ਵਿਸਾਖੀ ਮੇਲੇ ਲਈ ਵਾਹਨਾਂ ਦੇ ਰੂਟ ਨਿਰਧਾਰਤ ਕੀਤੇ ਗਏ-ਐਸ.ਐਸ.ਪੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 13 April 2018

ਵਿਸਾਖੀ ਮੇਲੇ ਲਈ ਵਾਹਨਾਂ ਦੇ ਰੂਟ ਨਿਰਧਾਰਤ ਕੀਤੇ ਗਏ-ਐਸ.ਐਸ.ਪੀ

ਤਲਵੰਡੀ ਸਾਬੋ, 13 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਏ ਜਾ ਰਹੇ ਵਿਸਾਖੀ ਤਿਉਹਾਰ ਸਬੰਧੀ ਜ਼ਿਲਾ ਪੁਲਿਸ ਦੁਆਰਾ ਦੁਰ-ਦੁਰਾਡੇ ਤੋ ਸੰਗਤਾਂ ਦੀ ਸਹੂਲਤ ਲਈ ਵਾਹਨਾਂ ਦੇ ਰੂਟ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਟ੍ਰੈਫਿਕ ਸਬੰਧੀ ਸਮੱਸਿਆ ਨੂੰ ਘਟਾਇਆ ਜਾ ਸਕੇ।
ਮੇਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ਼੍ਰੀ ਨਵੀਨ ਸਿੰਗਲਾ ਨੇ ਦੱਸਿਆ ਕਿ ਬਠਿੰਡਾ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਪ੍ਰਾਈਵੇਟ ਗੱਡੀਆਂ ਵਾਇਆ ਡੱਬਵਾਲੀ ਹੋ ਕੇ ਜਾਣਗੀਆਂ। ਇਸੇ ਤਰ੍ਹਾਂ ਬਠਿੰਡਾ ਤੋਂ ਰੋੜੀ, ਸਰਦੂਲਗੜ ਜਾਣ ਵਾਲੇ ਸਾਰੇ ਵਹੀਕਲ ਵਾਇਆ ਕੋਟਸ਼ਮੀਰ ਤੋਂ ਮੌੜ ਮੰਡੀ ਤੋਂ ਮਾਨਸਾ ਜਾਣਗੇ । ਸਰਦੂਲਗੜ, ਰੋੜੀ ਤੋਂ ਬਠਿੰਡਾ ਆਉਣ ਵਾਲੇ ਸਾਰੇ ਵਹੀਕਲ ਵਾਇਆ ਮਾਨਸਾ-ਮੌੜ-ਕੋਟਸ਼ਮੀਰ ਹੋ ਕੇ ਆਉਣਗੇ।
ਉਹਨਾਂ ਕਿਹਾ ਕਿ ਰਾਮਾਂ ਮੰਡੀ ਰੀਫਾਈਨਰੀ ਤੋ ਸਰਦੂਲਗੜ, ਮਾਨਸਾ, ਬਰਨਾਲਾ, ਪਟਿਆਲਾ ਜਾਣ ਵਾਲੇ ਵਹੀਕਲ ਵਾਇਆ ਕਾਲਾਂਵਾਲੀ ਜਾਣਗੇ। ਇਸ ਤੋਂ ਇਲਾਵਾ ਰਾਮਾਂ ਮੰਡੀ ਰੀਫਾਈਨਰੀ ਤੋਂ ਕੋਟਕਪੂਰਾ, ਰਾਮਪੁਰਾ, ਮੌੜ ਮੰਡੀ ਜਾਣ ਵਾਲੇ ਵਹੀਕਲ ਵਾਇਆ ਬਠਿੰਡਾ ਜਾਣਗੇ। ਉਨਾਂ ਹੋਰ  ਦੱਸਿਆ ਕਿ ਬਠਿੰਡਾ ਸਾਈਡ ਤੋਂ ਕਾਂਗਰਸ ਦੀ ਰੈਲੀ ਵਿੱਚ ਜਾਣ ਵਾਲੇ ਵਹੀਕਲ ਵਾਇਆ ਕੋਟਸ਼ਮੀਰ, ਭਾਗੀਵਾਂਦਰ ਤੋਂ ਦਸ਼ਮੇਸ਼ ਪਬਲਿਕ ਸਕੂਲ ਪਾਰਕਿੰਗ 'ਚ ਆਉਣਗੇ ਜਦੋਂ ਕਿ ਬਠਿੰਡਾ ਸਾਈਡ ਤੋਂ ਅਕਾਲੀ ਦਲ ਦੀ ਰੈਲੀ ਵਿੱਚ ਅਤੇ ਹੋਰ ਪਾਰਟੀਆਂ ਦੀ ਰੈਲੀਆਂ ਵਿੱਚ ਜਾਣ ਵਾਲੇ ਵਹੀਕਲ ਵਾਇਆ ਕੋਟਸ਼ਮੀਰ, ਭਾਗੀਵਾਂਦਰ, ਲਾਲੇਆਣਾ ਤੋਂ ਗੁਰਦੁਆਰਾ ਮਸਤੂਆਣਾ ਸਾਹਿਬ ਹੋ ਕੇ ਜਾਣਗੇ। ਇਸੇ ਤਰ੍ਹਾਂ ਮੌੜ ਮੰਡੀ, ਬਾਲਿਆਂਵਾਲੀ, ਰਾਮਪੁਰਾ ਫੂਲ ਸਾਈਡ ਤੋਂ ਕਾਂਗਰਸ ਦੀ ਰੈਲੀ ਵਿੱਚ ਜਾਣ ਵਾਲੇ ਵਹੀਕਲ ਵਾਇਆ ਮੌੜ ਮੰਡੀ ਤੋਂ ਥਾਣਾ ਚੌਂਕ ਤੋਂ ਰਾਮਾਂ ਰੋਡ ਤੋਂ ਰਜ਼ਵਾਹੇ ਦੀ ਪਟੜੀ ਤੋਂ ਜ਼ਮੀਨ ਬੁੱਢਾ ਦਲ ਨੇੜੇ ਨਹਿੰਗਾਂ ਦਾ ਘੋੜਿਆਂ ਵਾਲਾ ਤਬੇਲਾ ਵਿਖੇ ਜਾਣਗੇ। ਉਨਾਂ ਹੋਰ ਦੱਸਿਆ ਕਿ  ਮੌੜ ਮੰਡੀ, ਬਾਲਿਆਂਵਾਲੀ, ਰਾਮਪੁਰਾ ਫੂਲ ਸਾਈਡ ਤੋਂ ਅਕਾਲੀ ਦਲ ਦੀ ਰੈਲੀ ਵਿੱਚ ਜਾਣ ਵਾਲੇ ਵਹੀਕਲ ਵਾਇਆ ਮੌੜ ਮੰਡੀ ਤੋਂ ਥਾਣਾ ਚੌਂਕ ਤੋਂ ਰਾਮਾਂ ਰੋਡ ਪੁਲ ਨਹਿਰ ਤੋਂ ਸੂਆ ਪਟੜੀ ਤੋਂ ਖਾਲੀ ਜ਼ਮੀਨ ਗੁਰਦੁਆਰਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜਣਗੇ ਅਤੇ ਸਰਦੂਲਗੜ ਸਾਈਡ ਤੋ ਰੈਲੀਆ ਵਿੱਚ ਆਉਣ ਵਾਲੇ ਵਹੀਕਲ ਵਾਇਆ ਜਗਾ ਰਾਮ ਤੀਰਥ ਤੋਂ ਗੁਰੂਸਰ ਚੌਂਕ ਤੋਂ ਪਿੰਡ ਗੁਰੂਸਰ ਤੋਂ ਰਾਮਾਂ ਰੋਡ ਪੁਲ ਨਹਿਰ ਤੋਂ ਪਟੜੀ ਨਹਿਰ ਜਾਣਗੇ। ਰਾਮਾਂ ਮੰਡੀ ਤੋਂ ਕੋਟਸ਼ਮੀਰ, ਬਠਿੰਡਾ ਜਾਣ ਵਾਲੇ ਵਹੀਕਲ ਵਾਇਆ ਜੱਜਲ ਬੱਸ ਸਟੈਂਡ ਤੋਂ ਲਾਲੇਆਣਾ ਤੋਂ ਮਾਹੀਨੰਗਲ ਤੋਂ ਭਾਗੀਵਾਂਦਰ ਤੋਂ ਬਠਿੰਡਾ ਰੋਡ ਜਾਣਗੇ।

No comments:

Post Top Ad

Your Ad Spot