ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਡੀ.ਐੱਲ.ਐਡ ਦੇ ਨਤੀਜੇ ਰਹੇ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 30 April 2018

ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਡੀ.ਐੱਲ.ਐਡ ਦੇ ਨਤੀਜੇ ਰਹੇ ਸ਼ਾਨਦਾਰ

ਜਲੰਧਰ 30 ਅਪ੍ਰੈਲ (ਜਸਵਿੰਦਰ ਆਜ਼ਾਦ)- ਐਸ.ਸੀ.ਈ.ਆਰ.ਟੀ ਵਲੋਂ ਐਲਾਨੇ ਗਏ ਡੀ.ਐੱਲ.ਐਡ ਬੈਚ 2016-18 ਅਤੇ 2015-17 ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜ਼ੀਸ਼ਨਾਂ ਪ੍ਰਾਪਤ ਕਰ ਸੰਸਥਾ ਦਾ ਨਾਮ ਚਮਕਾਇਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਵਿਦਿਆਰਥੀਆਂ ਮਿਨਾਕਸ਼ੀ ਨੇ 93.2% ਅੰਕਾਂ ਦੇ ਨਾਲ ਪਹਿਲਾ, ਸਨਦੀਪ ਨੇ 88.6% ਅੰਕਾਂ ਦੇ ਨਾਲ ਦੂਸਰਾ, ਗੁਰਪ੍ਰਤਾਪ ਨੇ 87.5% ਅੰਕਾਂ ਦੇ ਨਾਲ ਤੀਸਰਾ, ਮੀਨੂ ਨੇ 86% ਅੰਕਾਂ ਨਾਲ ਚੌਥਾ, ਪ੍ਰਭਜੋਤ ਨੇ 85.4% ਅੰਕਾਂ ਨਾਲ ਪੰਜਵਾਂ, ਹਰਪ੍ਰੀਤ ਕੌਰ ਨੇ 84.2% ਅੰਕਾਂ ਨਾਲ ਛੇਵਾਂ, ਹਨਿਸ਼ਾ ਨੇ 81.9% ਅੰਕਾਂ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ ਅਤੇ ਬੈਚ 2015-17 ਦੇ ਵਿਦਿਆਰਥੀਆਂ ਮੋਨਿਕਾ ਨੇ 89% ਅੰਕਾਂ ਨਾਲ ਪਹਿਲਾ, ਗੁਰਪ੍ਰੀਤ ਕੋਰ ਨੇ 88.2% ਅੰਕਾਂ ਨਾਲ ਦੂਸਰਾ, ਸੁਖਦੀਪ ਕੌਰ ਨੇ 87% ਅੰਕਾਂ ਨਾਲ ਤੀਸਰਾ, ਰਾਜਸ਼੍ਰੀ ਪਾਂਡੇ ਨੇ 86.5% ਅੰਕਾਂ ਨਾਲ ਚੌਥਾ ਅਤੇ ਨੇਹਾ ਨੇ 85.4% ਅੰਕਾਂ ਨਾਲ ਪੰਜਵਾਂ ਸਥਾਨ ਪ੍ਰਾਪਤ ਕੀਤਾ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਦੇ ਵਿਦਿਆਰਥੀਆਂ ਦੇ ਨਤੀਜੇ ਹਮੇਸ਼ਾ ਸ਼ਾਨਦਾਰ ਰਹੇ ਹਨ ਜੋ ਕਿ ਵਿਦਿਆਰਥੀਆਂ ਅਤੇ ਫੈਕਲਟੀ ਦੀ ਮਿਹਨਤ ਦਾ ਨਤੀਜਾ ਹੈ।

No comments:

Post Top Ad

Your Ad Spot