ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਭਾਫ ਨਾਲ ਲੰਗਰ ਤਿਆਰ ਵਾਲੇ ਉਪਕਰਨਾਂ ਤੇ ਇਮਾਰਤ ਦਾ ਕੀਤਾ ਉਦਘਾਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 4 April 2018

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਭਾਫ ਨਾਲ ਲੰਗਰ ਤਿਆਰ ਵਾਲੇ ਉਪਕਰਨਾਂ ਤੇ ਇਮਾਰਤ ਦਾ ਕੀਤਾ ਉਦਘਾਟਨ

ਤਲਵੰਡੀ ਸਾਬੋ, 4 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਮਨਾਏ ਜਾਣ ਵਾਲੇ ਜੋੜ ਮੇਲੇ ਨੂੰ ਦੇਖਦਿਆਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਖਤ ਸਾਹਿਬ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਭਾਫ ਨਾਲ ਲੰਗਰ ਤਿਆਰ ਕਰਨ ਲਈ ਬਣਾਈ ਇਮਾਰਤ ਅਤੇ ਉਪਕਰਨਾਂ ਦਾ ਉਦਘਾਟਨ ਕਰ ਕੌਮ ਨੂੰ ਸਮਰਿਪਤ ਕੀਤਾ। ਅੱਜ ਦਮਦਮਾ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਜਿੱਥੇ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ। ਨਤਮਸਤਕ ਹੋਣ ਮਗਰੋਂ ਕਾਰ ਸੇਵਾ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਦੇ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਭਾਫ ਨਾਲ ਲੰਗਰ ਤਿਆਰ ਕਰਨ ਵਾਲੀ ਇਮਾਰਤ ਅਤੇ ਭਾਫ ਨਾਲ ਲੰਗਰ ਬਣਾਉਣ ਵਾਲੇ ਉਪਕਰਨਾਂ ਦਾ ਉਦਘਾਟਨ ਭਾਈ ਲੌਂਗੋਵਾਲ ਨੇ ਕੀਤਾ ਕੀਤਾ।ਉਦਘਾਟਨ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਕਾਰ ਸੇਵਾ ਵਾਲੇ ਬਾਬਾ ਚਰਨਜੀਤ ਸਿੰਘ ਨੇ ਭਾਈ ਲੌਂਗੋਵਾਲ ਨੂੰ ਭਾਫ ਨਾਲ ਲੰਗਰ ਤਿਆਰ ਕਰਨ ਦੀ ਸਮੁੱਚੀ ਤਕਨੀਕ ਤੋਂ ਜਾਣੂੰ ਕਰਵਾਇਆ। ਪੱਤਰਕਾਰ ਵਾਰਤਾ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਉਕਤ ਤਕਨੀਕ ਨਾਲ ਲੰਗਰ ਤਿਆਰ ਹੋਣ ਨਾਲ ਲੱਕੜਾਂ ਤੇ ਬਾਲਣ ਦੀ ਵੱਡੇ ਪੱਧਰ 'ਤੇ ਖਪਤ ਘਟੇਗੀ ਤੇ ਇਸ ਤਕਨੀਕ ਨਾਲ ਲੰਗਰ ਤਿਆਰ ਹੋਣ ਤੇ ਸਬਜੀਆਂ ਆਦਿ ਵਿੱਚ ਮੌਜੂਦ ਪੋਸ਼ਕ ਤੱਤ ਵੀ ਖਤਮ ਨਹੀ ਹੁੰਦੇ ਤੇ ਸੰਗਤਾਂ ਨੂੰ ਅਤਿ ਸਵਾਦਿਸ਼ਟ ਲੰਗਰ ਮਿਲ ਸਕੇਗਾ। ਉਨਾਂ ਕਿਹਾ ਕਿ ਉਕਤ ਲੰਗਰ ਹਾਲ ਤਿਆਰ ਹੋ ਜਾਣ ਨਾਲ ਤਖਤ ਸਾਹਿਬ ਤੇ ਪੁੱਜਣ ਵਾਲੀਆਂ ਵੱਡੀ ਗਿਣਤੀ ਸੰਗਤਾਂ ਨੂੰ ਲੰਗਰ ਛਕਾਉਣ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀ ਆਵੇਗੀ। ਉਨਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਸੇਵਾ ਕਰਨ ਤੇ ਕਾਰ ਸੇਵਾ ਦਿੱਲੀ ਵਾਲੇ ਬਾਬਾ ਬਚਨ ਸਿੰਘ ਤੇ ਹੋਰ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਜਥੇਦਾਰ ਗੁਰਤੇਜ ਸਿੰਘ ਢੱਡੇ, ਜਥੇਦਾਰ ਲਖਮੀਰ ਸਿੰਘ ਅਰਾਈਆਂਵਾਲਾ ਤੇ ਨਵਤੇਜ ਸਿੰਘ ਕਾਉਣੀ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਭਾਈ ਸੁਰਜੀਤ ਸਿੰਘ ਰਾਏਪੁਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਭਾਈ ਮੇਜਰ ਸਿੰਘ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਵਤਾਰ ਸਿੰਘ ਵਣਵਾਲਾ ਤੇ ਭਾਈ ਮਨਜੀਤ ਸਿੰਘ ਬੱਪੀਆਣਾ ਦੋਵੇਂ ਮੈਂਬਰ ਧਰਮ ਪ੍ਰਚਾਰ ਕਮੇਟੀ, ਭਾਈ ਕੇਵਲ ਸਿੰਘ ਭੂਰਾ ਕੋਹਣਾ ਸਕੱਤਰ ਸਬ ਆਫਿਸ, ਤਰਸੇਮ ਸਿੰਘ ਇੰਚਾਰਜ ਸ਼ੋਸਲ ਮੀਡੀਆ, ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ, ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ, ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਹਰਜਿੰਦਰ ਸਿੰਘ ਜੱਖੂ ਆਦਿ ਹਾਜਰ ਸਨ।

No comments:

Post Top Ad

Your Ad Spot