ਆਸਿਫ਼ਾ ਨੂੰ ਇਨਸਾਫ ਦਿਵਾਉਣ ਲਈ ਸ਼ਹਿਰ ਅੰਦਰ ਕੱਢਿਆ ਕੈਂਡਲ ਮਾਰਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 April 2018

ਆਸਿਫ਼ਾ ਨੂੰ ਇਨਸਾਫ ਦਿਵਾਉਣ ਲਈ ਸ਼ਹਿਰ ਅੰਦਰ ਕੱਢਿਆ ਕੈਂਡਲ ਮਾਰਚ

ਤਲਵੰਡੀ ਸਾਬੋ, 22 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਜੰਮੂ ਦੇ ਕਠੂਆ ਇਲਾਕੇ ਵਿੱਚ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਅੱਠ ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਉਸਦੀ ਹੱਤਿਆ ਕੀਤੇ ਜਾਣ ਵਾਲੇ ਮਾਮਲੇ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਉਪਰਾਲੇ ਨਾਲ ਸਥਾਨਕ ਸ਼ਹਿਰ ਦੀ ਸਮੁੱਚੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਮਾਸੂਮ ਬੱਚੀ ਦੇ ਵਾਰਿਸਾਂ ਨੂੰ ਇਨਸਾਫ਼ ਦਿਵਾਉਣ ਲਈ ਬੀਤੀ ਸ਼ਾਮ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਸਥਾਨਕ ਮੇਨ ਬਾਜ਼ਾਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਾਰਡਾਂ 'ਚ ਰੋਸ ਪ੍ਰਗਟ ਕਰਦਾ ਹੋਇਆ ਨਿਸ਼ਾਨ-ਏ-ਖਾਲਸਾ ਚੌਂਕ ਵਿਖੇ ਸਮਾਪਤ ਹੋਇਆ।
ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਰੁਪਿੰਦਰਜੀਤ ਸਿੱਧੂ, ਮੇਜਰ ਕਮਾਲੂ, ਸੁਖਦੇਵ ਸਿੰਘ ਆਦਿ ਨੇ ਉਕਤ ਬੱਚੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਬਲਾਤਕਾਰ ਮਾਮਲੇ ਵਿੱਚ ਅਜਿਹਾ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਹੜਾ ਦੂਜਿਆਂ ਲਈ ਵੀ ਮਿਸਾਲ ਬਣ ਸਕੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਜ਼ੁੱਰਅਤ ਨਾ ਕਰ ਸਕੇ। ਬੁਲਾਰਿਆਂ ਨੇ ਸਮਾਜ 'ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਸਮਾਜ ਲਈ ਇੱਕ ਕਲੰਕ ਐਲਾਣਦਿਆਂ ਕਿਹਾ ਕਿ ਸਾਰੇ ਸਮਾਜ ਨੂੰ ਇੱਕਮੁੱਠ ਹੋ ਕੇ ਅਵਾਜ਼ ੳਠਾਉਣੀ ਚਾਹੀਦੀ ਹੈ ਤਾਂ ਹੀ ਅਜਿਹੇ ਘਟੀਆ ਸੋਚ ਦੇ ਲੋਕਾਂ ਕੋਲੋਂ ਔਰਤਾਂ ਅਤੇ ਧੀਆਂ ਦੀ ਇੱਜ਼ਤ ਨੂੰ ਬਚਾਇਆ ਜਾ ਸਕਦਾ ਹੈ। ਇਸ ਕੈਂਡਲ ਮਾਰਚ ਨੂੰ ਸਫਲ ਬਣਾਉਣ ਲਈ ਮਹਿਲਾਵਾਂ ਸਹਿਤ ਛੋਟੀਆਂ ਬੱਚੀਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਤੀਸ਼ ਕੁਮਾਰ, ਹਰਬੰਸ ਸਿੰਘ ਕਾਉਂਸਲਰ, ਗਿਅਨ ਚੰਦ, ਸੰਜੀਵ ਕੁਮਾਰ, ਗੁਰਮੀਤ ਬਿੱਟੂ, ਚਿੰਟੂ ਜਿੰਦਲ, ਅਵਤਾਰ ਨੰਗਲਾ, ਸੁਖਪਾਲ ਸਿੱਧੂ, ਭੁਪਿੰਦਰ ਸਿੰਘ, ਡਾ. ਪਰਮਜੀਤ ਸਿੰਘ, ਅਨਿਲ ਕੁਮਾਰ ਆਦਿ ਤੋਂ ਇਲਾਵਾ ਸਮੁੱਚੇ ਸ਼ਹਿਰ ਵਾਸੀਆਂ ਨੇ ਇਸ ਕੈਂਡਲ ਮਾਰਚ ਵਿੱਚ ਸ਼ਮੂਲੀਅਤ ਕੀਤੀ।

No comments:

Post Top Ad

Your Ad Spot