ਇਨਕਲਾਬੀ ਲਹਿਰਾਂ ਲਈ ਚਾਨਣ ਮੁਨਾਰਾ ਹੈ; ਜੱਲਿਆਂਵਾਲਾ ਬਾਗ਼: ਪ੍ਰੋ. ਕੇ.ਐਲ.ਟੁਟੇਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 April 2018

ਇਨਕਲਾਬੀ ਲਹਿਰਾਂ ਲਈ ਚਾਨਣ ਮੁਨਾਰਾ ਹੈ; ਜੱਲਿਆਂਵਾਲਾ ਬਾਗ਼: ਪ੍ਰੋ. ਕੇ.ਐਲ.ਟੁਟੇਜਾ

ਜਲੰਧਰ 21 ਅਪ੍ਰੈਲ (ਜਸਵਿੰਦਰ ਆਜ਼ਾਦ)- ਮੁਲਕ ਦੇ ਆਜ਼ਾਦੀ ਸੰਗਰਾਮ ਅੰਦਰ ਇਨਕਲਾਬੀ ਤਵਾਰੀਖ਼ ਦਾ ਨਵਾਂ ਵਰਕਾ ਲਿਖਣ ਵਾਲੀ 21 ਅਪ੍ਰੈਲ 1913 ਨੂੰ ਅਮਰੀਕਾ ਦੀ ਧਰਤੀ 'ਤੇ ਜੱਥੇਬੰਦ ਹੋਈ ਗ਼ਦਰ ਪਾਰਟੀ ਦੇ ਸਥਾਪਨਾ ਦਿਹਾੜੇ 'ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮਾਗਮ ਕੀਤਾ ਗਿਆ।
ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦੇਵ ਰਾਜ ਨਯੀਅਰ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਉਸਰੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਹੋਏ ਸਮਾਗਮ ਦੇ ਮੰਚ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਜੋਆਇੰਟ ਸਕੱਤਰ ਡਾ. ਪਰਮਿੰਦਰ, ਕਮੇਟੀ ਮੈਂਬਰ ਦੇਵ ਰਾਜ ਨਯੀਅਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਸਸ਼ੋਭਿਤ ਸਨ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਗ਼ਦਰ ਪਾਰਟੀ ਦੇ ਜਨਮ ਦਿਹਾੜੇ ਨੂੰ ਬਰਤਾਨਵੀ ਸਾਮਰਾਜ ਖਿਲਾਫ਼ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਲਹਿਰ ਦਾ ਨਾਂਅ ਦਿੰਦਿਆਂ ਹਾਜ਼ਰੀਨ ਨੂੰ ਇਤਿਹਾਸਕ ਵਿਚਾਰ-ਚਰਚਾ ਵਿੱਚ ਸ਼ਿਰਕਤ ਕਰਨ ਤੇ ਜੀ ਆਇਆਂ ਕਿਹਾ। ਕਮੇਟੀ ਮੈਂਬਰ ਦੇਵ ਰਾਜ ਨਯੀਅਰ ਨੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦੀ ਅਮਿੱਟ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਗ਼ਦਰ ਪਾਰਟੀ ਦੇ ਸਾਮਰਾਜ, ਜਾਤ-ਪਾਤ, ਫ਼ਿਰਕਾਪ੍ਰਸਤੀ ਵਿਰੋਧੀ ਉਦੇਸ਼ ਤੋਂ ਅਜੋਕੇ ਸਮੇਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ।
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪ੍ਰੋ. ਕੇ.ਐਲ.ਟੁਟੇਜਾ ਦਾ ਵਿਸ਼ੇਸ਼ ਭਾਸ਼ਣ 'ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਮਹੱਤਤਾ' ਵਿਸ਼ੇ ਉਪਰ ਕੇਂਦਰਤ ਇਸ ਕਰਕੇ ਕੀਤਾ ਗਿਆ ਕਿਉਂਕਿ ਅਗਲਾ ਪੂਰਾ ਵਰਾ ਜਲਿਆਂਵਾਲਾ ਬਾਗ਼ ਦੇ ਖ਼ ਕਾਂਡ ਦੀ 100ਵੀਂ ਵਰੇ ਗੰਢ (1919-2019) ਨੂੰ ਦੇਸ਼ ਬਦੇਸ਼ ਅੰਦਰ ਸਮਰਪਿਤ ਕੀਤਾ ਜਾ ਰਿਹਾ ਹੈ। ਪ੍ਰੋ. ਕੇ.ਐਲ.ਟੁਟੇਜਾ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਕਾਂਡ ਦੇ ਪੂਰਵ-ਕਾਲ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪੰਜਾਬ ਅੰਦਰ ਬਰਤਾਨਵੀ ਸਾਮਰਾਜ ਖਿਲਾਫ਼ ਜ਼ਬਰਦਸਤ ਜਨਤਕ ਵਿਦਰੋਹ ਦਾ ਲਾਵਾ ਸੁਲਘ ਰਿਹਾ ਸੀ। ਬਰਤਾਨਵੀ ਸਾਮਰਾਜ ਦੀ ਲੁੱਟ, ਜ਼ਬਰ, ਕਾਲੇ ਕਾਨੂੰਨਾਂ ਖਿਲਾਫ਼ ਹਿੰਦੂ ਸਿੱਖ ਸਭ ਲੋਕ ਮਿਲਕੇ ਸੜਕਾਂ ਉਪਰ ਨਿਕਲ ਆਏ ਸਨ। ਇਸ ਪ੍ਰਤੀਰੋਧ ਦੀ ਸਿਖਰਲੀ ਕੜੀ ਸੀ ਜਲਿਆਂਵਾਲਾ ਬਾਗ਼ ਅੰਦਰ ਮਾਰਸ਼ਲ ਲਾਅ ਅਤੇ ਜਨਤਕ ਇਕੱਤਰਤਾ ਕਰਨ ਦੀ ਸਰਕਾਰੀ ਮਨਾਹੀ ਦੇ ਬਾਵਜੂਦ 20,000 ਲੋਕਾਂ ਦਾ ਇਕੱਠੇ ਹੋਣਾ। ਇਹ ਇਕੱਠ ਲੋਕਾਂ ਅੰਦਰ ਸੂਝ-ਬੂਝ ਅਤੇ ਆਜ਼ਾਦੀ ਸੰਗਰਾਮ ਦੀ ਪ੍ਰਤੀ ਚੇਤਨ ਲਹਿਰ ਦਾ ਮੂੰਹ ਬੋਲਦਾ ਇਤਿਹਾਸਕ ਪ੍ਰਮਾਣ ਹੈ। ਜੱਲਿਆਂਵਾਲਾ ਬਾਗ਼, ਸਾਡੇ ਮੁਲਕ ਦੀ ਕੌਮੀ ਮੁਕਤੀ ਆਜ਼ਾਦੀ ਦਾ ਪ੍ਰਤੀਕ ਅਤੇ ਭਵਿੱਖ ਦੀਆਂ ਇਨਕਲਾਬੀ ਲਹਿਰਾਂ ਲਈ ਚਾਨਣ ਮੁਨਾਰਾ ਹੈ।
ਪ੍ਰੋ. ਵਰਿਆਮ ਸਿੰਘ ਸੰਧੂ, ਸੁਰਿੰਦਰ ਕੁਮਾਰੀ ਕੋਛੜ, ਜੋਗਾ ਸਿੰਘ, ਗੁਰਦੇਵ ਬਿਆਸ ਪਿੰਡ, ਰੌਸ਼ਨ ਲਾਲ ਸੈਣੀ, ਮਾਸਟਰ ਮੁਨੀ ਲਾਲ ਅਤੇ ਅਮੋਲਕ ਸਿੰਘ ਨੇ ਰਾਸ਼ਟਰਵਾਦ, ਅੰਧ ਰਾਸ਼ਟਰਵਾਦ, ਜੱਲਿਆਂਵਾਲਾ ਬਾਗ਼ ਵਿੱਚ ਗੋਲੀ ਚਲਾਉਣ ਵਾਲਿਆਂ ਦੀ ਸ਼ਨਾਖਤ, ਊਧਮ ਸਿੰਘ ਦੇ ਘਟਨਾ ਸਥਾਨ 'ਤੇ ਹੋਣ ਜਾਂ ਨਾ ਹੋਣ, ਗਾਂਧੀ ਦੀ ਆਜ਼ਾਦੀ ਸੰਗਰਾਮ ਵਿੱਚ ਭੂਮਿਕਾ, ਬਦਲੇ ਦੀ ਭਾਵਨਾ ਅਤੇ ਸਮਾਜਕ ਬਦਲਾਅ ਆਦਿ ਵਿਸ਼ਿਆਂ ਉਪਰ ਸੁਆਲ ਕੀਤੇ ਜਿਨਾਂ ਦੇ ਪ੍ਰੋ. ਕੇ.ਐਲ.ਟੁਟੇਜਾ ਨੇ ਸਾਰਥਕ ਜੁਆਬ ਦਿੱਤੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਪ੍ਰੋ. ਕੇ.ਐਲ.ਟੁਟੇਜਾ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਸੱਦਾ ਦਿੱਤਾ ਕਿ ਜਲਿਆਂਵਾਲਾ ਬਾਗ਼ ਅਤੇ ਗ਼ਦਰ ਪਾਰਟੀ ਦੇ ਇਤਿਹਾਸ ਤੋਂ ਸਬਕ ਲੈਂਦਿਆਂ ਸਾਨੂੰ ਫ਼ਿਰਕਾਪ੍ਰਸਤੀ, ਜਾਤ-ਪਾਤ ਅਤੇ ਫਾਸ਼ੀ ਹੱਲਿਆਂ ਖਿਲਾਫ਼ ਲੋਕ-ਤਾਕਤ ਜੋੜਦਿਆਂ ਲੋਕਾਂ ਦੇ ਹਕੀਕੀ ਮੁੱਦਿਆਂ ਲਈ ਸੰਗਰਾਮ ਕਰਨ ਦੀ ਲੋੜ ਹੈ।
ਮੰਚ ਸੰਚਾਲਨ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ।ਇਸ ਮੌਕੇ ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕੁਲਬੀਰ ਸੰਘੇੜਾ, ਹਰਵਿੰਦਰ ਭੰਡਾਲ, ਬਲਬੀਰ ਕੌਰ ਬੁੰਡਾਲਾ, ਹਰਬੀਰ ਕੌਰ ਬੰਨੂਆਣਾ, ਚਰੰਜੀ ਲਾਲ ਕੰਗਣੀਵਾਲ ਵੀ ਹਾਜ਼ਰ ਸਨ।

No comments:

Post Top Ad

Your Ad Spot