰਤੂ ਪਾਰਕਿੰਗ ਦਾ ਠੇਕਾ ਲੈਣ ਵਾਲਾ ਵਿਅਕਤੀ ਫਰਾਡ ਨਿਕਲਿਆ ਅਤੇ ਉਸਨੇ ਪੈਸੇ ਨਾ ਭਰੇ ਅਤੇ ਹੁਣ ਪਾਰਕਿੰਗ ਦੇ ਪੁਰਾਣੇ ਠੇਕੇਦਾਰ ਵੱਲੋਂ ਹੀ ਅਫਸਰਾਂ ਨਾਲ ਮਿਲੀਭੁਗਤ ਕਰਕੇ ਪਾਰਕਿੰਗ ਫੀਸ ਦੀ ਨਾਜ਼ਾਇਜ਼ ਉਗਰਾਹੀ ਕੀਤੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਤਹਿਸੀਲ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਹੋਣ ਦੇ ਬਾਵਜ਼ੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਸੰਬੰਧੀ ਪੱਖ ਪੁੱਛੇ ਜਾਣ ਤੇ ਅੈੱਸ. ਡੀ. ਐੱਮ ਤਲਵੰਡੀ ਸਾਬੋ ਸ੍ਰੀ ਵਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਲੱਖ ਵੀਹ ਹਜ਼ਾਰ ਰੁਪਏ ਵਿੱਚ ਪਾਰਕਿੰਗ ਨੂੰ ਠੇਕੇ ਤੇ ਲੈਣ ਵਾਲੇ ਵਿਅਕਤੀਆਂ ਦੇ ਨਾਂ ਆਉਣ ਕਾਰਨ ਖੁੱਲ੍ਹੀ ਬੋਲੀ ਦੌਰਾਨ ਹੋਏ ਇਸ ਪਾਰਕਿੰਗ ਦੇ ਠੇਕੇ ਨੂੰ ਪਹਿਲਾਂ ਵਾਲੇ ਵਿਅਕਤੀਆਂ ਨੂੰ ਹੀ ਦੇ ਦਿੱਤਾ ਗਿਆ ਹੈ ਜਦੋਂ ਉਨ੍ਹਾਂ ਦਾ ਧਿਆਨ ਖੁੱਲ੍ਹੀ ਬੋਲੀ ਅਤੇ ਬੰਦ ਟੈਂਡਰਾਂ ਵਿਚਕਾਰ ਫਰਕ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪੜਤਾਲ ਕਰਨਗੇ ਅਤੇ ਇਸ ਸਬੰਧ ਵਿੱਚ ਬਣਦੀ ਕਾਰਵਾਈ ਜਲਦੀ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਦੇਖਣਾ ਇਹ ਹੈ ਕਿ ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਦੀ ਪਾਰਕਿੰਗ ਤੇ ਨਾਜਾਇਜ਼ ਕਬਜ਼ਾ ਕਰੀ ਬੈਠੇ ਵਿਅਕਤੀਆਂ ਖ਼ਿਲਾਫ਼ ਇਸ ਨੂੰ ਮਿਲੀ ਭੁਗਤ ਨਾਲ ਚਲਾਉਣ ਵਾਲੀ ਅਫ਼ਸਰਸ਼ਾਹੀ ਕੀ  ਕਾਰਵਾਈ ਕਰਦੀ ਹੈ?

No comments:

Post Top Ad

Your Ad Spot