ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਪੌਦੇ ਲਾ ਕੇ ਮਨਾਇਆ ਬੱਚੇ ਦਾ ਜਨਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 April 2018

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਪੌਦੇ ਲਾ ਕੇ ਮਨਾਇਆ ਬੱਚੇ ਦਾ ਜਨਮ

ਤਲਵੰਡੀ ਸਾਬੋ, 24 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਮਲਕਾਣਾ ਵਿਖੇ ਪਿਛਲੇ ਸਾਲਾਂ ਤੋਂ ਚੱਲ ਰਹੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਵਾਤਾਵਰਨ ਦੀ ਸੰਭਾਲ ਸਬੰਧੀ ਬੱਚਿਆਂ ਦੇ ਜਨਮ ਦਿਨ ਪੌਦੇ ਲਾ ਕੇ ਮਨਾਉਣ ਦੀ ਇੱਕ ਵੱਖਰੀ ਪਿਰਤ ਪਾਈ ਜਾ ਰਹੀ ਹੈ। ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਟਾਫ ਅਤੇ ਬੱਚਿਆਂ ਨੇ ਦਿਨ ਪ੍ਰਤੀ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਤਹਿਤ ਬੱਚਿਆਂ ਦੇ ਜਨਮ ਦਿਨ ਮੌਕੇ ਬੂਟੇ ਲਗਾ ਕੇ ਮਨਾਏ ਜਾਂਦੇ ਹਨ। ਸੁਖਬੀਰ ਸਿੰਘ ਨਾਮ ਦੇ ਬੱਚੇ ਦੇ ਜਨਮ ਦਿਨ ਮੌਕੇ ਬੂਟਾ ਲਾਉਣ ਤੋਂ ਬਾਅਦ ਸ. ਸਿੱਧੂ ਨੇ ਸਮਾਜ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਅਸੀਂ ਲੰਬੀ ਜ਼ਿੰਦਗੀ ਜੀਅ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਗੁਰਵੀਰ ਕੌਰ, ਰਜੀਨਾ, ਦੀਪਪਾਲ ਅਤੇ ਅੰੰਿਮ੍ਰਤ ਮਲਕਾਣਾ ਅਤੇ ਸਕੂਲ ਸਟਾਫ ਹਾਜ਼ਰ ਸੀ।

No comments:

Post Top Ad

Your Ad Spot