ਨਗਰ ਪੰਚਾਇਤ ਦਫਤਰ ਵਿੱਚ ਸਿੰਗਲ ਵਿੰਡੋ ਪ੍ਰਣਾਲੀ ਦਾ ਕੀਤਾ ਆਰੰਭ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 1 April 2018

ਨਗਰ ਪੰਚਾਇਤ ਦਫਤਰ ਵਿੱਚ ਸਿੰਗਲ ਵਿੰਡੋ ਪ੍ਰਣਾਲੀ ਦਾ ਕੀਤਾ ਆਰੰਭ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸੂਬਾ ਸਰਕਾਰ ਵੱਲੋਂ ਦਫਤਰਾਂ ਵਿੱਚ ਆਪਣੇ ਕੰਮ ਕਾਜ ਲਈ ਆਉਣ ਵਾਲੇ ਲੋਕਾਂ ਦੀ ਖੱਜਲਖੁਆਰੀ ਘਟਾਉਣ ਲਈ ਜਿੱਥੇ ਪਹਿਲਾਂ ਹੀ ਬਹੁਤੇ ਦਫਤਰਾਂ ਵਿੱਚ ਇੱਕ ਖਿੜਕੀ ਤੋਂ ਸਾਰੇ ਕੰਮ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੋਇਆ ਹੈ ਉੱਥੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਗਰ ਪੰਚਾਇਤ ਦਫਤਰ ਵਿੱਚ ਵੀ ਲੋਕਾਂ ਦੀ ਸੁਵਿਧਾ ਲਈ ਸਿੰਗਲ ਵਿੰਡੋ ਪ੍ਰਣਾਲੀ ਦਾ ਉਦਘਾਟਨ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਰੀਬਨ ਕੱਟ ਕੇ ਕੀਤਾ।
ਉਕਤ ਪ੍ਰਣਾਲੀ ਦੀ ਸ਼ੁਰੂਆਤ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਮਾਨਸ਼ਾਹੀਆ ਨੇ ਕਿਹਾ ਕਿ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀਆਂ ਕੋਸ਼ਿਸਾਂ ਸਦਕਾਂ ਉਕਤ ਪ੍ਰਣਾਲੀ ਸ਼ੁਰੂ ਹੋ ਸਕੀ ਹੈ ਤੇ ਹੁਣ ਲੋਕਾਂ ਨੂੰ ਨਗਰ ਪੰਚਾਇਤ ਨਾਲ ਸਬੰਧਿਤ ਵੱਖ ਵੱਖ ਕੰਮ ਕਰਵਾਉਣ ਲਈ ਵੱਖ ਵੱਖ ਅਧਿਕਾਰੀਆਂ ਤੇ ਜਾਂ ਅਲੱਗ ਅਲੱਗ ਡੈਸਕਾਂ ਤੇ ਜਾਣ ਦੀ ਲੋੜ ਨਹੀ ਪਵੇਗੀ ਹੁਣ ਇੱਕੋ ਥਾਂ ਤੋਂ ਸਾਰੇ ਕੰਮ ਕਰਵਾਏ ਜਾ ਸਕਣਗੇ। ਉਨਾਂ ਕਿਹਾ ਕਿ ਲੋਕਾਂ ਨੂੰ ਸਿੰਗਲ ਵਿੰਡੋ ਨਾਲ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਵਿਪਿਨ ਕੁਮਾਰ ਤੋਂ ਇਲਾਵਾ ਹਰਬੰਸ ਸਿੰਘ, ਅਜੀਜ ਖਾਂ, ਲਖਵਿੰਦਰ ਸਿੰਘ, ਬਲਕਰਨ ਸਿੰਘ ਚਾਰੇ ਕਾਂਗਰਸੀ ਕੌਂਸਲਰ, ਬੀਬੀ ਸ਼ਵਿੰਦਰ ਕੌਰ ਚੱਠਾ ਅਕਾਲੀ ਕੌਂਸਲਰ, ਐਡਵੋਕੇਟ ਸਤਿੰਦਰ ਸਿੱਧੂ ਆਜਾਦ ਕੌਂਸਲਰ, ਸੂਬਾ ਸਿੰਘ, ਤਰਸੇਮ ਸੇਮੀ, ਲੀਲਾ ਸਿੰਘ, ਨਸੀਬ ਸਿੰਘ, ਅਰੁਣ ਕੁਮਾਰ ਕੋਕੀ, ਇਕਬਾਲ ਸਿੰਘ, ਅਮਨਦੀਪ ਸ਼ਰਮਾਂ ਸਾਰੇ ਕਾਂਗਰਸੀ ਆਗੂ, ਮੋਹਤਬਰ ਸਖਸ਼ੀਅਤ ਦਰਸ਼ਨ ਸਿੰਘ ਚੱਠਾ, ਨਗਰ ਪੰਚਾਇਤ ਦਫਤਰ ਵੱਲੋਂ ਦਵਿੰਦਰ ਸ਼ਰਮਾਂ ਆਦਿ ਹਾਜਿਰ ਸਨ।

No comments:

Post Top Ad

Your Ad Spot