ਤਲਵੰਡੀ ਸਾਬੋ ਹਸਪਤਾਲ ਵਿਖੇ ਮਨਾਇਆ ਵਿਸ਼ਵ ਸਿਹਤ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 April 2018

ਤਲਵੰਡੀ ਸਾਬੋ ਹਸਪਤਾਲ ਵਿਖੇ ਮਨਾਇਆ ਵਿਸ਼ਵ ਸਿਹਤ ਦਿਵਸ

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਇਸ ਥੀਮ ਬਾਰੇ ਦੱਸਿਆ ਕਿ ਸਿਹਤਮੰਦ ਸਮਾਜ ਲਈ ਸਿਹਤ ਸਹੂਲਤਾਂ ਹਰ ਇੱਕ ਵਿਅਕਤੀ ਨੂੰ ਹਰ ਜਗ੍ਹਾ ਤੇ ਮੁਹੱਈਆ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ|  ਡਾ. ਜਗਰੂਪ ਸਿੰਘ ਐਮ. ਡੀ. (ਮੈਡੀਸਨ) ਵੱਲੋਂ ਵੱਖ ਵੱਖ ਸਿਹਤ ਸਕੀਮਾਂ ਜਿਵੇਂ ਕਿ ਟੀ. ਬੀ. ਦਾ ਮੁਫਤ ਇਲਾਜ, ਮੁੱਖ ਮੰਤਰੀ ਕੈਂਸਰ ਰਾਹਤ ਫੰਡ, ਹੈਪਾਟਾਈਟਸ ਸੀ ਅਤੇ ਜੇ. ਐਸ. ਐਸ. ਕੇ. ਦੇ ਤਹਿਤ ਮੁਫਤ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ|
ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਦਾ ਫਰਜ ਬਣਦਾ ਹੈ ਕਿ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਡਿਊਟੀ ਨਿਭਾਉਣ| ਇਸ ਮੌਕੇ ਸ. ਸੁਖਦੇਵ ਸਿੰਘ ਐਸ. ਆਈ., ਸ੍ਰੀਮਤੀ ਮਨਦੀਪ ਕੌਰ ਐਲ. ਐਚ. ਵੀ., ਸ੍ਰੀਮਤੀ ਬਲਵੀਰ ਕੌਰ ਐਲ. ਐਚ. ਵੀ., ਭੁਪਿੰਦਰਪਾਲ ਕੌਰ, ਸਤਵਿੰਦਰ ਕੌਰ ਰੋਮਾਣਾ, ਸੁਖਮੀਤ ਕੌਰ, ਮੋਨਿਕਾ ਰਾਣੀ, ਅਮਰਜੀਤ ਕੌਰ, ਸੁਖਮੀਤ ਕੌਰ ਅਤੇ ਗੁਰਪ੍ਰੀਤ ਸਿੰਘ ਮ.ਪ.ਹ.ਵ. ਤੋਂ ਇਲਾਵਾ ਲੋਕ ਅਤੇ ਮਰੀਜ ਹਾਜਰ ਸਨ।

No comments:

Post Top Ad

Your Ad Spot