ਵਿਸਾਖੀ ਮੇਲੇ ਤਲਵੰਡੀ ਸਾਬੋ 'ਚ ਤਿੰਨ ਦਿਨ ਮੁਫ਼ਤ ਸਿਹਤ ਸਹੂਲਤਾਂ ਦੇਵੇਗੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ- ਡਾ. ਘਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 6 April 2018

ਵਿਸਾਖੀ ਮੇਲੇ ਤਲਵੰਡੀ ਸਾਬੋ 'ਚ ਤਿੰਨ ਦਿਨ ਮੁਫ਼ਤ ਸਿਹਤ ਸਹੂਲਤਾਂ ਦੇਵੇਗੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ- ਡਾ. ਘਈ

ਤਲਵੰਡੀ ਸਾਬੋ, 6 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਤਲਵੰਡੀ ਸਾਬੋ ਦੀ ਮਾਸਿਕ ਮੀਟਿੰਗ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਹੋਈ ਜਿਸ ਵਿੱਚ ਵਿਸਾਖੀ ਮੇਲੇ ਮੌਕੇ ਯੂਨੀਅਨ ਵੱਲੋਂ ਲਾਏ ਜਾ ਰਹੇ ਤਿੰਨ ਰੋਜ਼ਾ ਫ਼ਰੀ ਮੈਡੀਕਲ ਕੈਂਪ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਕੇੰਦਰ ਦੇ ਮੁਖੀ ਡਾ. ਸ਼ੀਤਲ ਜਿੰਦਲ (ਮੇਜਰ) ਨੇ ਕਿਹਾ ਕਿ ਇਕੱਲੀ ਸਰਕਾਰ ਜਾਂ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੀ ਸਮਾਜ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ। ਪ੍ਰਾਈਵੇਟ ਪ੍ਰੈਕਟੀਸ਼ਨਰਾਂ ਤੋਂ ਸਹਿਯੋਗ ਮੰਗਦਿਆਂ ਉਹਨਾਂ ਕਿਹਾ ਕਿ ਜਦੋਂ ਵੀ ਕੋਈ ਮਰੀਜ਼ ਉਹਨਾਂ ਕੋਲ ਕਿਸੇ ਵੀ ਰੋਗ ਦੀ ਦਵਾਈ ਲੈਣ ਆਵੇ ਤਾਂ ਨਸ਼ਾ ਵਰਤਣ ਵਾਲੇ ਮਰੀਜ਼ ਦੀ ਪਛਾਣ ਕਰਕੇ ਉਸਨੂੰ ਨਸ਼ਾ ਛੱਡਣ ਵਾਸਤੇ ਪ੍ਰਰਿਤ ਕਰਨ ਅਤੇ ਉਸਨੂੰ ਆਮ ਮਰੀਜ਼ਾਂ ਦੀ ਤਰ੍ਹਾਂ ਹੀ ਪਿਆਰ ਨਾਲ ਪੇਸ਼ ਆਉਣ ਤਾਂ ਜੋ ਨਸ਼ੇ ਦੀ ਆਦਤ ਦਾ ਸ਼ਿਕਾਰ ਵਿਅਕਤੀ ਆਪਣੇ ਆਪ ਨੂੰ ਸਮਾਜ ਵਿੱਚੋਂ ਛੇਕਿਆ ਹੋਇਆ ਮਹਿਸੂਸ ਨਾ ਕਰੇ ਅਤੇ ਉਹ ਨਸ਼ਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਦਾ ਹੌਂਸਲਾ ਕਰ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਮੌਕੇ ਲੱਗ ਰਹੇ ਵਿਸਾਖੀ ਮੇਲੇ ਮੌਕੇ ਮੈਡੀਕਲ ਐਸੋਸੀਏਸ਼ਨ ਵੱਲੋਂ ਸਥਾਨਕ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਤਿੰਨ ਦਿਨ ਲਗਾਤਾਰ 13, 14 ਅਤੇ 15 ਅਪ੍ਰੈਲ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਯੂਨੀਅਨ ਮੈਂਬਰਾਂ ਨੂੰ ਬੇਨਤੀ ਕਰਦਿਆਂ ਆਗੂ ਨੇ ਕਿਹਾ ਕਿ ਸਾਰੇ ਮੈਂਬਰ ਇਸ ਪਵਿੱਤਰ ਦਿਹਾੜੇ 'ਤੇ ਆਪਣੀ ਸੇਵਾ ਯਕੀਨੀ ਬਣਾਉਣ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਡਾ. ਮਲਕੀਤ ਸਿੰਘ ਮਿਰਜ਼ੇਆਣਾ ਮੀਤ ਪ੍ਰਧਾਨ, ਡਾ. ਗੱਗੜ ਸਿੰਘ ਗਹਿਲੇਵਾਲਾ, ਡਾ. ਨਛੱਤਰ ਸਿੰਘ ਨਥੇਹਾ, ਡਾ. ਰੇਸ਼ਮ ਸਿੰਘ ਭਾਗੀਵਾਂਦਰ, ਡਾ. ਬਲਵੰਤ ਸਿੰਘ ਲਹਿਰੀ, ਡਾ. ਮਿੱਠੂ ਖਾਨ, ਡਾ. ਬੋਘਾ ਸਿੰਘ ਸੇਖਪੁਰਾ, ਡਾ. ਗਿਰਧਾਰੀ ਲਾਲ ਬਹਿਮਣ, ਡਾ. ਮੋਦਨ ਸਿੰਘ, ਡਾ. ਰਾਜ ਕੁਮਾਰ ਰਾਮਾਂ ਅਤੇ ਡਾ. ਗੁਲਾਬ ਸਿੰਘ ਸਮੇਤ ਸੱਠ ਤੋਂ ਵੱਧ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਹਾਜ਼ਰੀ ਭਰੀ।

No comments:

Post Top Ad

Your Ad Spot