ਕਰਾਟੇ ਚੈਂਪਿਅਨਸ਼ਿਪ ਵਿੱਚ ਲਗਾਤਾਰ ਨਾਮ ਚਮਕਾਉਂਦੀ ਆ ਰਹੀ ਸੇਂਟ ਸੋਲਜਰ ਵਿਦਿਆਰਥਣ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 26 April 2018

ਕਰਾਟੇ ਚੈਂਪਿਅਨਸ਼ਿਪ ਵਿੱਚ ਲਗਾਤਾਰ ਨਾਮ ਚਮਕਾਉਂਦੀ ਆ ਰਹੀ ਸੇਂਟ ਸੋਲਜਰ ਵਿਦਿਆਰਥਣ ਸਨਮਾਨਿਤ

ਜਲੰਧਰ 26 ਅਪ੍ਰੈਲ (ਜਸਵਿੰਦਰ ਆਜ਼ਾਦ)- ਪਹਿਲਾ ਜਲੰਧਰ ਸਕੂਲ ਕਰਾਟੇ ਚੈਂਪਿਅਨਸ਼ਿਪ 2017 ਵਿੱਚ ਗੋਲਡ, ਦੂਸਰੀ ਜਲੰਧਰ ਵੁਸ਼ੁ ਚੈਂਪਿਅਨਸ਼ਿਪ 2017 -18 ਵਿੱਚ ਗੋਲਡ ਮੈਡਲ, 20ਵੀਂ ਸਭ ਜੂਨਿਅਰ ਪੰਜਾਬ ਸਟੇਟ ਵੁਸ਼ੁ ਚੈਂਪਿਅਨਸ਼ਿਪ 2017 ਵਿੱਚ ਬਰੋਂਜ ਅਤੇ ਹਾਲ ਹੀ ਵਿੱਚ ਅਠਵੇਂ ਸਾਉਸ ਏਸ਼ਿਆ ਹਾਕੁਕਾਈ ਕਰਾਟੇ ਚੈਂਪਿਅਨਸ਼ਿਪ 2018 ਵਿੱਚ ਤੀਸਰਾ ਸਥਾਨ ਪ੍ਰਾਪਤ ਕਰ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਲੰਬਾਪਿੰਡ ਵਿਦਿਆਰਥਣ ਸੁਰੈਇਆ ਸਿੰਘ ਬਖਸ਼ੀ ਨੇ ਸੰਸਥਾ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸ਼੍ਰੀ ਯਸ਼ਪਾਲ ਸ਼ਰਮਾ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥਣਾਂ ਨੇ ਮੈਡਲ ਪ੍ਰਾਪਤ ਕਰ ਆਪਣੇ ਮਾਪਿਆਂ, ਸੰਸਥਾ ਦਾ ਨਾਮ ਚਮਕਾਇਆ ਹੈ ਅਤੇ ਇੰਨੀ ਛੋਟੀ ਉਮਰ ਵਿੱਚ ਇੱਕ ਵੱਡੀ ਅਚੀਵਮੇਂਟ ਪ੍ਰਾਪਤ ਕੀਤੀ ਹੈ। ਉਨ੍ਹਾਂਨੇ ਵਿਦਿਆਰਥਣ ਨੂੰ ਹੋਰ ਵੀ ਮਿਹਨਤ ਕਰ ਅੱਗੇ ਵਧਣ ਨੂੰ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਸੇਂਟ ਸੋਲਜਰ ਹਮੇਸ਼ਾ ਉਸਦੇ ਨਾਲ ਹੈ। ਚੇਅਰਮੈਨ ਸ਼੍ਰੀ ਚੋਪੜਾ ਨੇ ਵਿਦਿਆਰਥਣ ਨੂੰ ਫੀਸ ਦੀ 50% ਸਕਾਲਰਸ਼ਿਪ ਦਿੰਦੇ ਹੋਏ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵਿਦਿਆਰਥਣ ਨੂੰ ਸੇਂਟ ਸੋਲਜਰ ਵਲੋਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਦੱਸਿਆ ਕਿ ਵਿਦਿਆਰਥਣ ਸੁਰੈਇਆ ਹੁਣ ਸੰਸਥਾ ਦੇ ਨਾਮ ਨਾਲ ਦੇਸ਼ ਦਾ ਨਾਮ ਚਮਕਾਉਣ ਲਈ ਜਾਪਾਨ ਵਿੱਚ ਅਗਲਾ ਮੈਚ ਖੇਡਣ ਜਾ ਰਹੀ ਹੈ।

No comments:

Post Top Ad

Your Ad Spot