ਸੇਂਟ ਸੋਲਜਰ ਵਿੱਚ ਵਿਸ਼ਵ ਸਿਹਤ ਦਿਵਸ 'ਤੇ ਸੈਮੀਨਾਰ ਕਰਵਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 April 2018

ਸੇਂਟ ਸੋਲਜਰ ਵਿੱਚ ਵਿਸ਼ਵ ਸਿਹਤ ਦਿਵਸ 'ਤੇ ਸੈਮੀਨਾਰ ਕਰਵਾਇਆ

ਜਲੰਧਰ 10 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਵਿੱਚ ਵਿਸ਼ਵ ਸਿਹਤ ਦਿਵਸ 'ਤੇ ਇਕ ਸੈਮੀਨਾਰ ਕਰਵਾਇਆ ਗਿਆ। ਪ੍ਰਿੰਸੀਪਲ ਨੀਰਜ ਸੇਠੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸੈਮੀਨਾਰ ਦੌਰਾਨ 'ਵਰਲਡ ਹੈਲਥ ਡੇ' ਦੇ ਇਸ ਸਾਲ ਦੇ ਥੀਮ 'ਯੂਨੀਵਰਸਲ ਹੈਲਥ ਕਵਰੇਜ : ਐਵਰੀਵਨ, ਐਵਰੀਵੇਅਰ' 'ਤੇ ਫੋਕਸ ਕਰਦਿਆਂ ਹੋਇਆ ਸਲੋਗਨ 'ਹੈਲਥ ਫਾਰ ਆਲ' 'ਤੇ ਵਿਦਿਆਰਥਣ ਸੋਨੀਆ, ਨੀਤੂ, ਪ੍ਰੇਰਨਾ, ਸੁਖਦੀਪ ਤੇ ਰੌਬਟ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਫੈਮਿਲੀ ਪਲਾਨਿੰਗ, ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਦੀਆਂ ਸੇਵਾਵਾਂ, ਟੀਕਕਰਣ, ਸੰਚਾਰੀ ਤੇ ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ, ਏਂਟੀਰੇਟ੍ਰੋਵਾਇਰਲ ਥੈਰੇਪੀ, ਨਿਪੁੰਨ ਸਿਹਤ ਕਰਮੀਆਂ ਤਕ ਪਹੁੰਚ, ਰੋਗਾਂ ਤੋਂ ਬਚਣ ਲਈ ਕੀਟਨਾਸ਼ਕਾਂ ਦੀ ਵਰਤੋਂ 'ਤੇ ਚਰਚਾ ਕੀਤੀ ਗਈ। ਪ੍ਰਿੰਸੀਪਲ ਸੇਠੀ ਨੇ ਵਿਸ਼ਵ ਸਿਹਤ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਡਬਲਯੂ.ਐੱਚ.ਓ. ਵੱਲੋਂ ਜਨੇਵਾ ਵਿੱਚ 1948 ਵਿੱਚ ਪਹਿਲੀ ਵਾਰ ਵਿਸ਼ਵ ਸਿਹਤ ਸਭਾ ਕਰਵਾਈ ਗਈ, ਜਿਸ ਵਿੱਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ 1950 ਵਿੱਚ ਪਹਿਲੀ ਵਾਰ ਇਸ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਗਿਆ। ਉਨਾਂ ਕਿਹਾ ਤੰਦਰੁਸਤ ਵਿਸ਼ਵ ਦੇ ਨਿਰਮਾਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਉਪਰਾਲਾ ਕਰਨਾ ਪਵੇਗਾ ਤੇ ਚੰਗੀ ਸਿਹਤ ਲਈ ਵੱਖ-ਵੱਖ ਰੋਗਾਂ ਦੇ ਕਾਰਨਾਂ, ਲੱਛਣਾਂ ਤੇ ਇਲਾਜ ਤੇ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਮੌਜ਼ੂਦ ਰਿਹਾ।

No comments:

Post Top Ad

Your Ad Spot