'ਸਮਕਾਲੀ ਪੰਜਾਬੀ ਸਾਹਿਤ: ਸੰਵਾਦ ਅਤੇ ਸੰਵੇਦਨਸ਼ੀਲਤਾ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 9 April 2018

'ਸਮਕਾਲੀ ਪੰਜਾਬੀ ਸਾਹਿਤ: ਸੰਵਾਦ ਅਤੇ ਸੰਵੇਦਨਸ਼ੀਲਤਾ' ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ

ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਮੁਕਦੱਸ ਵਿਹੜੇ ਵਿੱਚ ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਅਧੀਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ ਵੱਲੋਂ ਪੰਜਾਬੀ ਵਿਭਾਗ ਦੇ ਮੁਖੀ ਸ੍ਰੀਮਤੀ ਕਵਲਜੀਤ ਕੌਰ ਦੀ ਯੋਗ ਅਗਵਾਈ ਵਿਚ 'ਸਮਕਾਲੀ ਪੰਜਾਬੀ ਸਾਹਿਤ: ਸੰਵਾਦ ਅਤੇ ਸੰਵੇਦਨਸ਼ੀਲਤਾ' ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਸਮਾਗਮ ਦਾ ਆਗਾਜ਼ ਜੋਤ ਪ੍ਰਜਵਲਿਤ ਕਰਕੇ ਅਤੇ ਡੀਏਵੀ ਗਾਨ ਦੁਆਰਾ ਕੀਤਾ ਗਿਆ।  ਸਮਾਗਮ ਵਿੱਚ ਉਦਘਾਟਨੀ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਮੁਖ ਮਹਿਮਾਨ ਵਜੋਂ ਸਤਨਾਮ ਸਿੰਘ ਮਾਣਕ (ਕਾਰਜਕਾਰੀ ਸੰਪਾਦਕ, ਰੋਜ਼ਾਨਾ ਅਜੀਤ), ਡਾ. ਸਰਬਜੀਤ ਕੌਰ ਸੋਹਲ (ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ), ਸ੍ਰੀ ਕੇਵਲ ਧਾਲੀਵਾਲ (ਪ੍ਰਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ), ਡਾ. ਸਤੀਸ਼ ਕੁਮਾਰ ਸ਼ਰਮਾ (ਡਾਇਰੈਕਟਰ ਕਾਲਜਿਜ਼), ਸ੍ਰੀ ਬਲਵੰਤ ਭਾਟੀਆ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ), ਪੋz. ਨਿਰਮਲ ਸਿੰਘ ਦਾ ਮੈਡਮ ਪ੍ਰਿੰਸੀਪਲ ਨੇ ਫੁੱਲਾਂ ਨਾਲ ਪਿਆਰ ਭਰਿਆ ਸੁਆਗਤ ਕੀਤਾ।  ਪੰਜਾਬੀ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਸ੍ਰੀਮਤੀ ਕਵਲਜੀਤ ਕੌਰ ਅਤੇ ਡਾ. ਹਰਜੋਤ ਨੇ ਇਕ ਪ੍ਰਭਾਵਸ਼ਾਲੀ ਪੀਪੀਟੀ ਤਿਆਰ ਕਰਕੇ ਪੇਸ਼ ਕੀਤੀ।
ਮੈਡਮ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ 'ਜੀ ਆਇਆਂ' ਕਹਿੰਦਿਆਂ ਪੰਜਾਬੀ ਬੋਲੀ ਵਿੱਚ ਪਿਛਲੇ 20 ਵਰਿਆਂ ਤੋਂ ਆਈਆਂ ਤਬਦੀਲੀਆਂ ਤੇ ਚਿੰਤਾ ਪ੍ਰਗਟ ਕੀਤੀ।  ਆਪਣੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਵੱਸਣ ਦੇ ਰੁਝਾਣ 'ਤੇ ਠਲ ਪਾਉਣ ਲਈ ਉਨਾਂ ਨੂੰ ਸਵੱਛ ਸਿੱਖਿਆ ਪ੍ਰਣਾਲੀ ਅਤੇ ਸਵੱਛ ਸਮਾਜ ਪ੍ਰਦਾਨ ਕਰਨ ਲਈ ਪ੍ਰੇਰਿਆ ਤਾਂ ਜੋ ਸਾਡੀ ਪਨੀਰੀ ਸਾਡੇ ਕੋਲ ਹੀ ਰਹੇ।  ਇੰਝ ਪੰਜਾਬੀ ਭਾਸ਼ਾ ਰਾਹੀਂ ਅਸੀਂ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੇ ਹਾਂ।  ਸ੍ਰੀ ਬਲਵੰਤ ਭਾਟੀਆ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ) ਨੇ ਸਭਾ ਮੈਂਬਰਾਂ ਦਾ ਸੁਆਗਤ ਕਰਦਿਆਂ ਸਤਨਾਮ ਮਾਣਕ ਜੀ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਵੱਡਮੁਲੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।  ਆਪ ਨੇ ਪ੍ਰਿੰਸੀਪਲ ਮੈਡਮ ਵੱਲੋਂ ਸ਼ੁਰੂ ਕੀਤੀ ਪੌਦੇ ਭੇਂਟ ਕਰਨ ਦੀ ਰੀਤ ਦੀ ਵਡਿਆਈ ਕਰਦਿਆਂ ਉਨਾਂ ਦੇ ਸ਼ਬਦਾਂ ਤੇ ਵਿਵਹਾਰ ਵਿੱਚ ਇਕਮੁਕਤਾ ਨੂੰ ਪ੍ਰਗਟਾਇਆ।  ਸ੍ਰੀ ਸਤੀਸ਼ ਕੁਮਾਰ ਸ਼ਰਮਾ ਨੇ ਪੰਜਾਬੀ ਭਾਸ਼ਾ, ਰੰਗਮੰਚ, ਸਾਹਿਤ ਦੀ ਉਨਤੀ ਲਈ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੂੰ ਵਧਾਈ ਦਿੰਦਿਆਂ ਉਨਾਂ ਦਾ ਧੰਨਵਾਦ ਕੀਤਾ ਅਤੇ ਭੱਵਿਖ ਵਿੱਚ ਅਜਿਹੇ ਸੈਮੀਨਾਰਾਂ ਅਤੇ ਕਾਨਫੰਰਸਾਂ ਦਾ ਆਯੋਜਨ ਕਰਨ ਲਈ ਡੀਏਵੀ ਸੰਸਥਾਵਾਂ ਵੱਲੋਂ ਸੇਵਾਵਾਂ ਪ੍ਰਦਾਨ ਕਰਨ ਦਾ ਇਕਰਾਰ ਕੀਤਾ। ਸ੍ਰੀ ਸਤਨਾਮ ਮਾਣਕ ਨੇ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਤੋਂ ਇਲਾਵਾ ਹੋਰ ਪੰਜਾਬੀ ਸਾਹਿਤ ਪੜਨ ਲਈ ਪ੍ਰੇਰਿਆ।  ਆਪ ਨੇ ਸਾਰਿਆਂ ਨੂੰ ਜੀਵਨ ਵਿੱਚ ਆਪਣੇ ਕੰਮ ਦੀ ਸਹੀ ਚੋਣ, ਕੰਮ ਪ੍ਰਤੀ ਪ੍ਰਤੀਬਧਤਾ ਧਾਰਨ ਕਰਕੇ ਠੀਕ ਦਿਸ਼ਾ ਲੈਣ ਦੇ ਮਹੱਤਵ ਨੂੰ ਸਾਂਝਾ ਕੀਤਾ। ਡਾ. ਸਰਬਜੀਤ ਸੋਹਲ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਰਵਾਇਤੀ ਪਰੰਪਰਾ ਤੋਂ ਹੱਟ ਕੇ ਸੋਚਣ ਲਈ ਪ੍ਰੇਰਿਆ ਤਾਂ ਜੋ ਵਿਦਿਆਰਥਣੀਆਂ ਨੂੰ ਹੋਰ ਸੰਵਾਦਮੁਖੀ ਅਤੇ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਹਨਾਂ ਨੇ ਸਮਕਾਲੀ ਸਮਾਜ ਵਿੱਚ ਮੌਜੂਦਾਂ ਸੱਮਸਿਆਵਾਂ ਅਤੇ ਉਨਾਂ ਦਾ ਸਾਹਿਤ ਵਿੱਚ ਜ਼ਿਕਰ, ਫਿਕਰ ਸਬੰਧੀ ਵਿਦਵਤਾ ਭਰਪੂਰ ਗੱਲਾਂ ਕੀਤੀਆਂ।  ਆਪ ਅਨੁਸਾਰ ਅੱਜ ਗਲੋਬਲਾਈਜ਼ੇਸ਼ਨ ਨੇ ਵਿਅਕਤੀ ਨੂੰ ਸੰਵੇਦਨਸ਼ੀਲ ਤੋਂ ਅਸੰਵੇਦਨਸ਼ੀਲ ਬਣਾ ਦਿੱਤਾ ਹੈ। ਸ੍ਰੀ ਕੇਵਲ ਧਾਲੀਵਾਲ ਨੇ ਕਲਾਕਾਰਾਂ, ਸਾਹਿਤਕਾਰਾਂ ਨੂੰ ਮਨੁੱਖ ਵਿਚਲੀ ਦਮ ਤੋੜਦੀ ਸੰਵੇਦਨਸ਼ੀਲਤਾ ਬਾਰੇ ਸੋਚਣ ਲਈ ਕਿਹਾ। ਆਪਣੇ ਖਤਮ ਹੋ ਰਹੀ ਸੰਵੇਦਨਸ਼ੀਲਤਾ ਦੇ ਕਾਰਨ ਲੱਭਣ ਅਤੇ ਸੁਹਜ ਸੰਬੰਧੀ ਵਿਚਾਰ ਸਾਂਝੇ ਕੀਤੇ। ਪ੍ਰੋ. ਨਿਰਮਲ ਸਿੰਘ ਨੇ ਪੰਜਾਬੀ ਸਾਹਿਤ ਦੀ ਪੜਤ ਅਤੇ ਲਿਖਤ ਬਾਰੇ ਵਿਚਾਰ ਸਾਂਝੇ ਕੀਤੇ।  ਪ੍ਰੋ. ਨਵਰੂਪ ਕੌਰ (ਐਸੋਸੀਏਟ ਮੈਂਬਰ, ਪੰਜਾਬ ਸਾਹਿਤ ਅਕਾਦਮੀ, ਚੰਡੀਗੜ) ਨੇ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੈਮੀਨਾਰ ਵਿੱਚ ਕ੍ਰਮਵਾਰ ਕਾਵਿ, ਕਹਾਣੀ ਅਤੇ ਨਾਵਲ ਚਿੰਤਨ ਤੇ ਪੈਨਲ ਚਰਚਾ ਸੰਬੰਧੀ ਸੈਸ਼ਨਾ ਵਿੱਚ ਪੰਜਾਬੀ ਸਾਹਿਤਕਾਰਾਂ ਸ੍ਰੀ ਮਨਮੋਹਨ, ਡਾ. ਸਰਬਜੀਤ ਕੌਰ ਸੋਹਲ, ਸ੍ਰੀ ਸਤੀਸ਼ ਗੁਲਾਟੀ (ਕਵੀ), ਡਾ. ਯੋਗਰਾਜ (ਆਲੋਚਕ), ਡਾ. ਦੇਸ ਰਾਜ ਕਾਲੀ, ਸ੍ਰੀ ਜਸਪਾਲ ਮਾਨ ਖੇੜਾ, ਡਾ. ਸਰਘੀ (ਕਹਾਣੀਕਾਰ), ਡਾ. ਗੁਰਇਕਬਾਲ (ਆਲੋਚਕ), ਸ੍ਰੀ ਬਲਦੇਵ ਸਿੰਘ ਸੜਕਨਾਮਾ, ਸ੍ਰੀ ਬਲਬੀਰ ਪਰਵਾਨਾ, ਸ੍ਰੀ ਸੁਰਿੰਦਰ ਨੀਰ (ਨਾਵਲਕਾਰ) ਅਤੇ ਸ੍ਰੀ ਰਜਨੀਸ਼ ਬਹਾਦਰ ਸਿੰਘ  (ਆਲੋਚਕ) ਨੇ ਪੰਜਾਬੀ ਸਾਹਿਤ ਕਿਰਤਾਂ ਸੰਬੰਧੀ ਵਿਚਾਰ ਸਾਂਝੇ ਕੀਤੇ।  ਸ੍ਰੀ ਜਸਪਾਲ ਮਾਨ ਖੇੜਾ ਨੇ ਹੇਠਲੇ ਵਰਗ ਦੀ ਕਿਰਸਾਨੀ ਦੀ ਗੱਲ ਸਾਂਝੀ ਕੀਤੀ। ਡਾ. ਸਰਘੀ ਨੇ ਆਪਣੀ ਕਹਾਣੀ 'ਰਾਡ' ਬਾਰੇ ਦੱਸਿਆ। ਆਪ ਨੇ ਔਰਤਾਂ ਦੀਆਂ ਸੱਮਸਿਆਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ।  ਡਾ. ਦੇਸ ਰਾਜ ਕਾਲੀ ਪਾਤਰਾਂ ਵਿੱਚ ਖੁਭ ਕੇ ਉਨਾਂ ਨੂੰ ਯਥਾਰਥਕ ਰੂਪ ਵਿੱਚ ਪੇਸ਼ ਕਰਦੇ ਹਨ। ਡਾ. ਯੋਗਰਾਜ ਨੇ ਕਵਿਤਾ ਦੇ ਵਰਤਮਾਨ ਵਿਸ਼ਿਆਂ ਦੀ ਚੁਣੌਤੀ ਬਾਰੇ ਦੱਸਿਆ। ਡਾ. ਸਰਬਜੀਤ ਕੌਰ ਸੋਹਲ ਨੇ ਨਾਰੀਵਾਦੀ ਦ੍ਰਿਸ਼ਟੀ ਤੋਂ ਲਿਖੀ ਜਾ ਰਹੀ ਕਵਿਤਾ ਦੀ ਚਰਚਾ ਕੀਤੀ। ਡਾ. ਮਨਮੋਹਨ ਨੇ ਕਾਵਿ ਉਚਾਰਨ ਕਰਕੇ ਕਾਵਿ ਸਿਰਜਣਾ ਸੰਬੰਧੀ ਵਿਚਾਰ ਸਾਂਝੇ ਕੀਤੇ।  ਡਾ. ਸੁਰਿੰਦਰ ਨੀਰ ਨੇ ਆਪਣੇ ਨਾਵਲ 'ਸ਼ਿਕਾਰਗਾਹ' ਵਿੱਚ ਕਸ਼ਮੀਰ ਦੇ ਭੂਤਕਾਲ ਅਤੇ ਵਰਤਮਾਨ ਕਾਲ ਦੀ ਸਥਿਤੀ ਨੂੰ ਪੇਸ਼ ਕੀਤਾ ਹੈ।  ਸ੍ਰੀ ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਇਤਿਹਾਸਕ ਨਾਵਲਾਂ ਤੇ ਚਾਨਣਾ ਪਾਇਆ।  ਉੁਨਾਂ ਕਿਹਾ ਕਿ ਜਿਹੜਾ ਲੇਖਕ ਅਲੋਚਨਾ ਸਹਿ ਨਹੀਂ ਸਕਦਾ ਉਹ ਚੰਗਾ ਨਾਵਲਕਾਰ ਨਹੀਂ ਹੋ ਸਕਦਾ। ਸ੍ਰੀ ਬਲਵੀਰ ਪ੍ਰਵਾਨਾ ਨੇ ਆਪਣੇ ਸਾਹਿਤਕ ਸਫ਼ਰ-ਨਾਵਲਾਂ ਦੇ ਵਿਚਾਰਧਾਰਕ ਵਿਸ਼ਿਆਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਰਜਨੀਸ਼ ਬਹਾਦਰ ਸਿੰਘ ਨੇ ਅਧਿਆਪਕ ਨੂੰ ਆਪਣੀ ਜ਼ਿੰਮੇਵਾਰੀ ਨੂੰ ਸੱਜਗ ਹੋ ਕੇ ਨਿਭਾਉਣ ਲਈ ਕਿਹਾ ਕਿਉਂਕਿ ਅਧਿਆਪਕ ਹੀ ਬੱਚਿਆ ਅੰਦਰ ਪੜਣ ਦੀ ਚਿਣਗ ਲਾ ਸਕਦੇ ਹਨ।
ਸਮਾਗਮ ਵਿੱਚ ਐਲ.ਐਮ.ਸੀ ਮੈਂਬਰ ਸ੍ਰੀ ਕੁੰਦਨ ਲਾਲ ਅਗਰਵਾਲ, ਡਾ. ਪਵਨ ਗੁਪਤਾ, ਡਾ. ਸੁਸ਼ਮਾ ਚਾਵਲਾ, ਸ੍ਰੀ ਅਸ਼ੋਕ ਪਰੁਥੀ ਅਤੇ ਡਾ. ਮਨੋਜ ਕੁਮਾਰ ਪ੍ਰਿੰਸੀਪਲ ਡੇਵੀਏਟ, ਡਾ. ਸੰਜੀਵ ਸੂਦ, ਸ੍ਰੀ ਸਤੀਸ਼ ਗੁਲਾਟੀ, ਸ੍ਰੀ ਸੁਰਿੰਦਰ ਨੀਰ, ਪ੍ਰਿੰ. (ਸ੍ਰੀਮਤੀ) ਤਜਿੰਦਰ ਸਾਹੀ, ਪ੍ਰਿੰ. ਜਤਿੰਦਰ ਅਤੇ ਪ੍ਰਿੰ. (ਸ੍ਰੀਮਤੀ) ਵੀਨਾ ਵਿਲੀਅਮਸ ਆਦਿ ਨੇ ਵੀ ਸ਼ਿਰਕਤ ਕੀਤੀ।  ਇਸ ਮੌਕੇ ਤੇ ਪ੍ਰੋ. ਸਤਿੰਦਰ ਕੌਰ, ਪੋz. ਪੂਨਮ ਸ਼ਰਮਾ, ਪੋz. ਸੁਖਵਿੰਦਰ ਕੌਰ, ਪੋz. ਹਰਮਨਪ੍ਰੀਤ ਕੌਰ, ਪੋz. ਜਸਵਿੰਦਰ ਕੌਰ, ਪੋz. ਨਵਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਵਿਭਿੰਨ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨਾਂ ਨੇ ਸਮਾਗਮ ਦੀ ਸ਼ੋਭਾ ਵਧਾਉਂਦਿਆਂ ਪੰਜਾਬੀ ਸਾਹਿਤ ਦੀ ਅਨਮੋਲ ਜਾਣਕਾਰੀ ਪ੍ਰਾਪਤ ਕੀਤੀ। ਮੰਚ ਦਾ ਸੰਚਾਲਨ ਪ੍ਰੋ. ਕੁਲਜੀਤ ਕੌਰ, ਪ੍ਰੋ. ਵੀਨਾ ਅਰੋੜਾ ਅਤੇ ਡਾ. ਹਰਜੋਤ ਕੌਰ ਨੇ ਕੀਤਾ।

No comments:

Post Top Ad

Your Ad Spot