ਪ੍ਰਾਈਵੇਟ ਕਾਲਜ ਨਾਨ ਟੀਚਿਂਗ ਇੰਪਲਾਈਜ਼ ਯੂੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦੀ ਦੇਖ ਰੇਖ ਤੇ ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਮੀਟਿੰਗ ਦਾ ਆਜੋਯਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 30 April 2018

ਪ੍ਰਾਈਵੇਟ ਕਾਲਜ ਨਾਨ ਟੀਚਿਂਗ ਇੰਪਲਾਈਜ਼ ਯੂੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦੀ ਦੇਖ ਰੇਖ ਤੇ ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਮੀਟਿੰਗ ਦਾ ਆਜੋਯਨ

ਜਲੰਧਰ 29 ਅਪ੍ਰੈਲ (ਜਸਵਿੰਦਰ ਆਜ਼ਾਦ)- ਆਰਗਨਾਇਜਿੰਗ ਕਮੇਟੀ, ਪ੍ਰਾਈਵੇਟ ਕਾਲਜ ਨਾਨ ਟੀਚਿਂਗ ਇੰਪਲਾਈਜ਼ ਯੂੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦੀ ਦੇਖ ਰੇਖ ਤੇ ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਵਿਖੇ ਮੀਟਿੰਗ ਦਾ ਆਜੋਯਨ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਨਾਨ ਟੀਚਿਂਗ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਤੇ ਸਕੱਤਰ ਹਾਜਰ ਸਨ। ਆਰਗਨਾਇਜਿੰਗ ਕਮੇਟੀ ਦੇ ਮੈਬਰਾਂ ਵਿੱਚ ਸ਼੍ਰੀ ਮਦਨ ਲਾਲ ਖੁੱਲਰ, ਕਨਵੀਨਰ, ਸ਼੍ਰੀ ਰਵੀ ਮੈਨੀ, ਕੋ-ਕਨਵੀਨਰ, ਸ਼੍ਰੀ ਰਜਿੰਦਰ ਸਿੰਗਲਾ, ਏ.ਐਸ. ਕਾਲਜ ਫਾਰ ਵੂਮੈਨ, ਖੰਨਾ, ਸੁਖਵਿੰਦਰ ਸਿੰਘ ਜੀਜੀਐਸ ਖਾਲਸਾ ਕਾਲਜ, ਸੰਘੇੜਾ, ਸ਼੍ਰੀ ਅਜੈ ਗੁਪਤਾ ਐਮ.ਐਮ. ਮੋਦੀ ਕਾਲਜ, ਪਟਿਆਲਾ, ਸ਼੍ਰੀ ਹਰਿੰਦਰ ਸਿੰਘ, ਮਾਤਾ ਗੁਜਰੀ ਕਾਲਜ, ਫਤਿਗੜ੍ਹ ਸਾਹਿਬ ਸ਼ਾਮਲ ਸਨ।
ਯੂਨੀਅਨ ਦੀ ਮੀਟਿੰਗ ਦੌਰਾਨ ਸ਼੍ਰੀ ਭੂਪਿੰਦਰ ਠਾਕੂਰ ਨੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਕਿਹਾ ਕਿ ਯੂਨੀਅਨ ਨੂੰ ਅੱਗੇ ਲਿਆਨ ਲਈ ਹਮੇਸ਼ਾ ਤਿਆਰ ਰਹਿਨਾ ਚਾਹੀਦਾ ਹੈ ਅਤੇ ਸਰਕਾਰ ਤੋਂ ਮੰਗਾਂ ਮਣਵਾਉਨ ਲਈ ਹਰ ਪੱਖੋਂ ਯਤਨ ਕਰਨੇ ਚਾਹੀਦੇ ਹਨ। ਇਸੇ ਤਰਾਂ ਡੀਏਵੀ ਕਾਲਜ ਕੋਆਰਡੀਨੇਸ਼ਨ ਕਮੇਟੀ ਪੰਜਾਬ ਨਾਨ ਟੀਚਿੰਗ ਦੇ ਕੰਵੀਨਰ ਸ਼੍ਰੀ ਸੁਨੀਲ ਕੁਮਾਰ ਡੀਏਵੀ ਕਾਲਜ, ਅੰਮ੍ਰਿਤਸਰ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਯੂਨੀਅਨ ਦੇ ਮੈਬਰਾਂ ਤੇ ਜੋ ਵਿਸ਼ਵਾਸ ਸਭ ਨੇ ਦਿਖਾਇਆ ਹੈ ਉਸ ਲਈ ਉਹ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਹਮੇਸ਼ਾ ਨਾਨ ਟੀਚਿੰਗ ਦੇ ਹਿੱਤਾਂ ਦੀ ਰੱਖਿਆ ਲਈ ਹਰ ਪੱਖੋ ਪ੍ਰਯਤਨ ਕਰਦੇ ਰਹਿਣਗੇ।
ਸ਼੍ਰੀ ਮਦਨ ਲਾਲ ਖੱਲਰ ਦੇ ਦੱਸਿਆ ਕਿ ਹਮੇਸ਼ਾ ਸਕਰਾਤਮਕ ਸੋਚ ਰੱਖਣੀ ਚਾਹੀਦੀ ਹੈ ਤਾਂ ਜੋ ਸੰਗਠਨ ਮਜਬੂਤ ਬਣਾਇਆ ਜਾ ਸਕੇ। ਸਾਰੇ ਕਰਮਚਾਰੀਆਂ ਨੂੰ ਯੂਨੀਅਨ ਵਲੋਂ ਆਈ ਸੂਚਨਾ ਨੂੰ ਤੂਰੰਤ ਲਾਗੂ ਕਰਨੀ ਚਾਹੀਦੀ ਹੈ ਅਤੇ ਨਈ ਸੋਚ ਨੂੰ ਮੁੱਖ ਰੱਖਦਿਆ ਹੋਈਆਂ ਸਰਵਸੰਮਤੀ ਨਾਲ ਸ਼੍ਰੀ ਸ਼ੁੱਖਮਿੰਦਰ ਸਿੰਘ ਜੀਜੀਐਸ ਖਾਲਸਾ ਕਾਲਜ, ਸੰਘੇੜਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨਾਂ ਨੂੰ ਅਧਿਕਾਰ ਦਿੱਤੇ ਗਏ ਆਪਣੀ ਨਵੀ ਕਾਰਜਕਾਰਨੀ ਕਮੇਟੀ ਨੂੰ ਚੁਣ ਸਕਣ। ਉਸੇ ਸਮੇਂ ਨਵ ਪ੍ਰਧਾਨ ਸ਼੍ਰੀ ਸੁੱਖਮਿੰਦਰ ਸਿੰਘ ਨੇ ਕਿਹਾ ਕਿ ਜੋ ਵਿਸ਼ਵਾਸ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀਆਂ ਨੇ ਮੇਰੇ ਤੇ ਜੱਤਾਇਆ ਹੈ ਉਹ ਮੈਂ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗਾਂ। ਉਨਾਂ ਨੇ ਨਵੀ ਕਮੇਟੀ ਦੀ ਘੋਸ਼ਨਾ ਕੀਤੀ ਜੋ ਹੇਠ ਲਿਖੇ ਮੈਂਬਰ ਸਰਵਸਮਤੀ ਨਾਲ ਚੁਣੇ ਗਏ:
*    ਸੀਨੀਅਰ ਉਪ-ਪ੍ਰਧਾਨ              ਸ਼੍ਰੀ ਭੁਪਿੰਦਰ ਠਾਕੁਰ, ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ
*    ਉਪ ਪ੍ਰਧਾਨ                            ਸ਼੍ਰੀ ਰਜਿੰਦਰ ਸਿੰਗਲਾ, ਏ.ਐਸ. ਕਾਲਜ ਫਾਰ ਵੂਮੇਨ ਖੰਨਾ
*    ਉਪ ਪ੍ਰਧਾਨ                            ਸ਼੍ਰੀ ਦੀਪਕ ਸ਼ਰਮਾ, ਡੀ.ਏ.ਵੀ ਕਾਲਜ ਅਮ੍ਰਿੰਤਸਰ
*    ਜਨਰਲ ਸਕੱਤਰ                     ਸ਼੍ਰੀ ਜਗਦੀਪ ਸਿੰਘ, ਲਾਜਪਤ ਰਾਏ ਡੀਏਵੀ ਕਾਲਜ ਜਗਰਾਊ
*    ਵਿੱਤ ਸਕੱਤਰ                          ਸ਼੍ਰੀ ਅਰੁਨ ਪਰਾਸ਼ਰ, ਡੀ.ਏ.ਵੀ ਕਾਲਜ, ਜਲੰਧਰ
*    ਪ੍ਰੈਸ ਸਕੱਤਰ                           ਸ਼੍ਰੀ ਅਜੈ ਗੁਪਤਾ, ਐਮ.ਐਮ. ਮੋਦੀ ਕਾਲਜ, ਪਟਿਆਲਾ
*    ਆਰਗਨਾਇਜ਼ਿਗ ਸਕੱਤਰ          ਸ਼੍ਰੀ ਸ਼ਮਸ਼ੇਰ ਸਿੰਘ,  ਖਾਲਸਾ ਕਾਲਜ ਪਟਿਆਲਾ
*    ਪ੍ਰਚਾਰ ਸਕੱਤਰ                        ਸ਼੍ਰੀ ਅਜਾਇਬ ਸਿੰਘ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
*    ਸਹਿ-ਸਕੱਤਰ                           ਸ਼੍ਰੀ ਰਜੀਵ ਭਾਟੀਆ, ਐਚ.ਐਮ.ਵੀ. ਕਾਲਜ, ਜਲੰਧਰ
*    ਆਡੀਟਰ                                ਸ਼੍ਰੀ ਦਵਿੰਦਰ ਗੋਇਲ, ਏ.ਐਸ. ਕਾਲਜ, ਖੰਨਾ
*    ਉਪ ਪ੍ਰਧਾਨ ਮਹਿਲਾ ਵਿਂਗ           ਸ਼੍ਰੀਮਤੀ ਨਿਰਮਲਜੀਤ ਕੌਰ, ਬਾਬਾ ਸੰਘ ਢੇਸ਼ੀਆ ਕਾਲਜ
*    ਸਹਿ-ਸਕੱਤਰ ਮਹਿਲਾ ਵਿਂਗ        ਸ਼੍ਰੀਮਤੀ ਸੋਨਿਕਾ, ਮੇਹਰਚੰਦ ਪੋਲਟੈਕਨਿਕ ਕਾਲਜ, ਜਲੰਧਰ
*    ਜੀਐਨਡੀਯੂ ਵਿਂਗ ਉਪ ਪ੍ਰਧਾਨ      ਸ਼੍ਰੀ ਸ਼ਾਮ ਲਾਲ, ਹਿੰਦੂ ਕਾਲਜ ਅਮ੍ਰਿੰਤਸਰ
*    ਜੀਐਨਡੀਯੂ ਵਿਂਗ ਸਕੱਤਰ          ਸ਼੍ਰੀ ਸੁਖਵਿੰਦਰ ਸਿੰਘ, ਰਾਮਗੜ੍ਹਿਆ ਕਾਲਜ ਫਗਵਾੜਾ
*    ਪੰਜਾਬੀ ਯੂਨੀ. ਵਿਂਗ ਉਪ ਪ੍ਰਧਾਨ    ਸ. ਅਮਰੀਕ ਸਿੰਘ, ਪਬਲਿਕ ਕਾਲਜ ਸਮਾਨਾ
*    ਪੰਜਾਬ ਯੂਨੀ. ਵਿਂਗ ਸਕੱਤਰ          ਸ਼੍ਰੀ ਰਾਕੇਸ਼ ਕੁਮਾਰ, ਜੀਜੀਡੀ ਐਸ.ਡੀ. ਕਾਲਜ, ਹਰਿਆਣਾ
ਉਪਰੋਕਤ ਨਵੀ ਚੂਣੀ ਟੀਮ ਨੇ ਸਾਰੇ ਹਾਜ਼ਰ ਕਰਮਚਾਰੀਆਂ ਨੂੰ ਇਹ ਵਿਸ਼ਵਾਸ਼ ਦਿੱਤਾ ਕਿ ਉਹ ਪੰਜਾਬ ਸਰਕਾਰ ਨਾਲ ਚੱਲ ਰਹੀਆਂ ਲੱਬੇ ਸਮੇਂ ਤੋ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।ਜਿਵੇਂ ਕਿ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ। ਇਸ ਮੌਕੇ ਤੇ ਯੂਨੀਅਨ ਦੇ ਅਹੁਦੇਦਾਰਾਂ ਦਾ ਕਾਲਜ ਪ੍ਰਿੰਸਪਲ ਡਾ. ਸ਼੍ਰੀਮਤੀ ਅਜੈ ਸਰੀਨ ਨੇ ਮੀਟਿੰਗ ਦੇ ਸਫਲ ਆਯੋਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ।  ਇਸ ਵਿੱਚ ਕਾਲਜ ਯੁਨਿਟ ਦੇ ਪ੍ਰਧਾਨ ਸ਼੍ਰੀ ਰਮਨ ਬਹਿਲ ਅਤੇ ਆਫਿਸ ਸੁਪਰਡੰਟ ਸ਼੍ਰੀ ਅਮਰਜੀਤ ਖੰਨਾ ਨੇ ਧੰਨਵਾਦ ਕੀਤਾ ਅਤੇ ਮੌਕੇ ਤੇ ਸ਼੍ਰੀ ਲਖਵਿੰਦਰ ਸਿੰਘ, ਪੰਕਜ ਜੋਤੀ, ਮਨੋਹਰ ਲਾਲ, ਨਰਿੰਦਰ ਖੁੱਲਰ, ਹਰਵੱਲਭ ਦੱਤ ਸ਼ਰਮਾ ਸਹਿਤ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਲਗਭਗ 115 ਪ੍ਰਧਾਨ ਤੇ ਸੱਕਤਰ ਹਾਜ਼ਿਰ ਸਨ। ਮੰਚ ਸੰਚਾਲਨ ਸ਼੍ਰੀ ਰਵੀ ਮੈਨੀ ਨੇ ਕੀਤਾ।

No comments:

Post Top Ad

Your Ad Spot