ਕਹਾਣੀ (ਕੋਮਲ ਕਲੀਆਂ) - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਕਹਾਣੀ (ਕੋਮਲ ਕਲੀਆਂ)

ਪਵਿੱਤਰ ਸਿੰਘ ਮੇਰਾ ਬਚਪਨ ਦਾ ਸਾਥੀ ਜ਼ੋ ਕਿ ਜੁੱਸੇ ਤੋਂ ਵੀ ਤਕੜਾ ਸੀ ਤੇ ਉੇਸ ਦੀ ਪਤਨੀ ਵੀ ਪੜੀ ਲਿਖੀ ਸੀ। ਅਚਾਨਕ ਤਿੰਨ ਕੁ ਵਰੇ ਪਹਿਲਾਂ ਮੇਰੇ ਘਰੇ ਆਇਆ ਤੇ ਅੰਦਰ ਆਉਣ ਤੇ ਇੱਕ ਮਿਠਾਈ ਦਾ ਡੱਬਾ ਅਤੇ ਨਾਲ ਕਾਰਡ ਮੇਰੇ ਘਰ ਵਾਲੀ ਨੂੰ ਫੜਾਇਆ ਏਨੇਵਿੱਚ ਉਸ ਮੇਰੇ ਘਰ ਵਾਲੀ ਨੇ ਇਸ ਕਾਰਡ ਵੰਡਣ ਦਾ ਸਬੱਬ ਪੁੱਛਿਆ ਤਾਂ ਪਵਿੱਤਰ ਸਿੰਘ ਨੇ ਕਿਹਾ “ਸਾਡੇ ਬੇਟੀ ਹੋਈ ਹੈ ਉਸ ਦੀ ਲੋਹੜੀ ਪਾਉਣੀ ਹੈ ਤੇ ਤੁਸੀਂ ਵੀ ਜਰੂਰੀ ਆਉਣਾ” ਚਾਹ ਪਾਣੀ ਨੂੰ ਜ਼ੋਰ ਲਾਇਆ ਤਾਂ ਆਪਣੇ ਰੋਝਵੇਂ ਦੱਸਦੇ ਹੋਏ ਚੱਲੇ ਗਏ ਤੇ ਜਾਂਦੇ ਹੋ ਮਾਤਾ ਜੀ ਨੂੰ ਵੀ ਪ੍ਰੋਗਰਾਮ ਤੇ ਆਉਣ ਦੀ ਤਕੀਦ ਕਰ ਗਏ।
ਉਹਨਾਂ ਦੇ ਜਾਣ ਉਪਰੰਤ ਮੇਰੀ ਮਾਤਾ ਬੋਲਣ ਲੱਗੀ “ਫੋਟ ਭਲਾ ਲੋਕਾਂ ਦੀ ਤਾਂ ਮੱਤ ਹੀ ਮਾਰੀ ਗਈ ਐ, ਕੁੜੀਆਂ ਦੀ ਲੋਹੜੀ ਪਾਉਂਦਾ ਅੱਜ ਤੱਕ ਕੋਈ ਸੁਣਇਆ ਨਹੀਂ ਕਦੇ, ਕਮਲੇ ਹੋ ਗਏ ਨੇ ਭਾਈ ਸਭ” ਮੈਂ ਕਿਹਾ “ਬੇਬੇ ਹੁਣ ਜਮਾਨਾ ਬਦਲ ਗਿਆ ਹੈ ਕੁੜੀਆਂ ਮੁੰਡਿਆਂਵਿੱਚ ਕੋਈ ਫ਼ਰਕ ਨਹੀਂ ਰਿਹਾ ਲੋਕ ਤਰੱਕੀ ਗਏ ਨੇ” ਮਾਤਾ ਜੀ ਕਹਿਣ ਲੱਗੇ “ਚੰਗਾ ਭਾਈ ਜਿਉਂ ਤੁਹਾਨੂੰ ਠੀਕ ਜਾਪਦਾ ਹੈ”
ਫੰਕਸ਼ਨ ਵਾਲੇ ਦਿਨ ਅਸੀਂ ਆਪਣੇ ਨਿਸ਼ਚਿਤ ਸਮੇਂ ਤੇ ਗਏ ਬਣਦਾ ਸ਼ਗਨ ਵਿਹਾਰ ਕੀਤਾ ਤੇ ਪਵਿੱਤਰ ਸਿੰਘ ਤੇ ਉਸ ਦੀ ਪਤਨੀ ਜ਼ਸਨੀਤ ਬੇਟੀ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਬੜੀ ਖੁੱਸ਼ੀ ਵਿੱਚ ਸਾਰਿਆ ਦੀ ਆਓ ਭਗਤ ਕਰ ਰਹੇ ਸਨ ਤੇ ਪ੍ਰੋਗਰਾਮ ਵੀ ਵਧੀਆ ਲੱਗਾ ਜਿਸ ਦੀ ਖ਼ਾਸ ਗੱਲ ਇਹ ਸੀ ਕਿ ਇਕ ਲੜਕੀ ਦੀ ਅੱਜ ਲੋਹੜੀ ਪਾਈ ਜਾ ਰਹੀ ਹੈ ਇਹੋ ਗੱਲ ਦਿਲ ਨੂੰ ਟੁੰਬ ਰਹੀ ਸੀ।
ਅੱਜ ਮੈਂ ਕਿਸੇ ਕੰਮ ਲਈ ਸਰਕਾਰੀ ਦਫ਼ਤਰ ਵਿਖੇ ਗਿਆ ਤਾਂ ਵੇਖਿਆ ਸਾਹਮਣੇ ਪਵਿੱਤਰ ਸਿੰਘ ਆਪਣੇ ਪਰਿਵਾਰ ਨਾਲ ਆ ਰਿਹਾ ਸੀ ।ਰਾਜ਼ੀ ਖੁੱਸ਼ੀ ਪੁੱਛਿਆ ਤੇ ਜਿਸ ਲੜਕੀ ਦੀ ਲੋਹੜੀ ਪਾਈ ਸੀ ਉਹ ਵੀ ਹੁਣ ਤਕੜੀ ਹੋ ਗਈ ਸੀ। ਮੈਂ ਉਸ ਦਾ ਸਿਰ ਪਲੋਸਿਆ ਤੇ ਉਸ ਨੇ ਵੀ ਨਿੱਕੇ ਜਿਹੇ ਹੱਥ ਜੋੜ ਕੇ ਬੜੇ ਹੀ ਅਦਬ ਨਾਲ ਮੈਨੂੰ ਅੰਕਲ ਜੀ ਆਖ ਕੇ ਬੁਲਾਇਆ। “ਪਵਿੱਤਰ ਸਿੰਹਾਂ ਅੱਜ ਕਿੱਧਰ ਸਰਕਾਰੀ ਦਫ਼ਤਰਾਂਵਿੱਚ ਫਿਰਦੇ ਹੋ ਸੁੱਖ ਤਾਂ ਹੈ” ਮੇਰੀ ਗੱਲ ਸੁਣਦੇ ਹੀ ਉਹ ਬੋਲ ਪਿਆ “ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿਸੇ ਹਥਿਆਰ ਦਾ ਲਾਇਸੰਸ ਅਪਲਾਈ ਕਰਨ ਦੀ ਸੋਚ ਨਾਲ ਆਇਆ ਹਾਂ” ਮੈਂ ਕਿਹਾ “ਤੁਹਾਨੂੰ ਕਿੱਥੇ ਲੋੜ ਪੈ ਗਈ ਹੈ ਨਾ ਤਾਂ ਤੁਹਾਡੀ ਕਿਸੇ ਨਾਲ ਦੁਸਮਣੀ ਹੈ ” ਮੇਰੀ ਗੱਲ ਸੁਣਦੇ ਹੀ ਪਵਿੱਤਰ ਸਿੰਘ ਨੇ ਟੋਕ ਕੇ ਕਿਹਾ “ਤੁੰ ਕਿਸ ਦੀਨ ਦੁਨੀਆਂ ਵਿੱਚ ਰਹਿੰਦਾ ਹੈਂ, ਅੱਜ ਕੱਲ ਦੁਸਮਣ ਭਾਵੇਂ ਘੱਟ ਹਨ ਅਤੇ ਕੁੱਝ ਕੁ ਲੋਕਾਂ ਵਿੱਚੋਂ ਇਨਸਾਨੀਅਤ ਵੀ ਖੰਭ ਲਾ ਕੇ ਉਡ ਗਈ ਹੈ ਹੁਣ ਤਾਂ ਦਰਿੰਦਗੀ ਤੇ ਵਹਿਸ਼ੀਪੁਣਾ ਵੱਧ ਗਿਆ ਇੱਥੋਂ ਤੱਕ ਕਿ ਕਈ ਨੰਨੀਆਂ ਬੱਚੀਆਂ ਨੂੰ ਵੀ ਬੇਦਰਦੀ ਨਾਲ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ ਤੂੰ ਲਗਦਾ ਕਦੇ ਅਖ਼ਬਾਰ ਨਹੀਂ ਪੜੀ ”  ਪਵਿੱਤਰ ਸਿੰਘ ਭਾਵਕ ਜਿਹਾ ਹੋ ਕੇ ਕਹਿਣ ਲੱਗਾ “ਯਾਰਾ ਫੇਰ ਅਜ਼ਹਾਰ ਕੀਤੇ ਰੋਸਾਂ ਦਾ ਕੀ ਫਾਇਦਾ ਇਸ ਲਈ ਜਿੰਨਾ ਚਿਰ ਆਪਣਾ ਸਾਹ ਹੈ, ਉਨ੍ਹਾਂ ਚਿਰ ਇੱਕ ਗਾਰਡ ਵਾਂਗ ਆਪਣੀ ਧੀ ਅਤੇ ਜਿੱਥੋਂ ਤੱਕ ਬਾਕੀ ਧੀਆਂ ਦੀ ਰੱਖਿਆ ਵੀ ਕਰਾਂਗਾ ਤੇ ਮਾੜੀਆਂ ਨਜ਼ਰ ਨਾਲ ਦੇਖਣ ਵਾਲਿਆਂ ਤੋਂ ਜਿੰਨੀ ਕੁ ਹੋ ਸਕੀ ਰੱਖਿਆ ਕਰਾਂਗਾ ਕਿਉਂਕਿ ਅੱਜ ਕੱਲ ਬੱਚੀਆ ਅਸਰੁਖਿਅੱਤ ਹਨ ਇਸ ਲਈ ਸਾਨੂੰ ਖੁੱਦ ਅਤੇ ਸਮਾਜ ਨੂੰ ਜਾਗਰੂਕ ਹੋ ਕੇ ਇਨ੍ਹਾਂ ਦੀ ਰੱਖਿਆ ਲਈ ਤੱਤਪਰ ਰਹਿਣਾ ਚਾਹੀਦਾ ਹੈ” ਉਸ ਦੀਆਂ ਗੱਲਾਂ ਸੁਣ ਕੇ ਮੇਰੇ ਜਿਹਨ ਵਿੱਚ ਪਿਛਲੇ ਦਿਨੀ ਹਵਸ ਦਾ ਸ਼ਿਕਾਰ ਹੋਈਆਂ ਕੋਮਲ ਕਲੀਆਂ ਦੀ ਯਾਦ ਆਉਂਦੇ ਸਾਰ ਹੀ ਅੱਖਾਂ ਵਿੱਚ ਨਮੀ ਆ ਗਈ ਤੇ ਪਵਿੱਤਰ ਸਿੰਘ ਦੇ ਹੋਸਲੇਂ ਦੀ ਦਾਦ ਦਿੰਦੇ ਹੋਏ ਉਸ ਦੇ ਮੋਢੇ ਤੇ ਹੱਥ ਰੱਖ ਕੇ ਬਿਨਾਂ ਕੁੱਝ ਬੋਲੇ ਹੀ ਮੈਂ ਅਗਾਂਹ ਨੂੰ ਤੁਰ ਪਿਆ।  
-ਵਿਨੋਦ ਕੁਮਾਰ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ (ਜਲੰਧਰ), ਮੋ. 098721 97326

No comments:

Post Top Ad

Your Ad Spot