ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ਼ ਜ਼ਟਾਣਾ ਦੀ ਹੋਈ ਡਾ. ਗਿੱਲ ਨਾਲ ਵਿਸ਼ੇਸ਼ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 April 2018

ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ਼ ਜ਼ਟਾਣਾ ਦੀ ਹੋਈ ਡਾ. ਗਿੱਲ ਨਾਲ ਵਿਸ਼ੇਸ਼ ਮੁਲਾਕਾਤ

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਡਾਇਰੈਕਟਰ ਸਿੱਖਸ ਆਫ ਅਮਰੀਕਾ ਡਾ. ਸੁਰਿੰਦਰ ਸਿੰਘ ਗਿੱਲ ਜੋ ਕਿ ਇਨੀਂ ਦਿਨੀਂ ਪੰਜਾਬ ਦੀ ਫੇਰੀ 'ਤੇ ਆਏ ਹੋਏ ਹਨ, ਨਾਲ ਤਲਵੰਡੀ ਸਾਬੋ ਦੇ ਕਾਂਗਰਸੀ ਹਲਕਾ ਸੇਵਾਦਾਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ. ਖੁਸ਼ਬਾਜ਼ ਸਿੰਘ ਜਟਾਣਾ ਨੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸ. ਜਟਾਣਾ ਨੇ ਜਿੱਥੇ ਉਹਨਾਂ ਪੰਜਾਬ ਦੀ ਫੇਰੀ ਲਈ ਜੀਅ ਆਇਆਂ ਕਿਹਾ ਉਥੇ ਤਲਵੰਡੀ ਸਾਬੋ ਹਲਕੇ ਦੇ ਅਧੂਰੇ ਪਏ ਵਿਕਾਸ ਕਾਰਜ਼ਾਂ ਨੂੰ ਮੁਕੰਮਲ ਕਰਨ ਅਤੇ ਖੇਤਰ ਦੇ ਪਿੰਡਾਂ ਵਿੱਚ ਹੋਰ ਸੁੱਖ ਸਹੂਲਤਾਂ ਦੇਣ ਲਈ ਸੁਝਾਅ ਦਿੱਤੇ। ਸਾਡੇ ਪੱਤਰਕਾਰ ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਸ. ਜਟਾਣਾ ਨੇ ਦੱਸਿਆ ਕਿ ਜਿੱਥੇ ਸ. ਗਿੱਲ ਨੇ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਲਈ ਤੁਰੰਤ ਕਾਰਵਾਈ ਕਰਨ ਸਬੰਧੀ ਖੁੱਲਦਿਲੀ ਦਿਖਾਈ ਉੱਥੇ ਉਹਨਾਂ ਜਾਤੀ ਰੰਜ਼ਿਸ਼ ਅਤੇ ਸ਼ਰਾਰਤੀ ਅਨਸਰਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ।
ਸ. ਗਿੱਲ ਨਾਲ ਹੋਈ ਸੰਖੇਪ ਭੇਂਟ ਵਾਰਤਾ ਬਾਰੇ ਦਸਦਿਆਂ ਸ. ਜਟਾਣਾ ਨੇ ਜਿੱਥੇ ਗਿੱਲ ਦੇ ਅਕਾਦਮਿਕ ਤਜ਼ਰਬੇ ਅਤੇ ਦੂਰ ਅੰਦੇਸ਼ੀ ਸੋਚ ਦੀ ਸਰਾਹਨਾ ਕੀਤੀ ਅਤੇ ਉਹਨਾਂ ਤਲਵੰਡੀ ਸਾਬੋ ਨੂੰ ਬਿਹਤਰ ਰੁਤਬਾ ਦਿਵਾਉਣ ਲਈ ਹਰ ਕੋਸ਼ਿਸ਼ ਨੂੰ ਅੰਤਿਮ ਰੂਪ ਦੇਣ ਦੀ ਵਚਨਵੱਧਤਾ ਦੁਹਰਾਉਣ ਦੇ ਨਾਲ ਨਾਲ ਤਲਵੰਡੀ ਸਾਬੋ ਸ਼ਹਿਰ ਨੂੰ ਇੱਕ ਮਾਡਲ ਗਰਾਮ ਅਤੇ ਹਰਿਆ ਭਰਿਆ ਪ੍ਰਦੂਸ਼ਣ ਰਹਿਤ ਇਲਾਕਾ ਬਣਾਉਣ ਦੀ ਗੱਲ ਕਹੀ ਉੱਥੇ ਡਾ. ਗਿੱਲ ਨੇ ਕਿਹਾ ਕਿ ਜਦ ਕਦੇ ਉਹ ਮੁੜ ਭਾਰਤ ਆਏ ਤਾਂ ਉਸ ਵੇਲੇ ਉਹਨਾਂ ਵੱਲੇ ਦਿੱਤੇ ਸੁਝਾਵਾਂ ਦੀ ਸ਼ੁਰੂਆਤ ਅਤੇ ਪੂਰਾ ਕਰਨ ਦੇ ਉਪਰਾਲਿਆਂ ਦੀ ਘੋਖ ਕਰਕੇ ਇਲਾਕੇ ਨੂੰ ਜਾਗਰੂਕ ਕਰਨਗੇ। ਇਸ ਮੁਲਾਕਤ ਦੌਰਾਨ ਸ. ਜਟਾਣਾ ਦੇ ਨਾਲ ਅੰਮਿਰਤਪਾਲ ਕਾਕਾ, ਕ੍ਰਿਸ਼ਨ ਸਿੰਘ ਭਾਗੀਵਾਂਦਰ ਆਦਿ ਨਾਲ ਸਨ।

No comments:

Post Top Ad

Your Ad Spot