ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ 'ਚ ਬੱਚਿਆਂ ਨੂੰ ਵੰਡੀਆਂ ਕਾਪੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 April 2018

ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ 'ਚ ਬੱਚਿਆਂ ਨੂੰ ਵੰਡੀਆਂ ਕਾਪੀਆਂ

ਤਲਵੰਡੀ ਸਾਬੋ, 23 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਕੌਰੇਆਣਾ ਵਿਖੇ ਸਵਰਗਵਾਸੀ ਮਾਤਾ ਗੁਰਦਿਆਲ ਕੌਰ ਦੀ ਨਿੱਘੀ ਯਾਦ ਨੂੰ ਸਪਰਪਿਤ ਉਹਨਾਂ ਦੇ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੌਰੇਆਣਾ ਵਿਖੇ ਪੜਾਈ ਦੇ ਸ਼ੁਰੂਆਤੀ ਸੈਸ਼ਨ ਨੂੰ ਧਿਆਨ 'ਚ ਰਖਦਿਆਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਭੇਂਟ ਕੀਤੀਆਂ ਗਈਆਂ। ਬੱਚਿਆਂ ਨੂੰ ਕਾਪੀਆਂ ਵੰਡਣ ਦੀ ਸੇਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਰੇਆਣਾ ਦੇ ਨਵੇਂ ਨਿਯੁਕਤ ਹੋਏ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੋਨੀਆ ਧਵਨ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਿੰਸੀਪਲ ਸੋਨੀਆ ਵੱਲੋਂ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀ ਸੇਵਾ ਦੀ ਨਵੀ ਪ੍ਰਿਤ ਪਾਉਣ ਦੀ ਅਪੀਲ ਕੀਤੀ। ਅਖੀਰ ਸਕੂਲ ਮੁਖੀ ਮੈਡਮ ਕਰਮਜੀਤ ਕੌਰ ਵੱਲੋਂ ਸਮੂਹ ਦਾਨੀ ਪਰਿਵਾਰ ਦਾ ਅਤੇ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਮਾਤਾ ਗੁਰਦਿਆਲ ਕੌਰ ਦਾ ਸਪੁੱਤਰ ਅਬਬੇਲ ਸਿੰਘ, ਬਘੇਲ ਸਿੰਘ ਅਤੇ ਬਲਦੇਵ ਸਿੰਘ, ਪੋਤਰਾ ਗੁਰਮੀਤ ਸਿੰਘ ਕਲੱਬ ਸਲਾਹਕਾਰ, ਰਿਟਾ. ਮੁੱਖ ਅਧਿਆਪਕ ਦਲ ਸਿੰਘ ਅਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।

No comments:

Post Top Ad

Your Ad Spot