ਪੈਰਾਡਾਈਜ਼ ਵਿੱਚ ਵਿਸ਼ਾਲ ਮਿਸਟਰ ਅਤੇ ਜਸਲੀਨ ਬਣੀ ਮਿਸ ਫੇਇਰਵੇਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 29 April 2018

ਪੈਰਾਡਾਈਜ਼ ਵਿੱਚ ਵਿਸ਼ਾਲ ਮਿਸਟਰ ਅਤੇ ਜਸਲੀਨ ਬਣੀ ਮਿਸ ਫੇਇਰਵੇਲ

ਜਲੰਧਰ 28 ਅਪ੍ਰੈਲ (ਜਸਵਿੰਦਰ ਆਜ਼ਾਦ)- ਪੈਰਾਡਾਈਜ਼ ਕਾਲਜ ਆਫ਼ ਐਜੂਕੇਸ਼ਨ ਵਲੋਂ ਬੀ.ਐੱਡ ਅਤੇ ਡੀ.ਐੱਲ.ਐੱਡ ਦੇ ਫਾਇਨਲ ਯੀਅਰ ਦੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕਾਲਜ ਡਾਇਰੇਕਟਰ ਡਾ.ਅਲਕਾ ਗੁਪਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਸ਼ਬਦ ਕੀਰਤਨ ਦੇ ਨਾਲ ਕੀਤੀ ਗਈ। ਫੇਅਰਵੈੱਲ ਵਿੱਚ ਵਿਦਿਆਰਥੀਆਂ ਨੇ ਡਾਂਸ, ਗੀਤ, ਗਿੱਧਾ, ਭੰਗੜਾ, ਮਾਡਲਿੰਗ ਆਦਿ ਪੇਸ਼ ਕਰ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਸੀਨੀਅਰ ਵਿਦਿਆਰਥੀਆਂ ਲਈ ਮਨੋਰੰਜਕ ਗੈਮਜ਼ ਵੀ ਕਰਵਾਈਆ ਗਈਆਂ। ਇਸ ਮੌਕੇ ਵਿਸ਼ਾਲ ਨੂੰ ਮਿਸਟਰ ਪੈਰਾਡਾਈਜ਼, ਜਸਲੀਨ ਕੌਰ ਨੂੰ ਮਿਸ ਪੈਰਾਡਾਈਜ਼ ਚੁਣਿਆ ਗਿਆ ਅਤੇ ਨਾਲ ਹੀ ਵਿਸ਼ਾਲ ਨੂੰ ਬੇਸਟ ਸਟੂਡੇਂਟ ਆਫ਼ ਦੀ ਯੀਅਰ, ਤਰੁਣ ਨੂੰ ਬੇਸਟ ਡਰੇਸ ਅਪ, ਅਨੀਤਾ ਨੂੰ ਬੇਸਟ ਡਰੇਸ, ਖੁਸ਼ਬੂ ਨੂੰ ਬੇਸਟ ਵਾਕ, ਅਮਰਿੰਦਰ ਨੂੰ ਬੇਸਟ ਹੇਅਰ, ਸ਼ਵੇਤਾ ਨੂੰ ਮਿਸ ਕੰਜੀਨਿਅਲ, ਮੋਨਿਕਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ। ਡਾਇਰੇਕਟਰ ਸ਼੍ਰੀਮਤੀ ਅਲਕਾ ਗੁਪਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜਿੰਦਗੀ ਵਿੱਚ ਚੰਗੇ ਅਧਿਆਪਕ ਦੇ ਰੂਪ ਵਿੱਚ ਅੱਗੇ ਆਉਣ ਨੂੰ ਕਿਹਾ।

No comments:

Post Top Ad

Your Ad Spot