ਗਲ਼ੀ ਵਿੱਚ ਪਏ ਬੈਂਚ ਨਾਲ ਟਕਰਾਉਣ ਕਰਕੇ ਇੱਕ ਨੌਜਵਾਨ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 11 April 2018

ਗਲ਼ੀ ਵਿੱਚ ਪਏ ਬੈਂਚ ਨਾਲ ਟਕਰਾਉਣ ਕਰਕੇ ਇੱਕ ਨੌਜਵਾਨ ਦੀ ਮੌਤ

ਤਲਵੰਡੀ ਸਾਬੋ, 11 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਨਜਦੀਕੀ ਪਿੰਡ ਗੁਰੂਸਰ ਜਗਾ ਵਿਖੇ ਇੱਕ ਮੋਟਰਸਾਈਕਲ ਸਵਾਰ ਦੀ ਅਚਾਨਕ ਪਿੰਡ ਦੀ ਗਲੀ ਵਿੱਚ ਪਏ ਬੈਂਚ ਨਾਲ ਟਕਰਾਉਣ ਕਰਕੇ ਮੌਤ ਹੋ ਗਈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਵਾਸੀ ਤਲਵੰਡੀ ਸਾਬੋ ਆਪਣੇ ਕਿਸੇ ਸਾਥੀ ਨੂੰ ਪਿੰਡ ਬਹਿਮਣ ਤੋਂ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਬੈਂਚ ਵਿੱਚ ਟਕਰਾ ਗਿਆ, ਜਿਸ ਨਾਲ ਉਹ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪਿੰਡ ਵਾਸੀਆਂ ਨੂੰ ਪਤਾ ਲਗਦੇ ਹੀ ਉਹਨਾਂ ਐਂਬੂਲੈਂਸ 108 ਨੂੰ ਫੋਨ ਕੀਤਾ ਤਾਂ ਰਾਜਵਿੰਦਰ ਸਿੰਘ ਈ. ਐਮ. ਟੀ ਅਤੇ ਡਰਾਇਵਰ ਹਰੀ ਸਿੰਘ ਨੇ ਮੌਕੇ 'ਤੇ ਪੁੱਜ ਕੇ ਉਸ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੇ ਉਸ ਨੂੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਲਵੰਡੀ ਸਾਬੋ ਪੁਲਿਸ ਨੇ ਏ. ਐਸ. ਆਈ ਗੁਰਮੇਜ ਸਿੰਘ ਨੇ 174 ਦੀ ਕਰਵਾਈ ਕਰਨ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

No comments:

Post Top Ad

Your Ad Spot