ਸੇਂਟ ਸੋਲਜਰ ਮਾਨ ਨਗਰ 'ਚ ਇੰਸਪਾਇਰ ਸਲਾਨਾ ਇਨਾਮ ਵੰਡ ਸਮਾਰੋਹ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 4 April 2018

ਸੇਂਟ ਸੋਲਜਰ ਮਾਨ ਨਗਰ 'ਚ ਇੰਸਪਾਇਰ ਸਲਾਨਾ ਇਨਾਮ ਵੰਡ ਸਮਾਰੋਹ

ਅਕਾਦਮਿਕ, ਖੇਡਾਂ, ਸੰਸਕ੍ਰਿਤੀਕ ਗਤੀਵਿਧੀਆਂ ਵਿੱਚ ਸੰਸਥਾ ਦਾ ਨਾਮ ਚਮਕਾਉਣ ਵਾਲੇ 300 ਵਿਦਿਆਰਥੀ ਸਨਮਾਨਿਤ
ਜਲੰਧਰ 4 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਵਿੱਚ ਇੰਸਪਾਇਰ ਸਲਾਨਾ ਇਨਾਮ ਵੰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੁਆਤ ਸ਼ਮ੍ਹਾਂ ਰੌਸ਼ਨ  ਕਰਦੇ ਹੋਏ ਗਣੇਸ਼ ਵੰਦਨਾ ਦੇ ਨਾਲ ਹੋਈ। ਇਸ ਸਮਾਰੋਹ ਵਿੱਚ ਅਕਾਦਮਿਕ, ਖੇਡਾਂ, ਸੰਸਕ੍ਰਿਤੀਕ ਗਤੀਵਿਧੀਆਂ ਵਿੱਚ ਸੰਸਥਾ ਦਾ ਨਾਮ ਚਮਕਾਉਣ ਵਾਲੇ 300 ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇ.ਜੀ ਵਿੰਗ ਦੇ ਵਿਦਿਆਰਥੀਆਂ ਨੇ ਮਾਡਲਿੰਗ ਅਤੇ ਡਾਂਸ, ਚੌਥੀ, ਪੰਜਵੀ ਦੇ ਵਿਦਿਆਰਥੀਆਂ ਨੇ ਕੱਵਾਲੀ, ਸੱਤਵੀਂ ਅਤੇ ਅਠਵੀਂ ਦੇ ਵਿਦਿਆਰਥੀਆਂ ਨੇ ਸਟਾਪ ਚਾਇਲਡ ਲੇਬਰ 'ਤੇ ਕੋਰਿਉਗਰਾਫੀ, ਐਜੂਕੇਸ਼ਨ 'ਤੇ ਲਘੁਨਾਟਿਕਾ, ਭੰਗੜਾ ਅਤੇ ਗਿੱਧਾ ਆਦਿ ਪੇਸ਼ ਕੀਤੇ। ਇਸਦੇ ਇਲਾਵਾ ਅਧਿਆਪਕਾਂ ਵਲੋਂ ਮਹਿਲਾ ਸ਼ਕਤੀਕਰਣ 'ਤੇ ਇੱਕ ਵਿਸ਼ੇਸ਼ ਪ੍ਰਸਤੁਤੀ ਦਿੱਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੁਜਾ ਨੇ ਵੋਟ ਆਫ਼ ਥੈਂਕਸ ਕਰਦੇ ਹੋਏ ਸਭ ਨੂੰ ਸਕੂਲ ਦੀ ਸਲਾਨਾ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਅਤੇ ਵਿਸ਼ਵਾਸ ਦਵਾਇਆ ਕਿ ਸਾਡੀ ਸੰਸਥਾ ਇਸੇ ਤਰ੍ਹਾਂ ਹੀ ਕੀਰਤੀਮਾਨ ਸਥਾਪਤ ਕਰਣ ਲਈ ਵਚਨਵੱਧ ਹੈ। ਮੁੱਖ ਮਹਿਮਾਨ ਪ੍ਰੋ - ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਵਲੋਂ ਪੇਸ਼ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਇਸੇ ਤਰ੍ਹਾਂ ਹੀ ਮਿਹਨਤ ਕਰਣ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਕੰਮ ਨੂੰ ਪੂਰੇ ਜਨੂੰਨ ਨਾਲ ਕਰਣ ਅਤੇ ਬੁਰੀ ਸੰਗਤ ਤੋਂ ਬਚਣ ਨੂੰ ਕਿਹਾ।ਪ੍ਰੋਗਰਾਮ ਦੀ ਸਮਾਪਿਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

No comments:

Post Top Ad

Your Ad Spot