ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਅੰਦਰ ਰਜਿਸਟਰੀਆਂ ਕਰਾਵਉਣ ਆਏ ਲੋਕ ਹੋ ਰਹੇ ਹਨ ਖੱਜਲ-ਖੁਆਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 27 April 2018

ਤਹਿਸੀਲ ਕੰਪਲੈਕਸ ਤਲਵੰਡੀ ਸਾਬੋ ਅੰਦਰ ਰਜਿਸਟਰੀਆਂ ਕਰਾਵਉਣ ਆਏ ਲੋਕ ਹੋ ਰਹੇ ਹਨ ਖੱਜਲ-ਖੁਆਰ

  • ਚਾਰ ਚਾਰ ਦਿਨਾਂ ਤੋਂ ਮਾਰ ਰਹੇ ਹਨ ਲੋਕ ਗੇੜੇ
  • ਨਾਇਬ ਤਹਿਸੀਲਦਾਰ ਨੇ ਕਿਹਾ ਇੱਕ ਦਿਨ ਵਿੱਚ 30 ਰਜਿਸਟਰੀਆਂ ਹੀ ਹੋ ਸਕਦੀਆਂ ਹਨ
ਤਲਵੰਡੀ ਸਾਬੋ, 27 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਵਾਲੀ ਤਲਵੰਡੀ ਸਾਬੋ ਦੀ ਤਹਿਸੀਲ ਵਿਖੇ ਲੋਕਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਿਸਟਰੀਆਂ ਕਰਵਾਉਣ ਲਈ ਲੋਕ ਕਈ ਦਿਨਾਂ ਤੋ ਤਹਿਸੀਲ ਕੰਪਲੈਕਸ ਵਿੱਚ ਗੇੜੇ ਲਗਾ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਰਜਿਸਟਰੀਆਂ ਨੂੰ ਆਨ ਲਾਈਨ ਕਰ ਦਿੱਤਾ ਹੈ ਜਿਸ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਪਿਛਲੇ ਕਈ ਦਿਨਾਂ ਤੋ ਲੋਕਾਂ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਖੱਜਲ ਖੁਆਰ ਹੋ ਰਹੇ ਹਨ। ਪਿਛਲੇ ਚਾਰ ਦਿਨਾਂ ਤੋ ਰਵਿੰਦਰ ਸਿੰਘ ਆਪਣੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਦੇ ਗੇੜੇ ਲਗਾ ਰਿਹਾ ਹੈ। ਰਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਅੱਜ ਕਈ ਦਿਨਾਂ ਬਾਅਦ ਨਾਇਬ ਤਹਿਸੀਲਦਾਰ ਵੱਲੋ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹ ਵੀ ਆਪਣੇ ਚਹੇਤੇ ਲੋਕਾਂ ਦੀਆਂ ਰਜਿਸਟਰੀਆਂ ਕਰ ਰਹੇ ਹਨ ਤੇ ਬਾਕੀ ਲੋਕਾਂ ਨੂੰ ਦਫਤਰ ਤੋਂ ਵਾਪਸ ਭੇਜ ਰਹੇ ਹਨ। ਉਹਨਾਂ ਦੋਸ਼ ਲਗਾਇਆ ਕਿ ਅਧਿਕਾਰੀ ਕਥਿਤ ਤੌਰ 'ਤੇ ਰਿਸ਼ਵਤ ਲੈਣ ਲਈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਰਜਿਸਟਰੀ ਕਰਵਾਉਣ ਆਈ ਇੱਕ ਔਰਤ ਅੰਜੂ ਰਾਣੀ ਨੇ ਦੱਸਿਆ ਕਿ ਦੋ ਦਿਨਾਂ ਤੋਂ ਰਜਿਸਟਰੀ ਕਰਵਾਉਣ ਲਈ ਆ ਰਹੇ ਹਨ ਤੇ ਅੱਜ ਵੀ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਕਰਨ ਤੋਂ ਨਾ ਕਰ ਦਿੱਤੀ ਤੇ ਸੀਟ ਤੋਂ ਉਠ ਕੇ ਚਲੇ ਗਏ। ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਰਜਿਸਟਰੀ ਕਰਵਾਉਣ ਲਈ ਦਫਤਰ ਦੇ ਗੇੜੇ ਲਗਾ ਰਿਹਾ ਹੈ। ਕਦੇ ਦਫਤਰ ਤੋਂ ਤਹਿਸੀਲਦਾਰ ਉੱਠ ਜਾਂਦਾ ਹੈ ਤੇ ਕਦੇ ਸਿਸਟਮ ਖਰਾਬ ਹੋ ਜਾਂਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਕਾਫੀ ਸਮੇਂ ਤੋਂ ਤਹਿਸੀਲ ਕੰਪਲੈਕਸ ਅੰਦਰ ਰਿਸ਼ਵਤ ਦਾ ਬੋਲਬਾਲਾ ਹੋਣ ਦੇ ਦੋਸ਼ ਲਗਾਏ ਆ ਰਹੇ ਹਨ ਤੇ ਕੁੱਝ ਸਮਾਂ ਪਹਿਲਾ ਨਾਇਬ ਤਹਿਸੀਲਦਾਰ ਦਾ ਰੀਡਰ ਵੀ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਕਾਬੂ ਕੀਤਾ ਸੀ। ਜਦੋ ਮਾਮਲੇ ਸਬੰਧੀ ਨਾਇਬ ਤਹਿਸੀਲ ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਦਿਨ ਵਿੱਚ 30 ਰਜਿਸਟਰੀਆਂ ਹੀ ਹੋ ਸਕਦੀਆਂ ਹਨ ਜਿਸ ਕਰਕੇ ਉਹਨਾਂ ਨੇ 32 ਦੇ ਨੰਬਰ ਲਗਾ ਦਿੱਤੇ ਹਨ।

No comments:

Post Top Ad

Your Ad Spot