ਪੱਤਰਕਾਰ ਰਣਜੀਤ ਰਾਜੂ ਦੀ ਦੂਰ ਸੰਚਾਰ ਵਿਭਾਗ ਦੇ ਐਡਵਾਇਜਰੀ ਕਮੇਟੀ ਮੈਂਬਰ ਵਜੋਂ ਹੋਈ ਚੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 April 2018

ਪੱਤਰਕਾਰ ਰਣਜੀਤ ਰਾਜੂ ਦੀ ਦੂਰ ਸੰਚਾਰ ਵਿਭਾਗ ਦੇ ਐਡਵਾਇਜਰੀ ਕਮੇਟੀ ਮੈਂਬਰ ਵਜੋਂ ਹੋਈ ਚੋਣ

ਤਲਵੰਡੀ ਸਾਬੋ, 22 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਰਾਜੂ ਦੀ ਭਾਰਤ ਸਰਕਾਰ ਦੇ ਡਿਪਾਰਟਮੈਂਟ ਆੱਫ ਟੈਲੀਕਮਿਊਨੀਕੇਸ਼ਨਜ਼ ਵਿਭਾਗ ਵੱਲੋਂ ਜ਼ਿਲ੍ਹਾ ਬਠਿੰਡਾ ਅਧੀਨ ਟੈਲੀਫੋਨ ਐਡਵਾਇਜਰੀ ਕਮੇਟੀ ਦੇ ਮੈਂਬਰ ਵਜੋਂ ਚੋਣ ਕੀਤੀ ਗਈ ਹੈ ਜਿਸ ਦੇ ਤਹਿਤ ਸ. ਰਾਜੂ ਨੂੰ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਵੱਲੋਂ ਵਧਾਈ ਦਿੱਤੀ ਗਈ।
ਗੱਲਬਾਤ ਦੌਰਾਨ ਸ. ਰਣਜੀਤ ਰਾਜੂ ਨੇ ਦੱਸਿਆ ਕਿ ਉਹਨਾਂ ਦੂਰ ਸੰਚਾਰ ਵਿਭਾਗ ਨੂੰ ਕੁੱਝ ਸਮਾਂ ਪਹਿਲਾਂ ਕੁੱਝ ਕੁ ਸਲਾਹਾਂ ਭੇਜੀਆਂ ਸਨ ਜਿੰਨ੍ਹਾਂ 'ਤੇ ਉਕਤ ਵਿਭਾਗ ਨੇ ਗ਼ੌਰ ਵੀ ਕੀਤਾ ਸੀ, ਪ੍ਰੰਤੂ ਉਸ ਵੇਲੇ ਉਹਨਾਂ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਦੂਰ ਸੰਚਾਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਰਿਹਾਇਸ਼ 'ਤੇ ਉਹਨਾਂ ਦਾ ਨਾਮਜ਼ਦਗੀ ਪੱਤਰ ਦਿੱਤਾ ਗਿਆ। ਸ. ਰਾਜੂ ਨੇ ਦੂਰ ਸੰਚਾਰ ਵਿਭਾਗ ਭਾਰਤ ਦਾ ਉਹਨਾਂ ਨੂੰ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ 'ਤੇ ਧੰਨਵਾਦ ਕਰਦਿਆਂ ਉਕਤ ਵਿਭਾਗ ਨੂੰ ਵਿਸ਼ਵਾਸ ਦੁਆਇਆ ਕਿ ਵਿਭਾਗ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਵਿਭਾਗ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਬਠਿੰਡਾ ਜ਼ਿਲ੍ਹੇ 'ਚੋਂ ਉਹਨਾਂ ਦੀ ਨਾਮਜ਼ਦਗੀ ਕਰਕੇ ਜਿੱਥੇ ਸਮੁੱਚੇ ਜ਼ਿਲ੍ਹੇ ਅਤੇ ਗੁਰੂਆਂ ਦੀ ਪਵਿੱਤਰ ਨਗਰੀ ਤਲਵੰਡੀ ਸਾਬੋ ਨੂੰ ਪ੍ਰਮੁੱਖਤਾ ਦਿੱਤੀ ਉੱਥੇ ਪੱਤਰਕਾਰ ਭਾਈਚਾਰੇ ਨੂੰ ਵੀ ਮਾਣ ਬਖਸ਼ਿਆ ਹੈ।

No comments:

Post Top Ad

Your Ad Spot