ਸੇਂਟ ਸੋਲਜਰ ਦਾਨਿਸ਼ਮੰਦਾ ਵਿੱਚ ਫੇਅਰਵੈੱਲ ਪਾਰਟੀ, ਸਤਵਿੰਦਰ ਮਿਸਟਰ ਅਤੇ ਹਰਸਿਮਰਨ ਬਣੀ ਮਿਸ ਫੇਅਰਵੈੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਸੇਂਟ ਸੋਲਜਰ ਦਾਨਿਸ਼ਮੰਦਾ ਵਿੱਚ ਫੇਅਰਵੈੱਲ ਪਾਰਟੀ, ਸਤਵਿੰਦਰ ਮਿਸਟਰ ਅਤੇ ਹਰਸਿਮਰਨ ਬਣੀ ਮਿਸ ਫੇਅਰਵੈੱਲ

ਜਲੰਧਰ 25 ਅਪ੍ਰੈਲ (ਗੁਰਕੀਰਤ ਸਿੰਘ)- ਜਲੰਧਰ, 25 ਅਪ੍ਰੈਲ:- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਲੋਂ ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਬੀ.ਏ, ਬੀ.ਐਸ.ਸੀ, ਐਮ.ਐਸ.ਸੀ, ਪੀ.ਜੀ.ਡੀ.ਸੀ.ਏ ਦੇ ਫਾਇਨਲ ਯੀਅਰ ਦੇ ਵਿਦਿਆਰਥੀਆਂ ਲਈ ਜਾਂਦੇ ਕਦਮਾਂ ਦੀ ਸਾਂਝ ਫੇਅਰਵੈੱਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਡਾਇਰੈਕਟਰ ਡਾ. ਕੇ.ਕੇ ਚਾਵਲਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਵਿਦਿਆਰਥੀਆਂ ਅਤੇ ਸਟਾਫ ਮੈਂਬਰਜ਼ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੂਰੁਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਕੀਤੀ ਗਈ। ਆਪਣੇ ਸੀਨਿਅਰਜ਼ ਨੂੰ ਅਲਵਿਦਾ ਕਹਿੰਦੇ ਹੋਏ ਵਿਦਿਆਰਥੀਆਂ ਵਲੋਂ ਡਾਂਸ, ਸਕਿੱਟ, ਗੀਤ ਆਦਿ ਪੇਸ਼ ਕੀਤੇ ਗਏ ਅਤੇ ਸੀਨਿਅਰਜ਼ ਵਿਦਿਆਰਥੀਆਂ ਲਈ ਮਾਡਲਿੰਗ ਅਤੇ ਮਨੋਰੰਜਕ ਗੇਮਸ ਦਾ ਪ੍ਰਬੰਧ ਕੀਤਾ ਗਿਆ। ਕਾਲਜ ਵਿੱਚ ਚੰਗੀ ਪ੍ਰਫਾਰਮੈਂਸ ਨੂੰ ਦੇਖਦੇ ਹੋਏ ਸਤਵਿੰਦਰ ਸਿੰਘ ਨੂੰ ਮਿਸਟਰ ਫੇਅਰਵੈੱਲ, ਹਰਸਿਮਰਨ ਨੂੰ ਮਿਸ ਫੇਅਰਵੈੱਲ, ਕਮਲਜੀਤ ਨੂੰ ਮਿਸਟਰ ਹੈਂਡਸਮ, ਸ਼ੀਨਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਡਾਇਰੈਕਟਰ ਡਾ.ਕੇ.ਕੇ ਚਾਵਲਾ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ ਗਈ।

No comments:

Post Top Ad

Your Ad Spot