ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਵਿਸਾਖੀ ਮੇਲੇ ਮੌਕੇ ਲਾਇਆ ਮੁਫ਼ਤ ਮੈਡੀਕਲ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 April 2018

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਵਿਸਾਖੀ ਮੇਲੇ ਮੌਕੇ ਲਾਇਆ ਮੁਫ਼ਤ ਮੈਡੀਕਲ ਕੈਂਪ

ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੇਲਾ ਵਿਸਾਖੀ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਫਰੀ ਮੈਡੀਕਲ ਕੈਂਪ ਲਾ ਕੇ ਮੇਲੇ ਦੌਰਾਨ ਸੰਗਤਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਸੇਵਾ ਕੀਤੀ ਗਈ ਜਿਸ ਦਾ ਉਦਘਾਟਨ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੇ ਕੀਤਾ। ਬਲਾਕ ਪ੍ਰਧਾਨ ਡਾ. ਗੁਰਮੇਲ ਸਿਘ ਘਈ ਵੱਲੋ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਜਿਲਾ ਬਠਿੰਡਾ ਦੇ ਵੱਖ ਵੱਖ ਬਲਾਕਾਂ ਵਲੋ ਵਿਸਾਖੀ ਦੇ ਦਿਹਾੜੇ ਤੇ ਲਗਾਏ ਗਏ ਇਸ ਕੈਂਪ ਵਿੱਚ ਜਿਲ੍ਹਾ ਬਠਿੰਡਾ ਅਤੇ ਪੰਜਾਬ ਬਾਡੀ ਤੋਂ ਪਹੁੰਚਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਧੰਨਾ ਮੱਲ ਗੋਇਲ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੱਲੋਂ ਵਿਸਾਖੀ ਮੌਕੇ ਲਗਾਏ ਜਾ ਰਹੇ ਇਸ ਫਰੀ ਮੈਡੀਕਲ ਕੈਂਪ ਵਾਂਗ ਹੋਰਨਾਂ ਤਿਉਹਾਰਾਂ ਅਤੇ ਮੇਲਿਆਂ ਤੇ ਵੀ ਇਸੇ ਤਰ੍ਹਾਂ ਦੇ ਫ੍ਰੀ ਮੈਡੀਕਲ ਕੈਂਪ ਲੋਕ ਸੇਵਾ ਹਿੱਤ ਲਗਾਏ ਜਾਂਦੇ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਸਾਖੀ ਮੌਕੇ ਲਗਾਏ ਗਏ ਇਸ ਕੈਂਪ ਵਿੱਚ ਸੱਤ ਬਲਾਕਾਂ ਦੇ ਡਾਕਟਰ ਸਾਹਿਬਾਨਾਂ ਨੇ ਬੜੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਈ ਅਤੇ ਦਿਨ ਰਾਤ ਵਾਰੀ ਨਾਲ ਸਮੁੱਚੀ ਐਸੋਸੀਏਸ਼ਨ ਦੀ ਟੀਮ ਲੋਕ ਸੇਵਾ ਵਿੱਚ ਜੁੱਟੀ ਰਹੀ। ਡਾ. (ਮੇਜਰ) ਸੀਤਲ ਜਿੰਦਲ ਐਮ.ਓ. ਇੰਚਾਰਜ ਨਸ਼ਾ ਮੁਕਤੀ ਕੇਂਦਰ, ਸਟੇਟ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਕੈਸ਼ੀਅਰ ਐਚ. ਐਸ. ਰਾਣੂੰ ਨੇ ਰੀਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ। ਜਿਲਾ ਪ੍ਰਧਾਨ ਜਗਤਾਰ ਸਿੰਘ ਫੂਲ, ਜਿਲਾ ਸੈਕਟਰੀ ਮਨਪ੍ਰੀਤ ਸਿਘ ਬੁਰਜ ਡੱਲਾ, ਸਲਾਹਕਾਰ ਹਰਦੇਵ ਸ਼ਰਮਾ, ਜਿਲਾ ਕੈਸ਼ੀਅਰ ਐਚ. ਐਸ. ਕੌਸ਼ਲ, ਸੂਬਾ ਪ੍ਰੈੱਸ ਸਕੱਤਰ ਮਲਕੀਤ ਥਿੰਦ, ਐਚ. ਐਸ. ਬੇਦੀ, ਜਿਲਾ ਮੀਤ ਪ੍ਰਧਾਨ ਲਖਵਿਦਰ ਜੌਹਲ, ਡਾ. ਹਰਜਿੰਦਰ ਸਿਘ ਭੁੱਚੋ, ਮਾਨਸਾ ਤੋਂ ਡਾ. ਸੱਤਪਾਲ ਗਿਰੀ, ਸੈਕਟਰੀ ਰੇਸ਼ਮ ਸਿਘ ਭਾਗੀਵਾਂਦਰ, ਸਹਾਇਕ ਬਲਵੰਤ ਲਹਿਰੀ, ਮਲਕੀਤ ਮਿਰਜੇਆਣਾ ਹਾਜਰ ਸਨ।

No comments:

Post Top Ad

Your Ad Spot