ਆਸਿਫਾ ਮਾਮਲੇ ਨੂੰ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ ਝੰਜੋੜਿਆ-ਜੀਤਮਹਿੰਦਰ ਸਿੱਧੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 April 2018

ਆਸਿਫਾ ਮਾਮਲੇ ਨੂੰ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ ਝੰਜੋੜਿਆ-ਜੀਤਮਹਿੰਦਰ ਸਿੱਧੂ

ਕਿਹਾ ਸੱਚ ਸਾਹਮਣੇ ਲਿਆ ਕੇ ਦੋਸ਼ੀਆਂ ਨੂੰ ਦਿੱਤੀ ਜਾਵੇ ਸਖਤ ਸਜਾ
ਤਲਵੰਡੀ ਸਾਬੋ, 22 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)-  ਜੰਮੂ ਕਸ਼ਮੀਰ ਦੇ ਕਠੂਆ ਵਿੱਚ ਆਸਿਫਾ ਨਾਂ ਦੀ ਅੱਠ ਸਾਲ੍ਹਾ ਬੱਚੀ ਨਾਲ ਹੋਏ ਅਣਮਨੁੱਖੀ ਵਰਤਾਅ ਉਪਰੰਤ ਉਸਦੀ ਮੌਤ ਨੇ ਸਮੁੱਚੇ ਦੇਸ਼ ਨੂੰ ਝੰਜੋੜ ਦਿੱਤਾ ਹੈ।ਜਿੱਥੇ ਆਮ ਲੋਕਾਂ ਨੇ ਇਸਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਹੈ ਉੱਥੇ ਸਿਆਸੀ ਆਗੂਆਂ ਨੇ ਵੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਜਨਤਰ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇਸ ਘਟਨਾ ਨੂੰ ਅਤਿ ਘਿਨਾਉਣੀ ਕਰਾਰ ਦਿੰਦਿਆਂ ਕਿਹਾ ਕਿ ਆਸਿਫਾ ਮਾਮਲੇ ਨੇ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਆਸਿਫਾ ਮਾਮਲੇ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੈ ਅਤੇ ਹਰ ਮਨੁੱਖ ਉਹ ਭਾਂਵੇਂ ਕਿਸੇ ਵੀ ਰੁਤਬੇ ਤੇ ਹੋਵੇ ਆਪਣੀਆਂ ਬੱਚੀਆਂ ਦੀ ਰੱਖਿਆ ਨੂੰ ਲੈ ਕੇ ਫਿਕਰਮੰਦ ਦਿਖਾਈ ਦੇ ਰਿਹਾ ਹੈ।ਉਨਾਂ ਕਿਹਾ ਕਿ ਸਮੁੱਚੇ ਦੇਸ਼ ਦੇ ਲੋਕਾਂ ਦੀ ਨਜਰ ਉਕਤ ਮਾਮਲੇ ਦੀ ਜਾਂਚ ਵਿੱਚ ਲੱਗੀ ਪੁਲਿਸ ਅਤੇ ਜਾਂਚ ਏਜੰਸੀਆਂ ਤੇ ਹੈ ਤੇ ਲੋੜ ਹੈ ਕਿ ਉਹ ਨਿਰਪੱਖ ਜਾਂਚ ਕਰਕੇ ਸੱਚ ਲੋਕਾਂ ਸਾਹਮਣੇ ਲਿਆਉਣ ਭਾਂਵੇ ਇਸ ਮਾਮਲੇ ਵਿੱਚ ਸ਼ਮੂਲੀਅਤ ਕਿਸੇ ਦੀ ਵੀ ਹੋਵੇ ਕਸੂਰਵਾਰ ਨੂੰ ਸਖਤ ਤੋਂ ਸਖਤ ਸਜਾ ਹਰ ਹਾਲਤ ਮਿਲਣੀ ਚਾਹਿਦੀ ਹੈ।ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਸਰਕਾਰ ਤੋਂ ਮੰਗ ਕਰਦੇ ਹਨ ਕਿ ਮਾਮਲਾ ਫਾਸਟ ਟ੍ਰੈਕ ਅਦਾਲਤ ਵਿੱਚ ਚਲਾ ਕੇ ਦੋਸ਼ੀਆਂ ਨੂੰ ਜਲਦ ਸਜਾ ਦੁਆਵੇ ਤਾਂ ਕਿ ਆਸਿਫਾ ਦੇ ਪਰਿਵਾਰ ਨੂੰ ਸਹੀ ਨਿਆਂ ਮਿਲ ਸਕੇ।

No comments:

Post Top Ad

Your Ad Spot