ਫ਼ਿਲਮ ਨਾਨਕ ਸ਼ਾਹ ਫ਼ਕੀਰ ਸੰਸਾਰ ਵਿੱਚ ਕਿਤੇ ਵੀ ਰਿਲੀਜ਼ ਹੋਈ ਤਾਂ ਸੰਘਰਸ਼ ਲਈ ਸਰਕਾਰਾਂ ਹੋਣਗੀਆਂ ਜਿੰਮੇਵਾਰ-ਭਾਈ ਬਲਜੀਤ ਸਿੰਘ ਦਾਦੂਵਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 11 April 2018

ਫ਼ਿਲਮ ਨਾਨਕ ਸ਼ਾਹ ਫ਼ਕੀਰ ਸੰਸਾਰ ਵਿੱਚ ਕਿਤੇ ਵੀ ਰਿਲੀਜ਼ ਹੋਈ ਤਾਂ ਸੰਘਰਸ਼ ਲਈ ਸਰਕਾਰਾਂ ਹੋਣਗੀਆਂ ਜਿੰਮੇਵਾਰ-ਭਾਈ ਬਲਜੀਤ ਸਿੰਘ ਦਾਦੂਵਾਲ

ਜਦੋਂ ਕੌਮ ਜਾਗਦੀ ਹੋਵੇ ਤਾਂ ਕੋਈ ਸੁਪਰੀਮ ਕੋਰਟ ਜਾਂ ਸਰਕਾਰ ਸਿੱਖ ਕੌਮ ਦੇ ਉੱਪਰ ਦੀ ਨਹੀਂ ਚੱਲ ਸਕਦੀ-ਸਰਬੱਤ ਖਾਲਸਾ ਜਥੇਦਾਰ
ਤਲਵੰਡੀ ਸਾਬੋ, 11 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਫਿਲਮ ਨਾਨਕ ਸਾਹ ਫਕੀਰ ਦੇਸ਼ ਦੇ ਕਿਸੇ ਵੀ ਕੋਨੇ 'ਤੇ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਖ ਸੰਗਤਾਂ ਸੜਕਾਂ 'ਤੇ ਉੱਤਰ ਆਉਣਗੀਆਂ। ਕੇਂਦਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਬਲ਼ਦੇ ਦੇ ਬੁੱਥੇ ਨਾ ਪਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸੇ ਦੇ ਜਨਮ ਦਿਹਾੜੇ ਮੌਕੇ ਸਰਬੱਤ ਖਾਲਸਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਸਮਾਗਮਾਂ ਵਾਲੀ ਜਗ੍ਹਾ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਕੌਮ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।
ਉਹਨਾਂ ਕਿਹਾ ਕਿ ਜੇਕਰ ਸੰਸਾਰ ਦੇ ਕਿਸੇ ਵੀ ਕੋਨੇ 'ਚ ਰਿਲੀਜ ਹੁੰਦੀ ਹੈ ਤਾਂ ਇਸਦਾ ਸਿੱਧਾ ਮਤਲਬ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੋਵੇਗਾ। ਆਪਣੀ ਗੱਲ ਜਾਰੀ ਰਖਦਿਆਂ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਿਰਫ ਪੰਜਾਬ ਵਿੱਚ ਹੀ ਉਕਤ ਫਿਲਮ 'ਤੇ ਪਾਬੰਦੀ ਲਾਉਣਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਕੋਝਾ ਮਜਾਕ ਹੈ ਅਤੇ ਸਿੱਖ ਕੌਮ ਭਾਰਤ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦੀ ਹੈ ਕਿ ਫਿਲਮ 'ਨਾਨਕ ਸ਼ਾਹ ਫਕੀਰ' ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਕਿਤੇ ਵੀ ਰਿਲੀਜ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾਂ ਸਮੁੱਚੀ ਸਿੱਖ ਕੌਮ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ ਜਿਸਦੀ ਸਾਰੀ ਜਿੰਮੇਵਾਰੀ ਭਾਰਤ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਤੋਂ ਪਹਿਲਾਂ ਉਹਨਾਂ ਕੌਮ ਦੇ ਮੁਤਵਾਜੀ ਜਥੇਦਾਰਾਂ ਅਤੇ ਸਰਬੱਤ ਖਾਲਸਾ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨਾਲ ਗੁਰਦੁਆਰਾ ਜੰਡਾਲੀਸਰ ਵਿਖੇ ਇੱਕ ਮੀਟਿੰਗ ਕਰਕੇ ਸਰੱਬਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਕੀਤੇ ਜਾ ਰਹੇ ਧਾਰਮਿਕ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਇਹਨਾਂ ਧਾਰਮਿਕ ਸਮਾਗਮਾਂ ਦੌਰਾਨ ਹਾਜ਼ਰ ਭਰਨ ਕਿਉਂਕਿ ਇਸ ਮੌਕੇ ਬਹਿਬਲ ਕਲਾਂ ਕਾਂਡ, ਮੌੜ ਮੰਡੀ ਬੰਬ ਕਾਂਡ ਅਤੇ ਬਰਗਾੜੀ ਕਾਂਡ ਨਾਲ ਸਬੰਧਿਤ ਅਹਿਮ ਖੁਲਾਸੇ ਇਹਨਾਂ ਸਟੇਜਾਂ ਤੋਂ ਕੀਤੇ ਜਾਣਗੇ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਦੋਂ ਕੌਮ ਜਾਗਦੀ ਹੋਵੇ ਫਿਰ ਕੋਈ ਸੁਪਰੀਮ ਕੋਰਟ ਜਾਂ ਸਰਕਾਰ ਸਿੱਖ ਕੌਮ ਦੇ ਉੱਪਰੋਂ ਦੀ ਨਹੀਂ ਚੱਲ ਸਕਦੀ ਅਤੇ ਹੁਣ ਸਿੱਖ ਕੌਮ ਜਾਗ ਗਈ ਹੈ।ਜੇਕਰ ਸਿੱਖ ਕੌਮ ਤੇ 'ਨਾਨਕ ਸ਼ਾਹ ਫ਼ਕੀਰ'ਧੱਕੇ ਨਾਲ ਥੋਪੀ ਜਾਂਦੀ ਹੈ ਅਤੇ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਕੌਮ ਨੂੰ ਸੰਘਰਸ਼ ਕਰਨਾ ਹੀ ਪਵੇਗਾ।ਸਿੱਖ ਕੌਮ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ ਭਾਵੇਂ ਕਿ ਭਾਈ ਗੁਰਬਖ਼ਸ਼ ਸਿੰਘ ਨੇ ਇਨਸਾਫ਼ ਦੀ ਲੜਾਂਈ ਵਿੱਚ ਆਪਣੀ ਕੁਰਬਾਨੀ ਦੇ ਦਿੱਤੀ ਹੈ ਅਤੇ ਬਾਪੂ ਸ਼ੂਰਤ ਸਿੰਘ ਵੀ ਲੰਮੇ ਸਮੇਂ ਤੋਂ ਸਿੱਖ ਕੌਮ ਨੂੂੰ ਇਨਸਾਫ਼ ਦਿਵਾਉਣ ਲਈ ਜਤਨਸ਼ੀਲ ਹਨ ਅਤੇ ਸੰਘਰਸ਼ਕਰ ਰਹੇ ਹਨ।

No comments:

Post Top Ad

Your Ad Spot