ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਨੇ ਕੀਤਾ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 4 April 2018

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੂੰ ਦਲਿਤ ਭਾਈਚਾਰੇ ਦੇ ਲੋਕਾਂ ਨੇ ਕੀਤਾ ਸਨਮਾਨਿਤ

  • ਭਾਈ ਲੌਂਗੋਵਾਲ ਵੱਲੋਂ ਦਲਿਤ ਭਾਈਚਾਰੇ ਦੇ ਹਿਤਾਂ ਵਿੱਚ ਲਏ ਫੈਸਲਿਆਂ ਦੀ ਕੀਤੀ ਸ਼ਲਾਘਾ
ਤਲਵੰਡੀ ਸਾਬੋ, 4 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬੀਤੇ ਸਮੇਂ ਵਿੱਚ ਦਲਿਤ ਅਤੇ ਗਰੀਬ ਵਰਗ ਦੇ ਲੋਕਾਂ ਦੇ ਹੱਕ ਵਿੱਚ ਕੀਤੇ ਕਈ ਐਲਾਨਾਂ ਕਰਕੇ ਅੱਜ ਦਲਿਤ ਭਾਈਚਾਰੇ ਦੇ ਲੋਕਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਪੁੱਜੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਸ਼ੇਸ ਸਨਮਾਨ ਕਰਕੇ ਉਨਾਂ ਦਾ ਸ਼ੁਕਰੀਆ ਅਦਾ ਕੀਤਾ। ਤਖਤ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਦਲਿਤ ਆਗੂ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸਨਮਾਨ ਕੀਤਾ। ਡਾ. ਜੱਖੂ ਨੇ ਸਨਮਾਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਈ ਲੌਂਗੋਵਾਲ ਨੇ ਦਲਿਤ ਭਾਈਚਾਰੇ ਦੇ ਹੱਕ ਵਿੱਚ ਕਈ ਫੈਸਲੇ ਲਏ ਜਿਨਾਂ ਕਰਕੇ ਦਲਿਤ ਭਾਈਚਾਰੇ ਉਨਾਂ ਦਾ ਰਿਣੀ ਰਹੇਗਾ। ਉਨਾਂ ਕਿਹਾ ਕਿ ਦਲਿਤ ਪਰਿਵਾਰ ਦੀਆਂ ਧੀਆਂ ਦੇ ਆਨੰਦ ਕਾਰਜਾਂ ਮੌਕੇ ਕੋਈ ਭੇਟਾ ਨਾ ਲੈਣ, ਅੰਤਿਮ ਅਰਦਾਸ ਮੌਕੇ ਦਲਿਤ ਭਾਈਚਾਰੇ ਤੋਂ ਭੇਟਾ ਨਾ ਲੈਣ, ਦਲਿਤ ਪਰਿਵਾਰਾਂ ਵਿੱਚ ਆਖੰਡ ਪਾਠ ਸਾਹਿਬ ਕਰਵਾਉਣ ਦੀ ਕੋਈ ਭੇਟਾ ਨਾ ਲੈਣ ਆਦਿ ਵਰਗੇ ਫੈਸਲਿਆਂ ਨਾਲ ਦਲਿਤ ਭਾਈਚਾਰਾ ਹੋਰ ਵੀ ਵੱਡੀ ਗਿਣਤੀ ਵਿੱਚ ਗੁਰੂਘਰਾਂ ਨਾਲ ਜੁੜੇਗਾ ਅਤੇ ਗਰੀਬ ਵਰਗ ਦੇ ਲੋਕਾਂ ਦੀਆਂ ਖੁਸ਼ੀ ਗਮੀ ਦੀਆਂ ਰਸਮਾਂ ਪੈਸੇ ਦੀ ਘਾਟ ਕਾਰਣ ਦਮ ਘੁੱਟ ਕੇ ਨਹੀ ਮਰਨਗੀਆਂ। ਉਨਾਂ ਕਿਹਾ ਕਿ ਗਰੀਬ ਮੁਹੱਲਿਆਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮੋਬਾਈਲ ਸਿਹਤ ਸੇਵਾਵਾਂ ਆਰੰਭ ਕਰਵਾਉਣ, ਜਾਤਾਂ ਦੇ ਆਧਾਰ ਦੇ ਬਣੇ ਗੁਰੂਘਰਾਂ ਦੀ ਥਾਂ ਪਿੰਡ ਵਿੱਚ ਸਿਰਫ ਇੱਕ ਗੁਰੂਘਰ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਇੱਕ ਇਨਕਲਾਬੀ ਕਦਮ ਹੈ। ਜੱਖੂ ਨੇ ਕਿਹਾ ਕਿ ਆਉਣ ਵਾਲੇ ਛੇ ਮਹੀਨਿਆਂ ਵਿੱਚ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਸਹਿਯੋਗ ਸਦਕਾ ਜਿਲ੍ਹਾ ਬਠਿੰਡਾ ਤੇ ਮਾਨਸਾ ਵਿੱਚੋਂ ਚੁਣ ਕੇ 1000 ਦਲਿਤ ਨੌਜਵਾਨਾਂ ਦਾ ਧਾਰਮਿਕ ਟ੍ਰੇਨਿੰਗ ਕੈਂਪ ਲਾਇਆ ਜਾਵੇਗਾ ਤਾਂ ਕਿ ਦਲਿਤ ਵਿਹੜਿਆਂ ਵਿੱਚ ਧਰਮ ਪ੍ਰਚਾਰ ਹੋਰ ਤੇਜ ਕੀਤਾ ਜਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਦਿਲਬਾਗ ਸਿੰਘ ਵਿਰਕ, ਮੇਲਾ ਸਿੰਘ ਮਾਨਸਾ, ਸਵਰਨ ਸਿੰਘ ਹੀਰੇਵਾਲਾ, ਬਲਕਰਨ ਸਿੰਘ ਲੰਬੜਦਾਰ, ਹਰਵਿੰਦਰ ਸਿੰਘ, ਕ੍ਰਿਪਾਲ ਸਿੰਘ ਤੇ ਸੁਰਜੀਤ ਸਿੰਘ ਤਿੰਨੇ ਕੌਂਸਲਰ, ਸਰਪੰਚ ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ, ਐੱਚ. ਐੱਸ. ਬਰਾੜ, ਬਲੌਰ ਸਿੰਘ ਕਾਂਗੜ, ਜਸਵੰਤ ਸਿੰਘ ਨਥਾਣਾ ਆਦਿ ਹਾਜਰ ਸਨ।

No comments:

Post Top Ad

Your Ad Spot