ਮੁਕੰਦਪੁਰ ਕਾਲਜ ਦੇੇ ਬੀ.ਸੀ.ਏ. ਕੋਰਸ ਦੇ ਸ਼ਾਨਦਾਰ ਨਤੀਜੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 April 2018

ਮੁਕੰਦਪੁਰ ਕਾਲਜ ਦੇੇ ਬੀ.ਸੀ.ਏ. ਕੋਰਸ ਦੇ ਸ਼ਾਨਦਾਰ ਨਤੀਜੇ

ਮੁਕੰਦਪੁਰ 14 ਅਪ੍ਰੈਲ (ਗੁਰਕੀਰਤ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2017 'ਚ ਲਈ ਗਈ ਬੀ.ਸੀ.ਏ (ਤਿੰਨ ਸਾਲਾ) ਸਮੈਸਟਰ - ਪੰਜਵਾਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪਿ੍ਰੰਸੀਪਲ ਡਾ. ਗੁਰਜੰਟ ਸਿੰਘ ਨੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪੋ੍ਰ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ  ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਜਸਮੀਨ ਕੌਰ ਰੀਹਲ ਸਪੁੱਤਰੀ ਸ੍ਰੀ. ਬਲਵੀਰ ਸਿੰਘ ਰੀਹਲ ਵਾਸੀ ਗੜ੍ਹੀ ਅਜੀਤ ਸਿੰਘ ਨੇੇ 74.25% ਅੰਕ ਲੈ ਕੇ ਜਿਲ੍ਹੇ ਵਿੱਚੋ ਤੀਜਾ ਅਤੇ ਕਲਾਸ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਤੋਂ ਇਲਾਵਾ ਮਨਪ੍ਰੀਤ ਕੌਰ ਸਪੁੱਤਰੀ ਸ੍ਰੀ. ਬਲਵਿੰਦਰ ਸਿੰਘ ਵਾਸੀ ਹੇੜ੍ਹੀਆਂ ਨੇ 68.75% ਅੰਕ ਲੈ ਕੇ ਅਤੇ ਅਮਨਦੀਪ ਕੌਰ ਸਪੁੱਤਰੀ ਸ੍ਰੀ. ਕੁਲਦੀਪ ਸਿੰਘ ਵਾਸੀ ਰਹਿਪਾ ਨੇ 68.25% ਅੰਕ ਲੈ ਕੇ ਕਲਾਸ ਵਿੱਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ।ਇਸ ਲਈ  ਸਾਰਾ ਵਿਭਾਗ ਵਧਾਈ ਦਾ ਪਾਤਰ ਹੈ।ਸ. ਗੁਰਚਰਨ ਸਿੰਘ ਸ਼ੇਰਗਿਲ ਬਾਨੀ ਕਾਲਜ ਤੇ ਸ. ਸੁਰਿੰਦਰ ਸਿੰੰਘ ਢੀਂਡਸਾ ਵਾਈਸ ਚੇਅਰਮੈਨ ਕਾਲਜ ਪੀ.ਟੀ.ਏ ਨੇ ਵਿਭਾਗ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਮੁਬਾਰਕ ਦਿੰਦਿਆਂ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

No comments:

Post Top Ad

Your Ad Spot