ਆਸਿਫਾ ਦੇ ਕਾਤਿਲਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਕੱਢਿਆ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 20 April 2018

ਆਸਿਫਾ ਦੇ ਕਾਤਿਲਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਕੱਢਿਆ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ

ਸ਼ਹਿਰ ਵਾਸੀਆਂ ਵੱਲੋਂ ਇਹ ਤੀਸਰਾ ਵਿਸ਼ਾਲ ਰੋਸ ਮਾਰਚ
 
ਤਲਵੰਡੀ ਸਾਬੋ, 20 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਦੇ ਕਠੂਆ ਖੇਤਰ ਵਿੱਚ 8 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਭੜਕੇ ਲੋਕਾਂ ਦਾ ਰੋਹ ਹੁਣ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸਦੇ ਚਲਦਿਆਂ ਅੱਜ ਸਥਾਨਕ ਸ਼ਹਿਰ ਵਿੱਚ ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ, ਸਮਾਜਿਕ ਸੰਸਥਾਵਾਂ ਅਤੇ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ।
ਇਸ ਵਿਸ਼ਾਲ ਮਾਰਚ ਵਿੱਚ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ, ਯਾਦਵਿੰਦਰਾ ਇੰਜੀਨੀਅਰਿੰਗ ਕਾਲਜ, ਯੂਨੀਵਰਸਿਟੀ ਕਾਲਜ ਆਫ ਬਿਜਨਿਸ ਸਟੱਡੀਜ਼, ਯੂਨੀਵਰਸਲ ਪਬਲਿਕ ਸਕੂਲ, ਗੁਰੂ ਕਾਸ਼ੀ ਕਾਲਜ ਸਾਹਿਤ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ, ਵਿਦਿਆਰਥੀਆਂ, ਅਧਿਆਪਕਾਂ ਵੱਲੋਂ ਕੱਢਿਆ ਗਿਆ ਇਹ ਰੋਸ ਮਾਰਚ ਗੁਰੂ ਕਾਸ਼ੀ ਕਾਲਜ ਕੋਲੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਦੀ ਗੁਜ਼ਰਦਾ ਹੋਇਆ ਖੰਡਾ ਚੌਂਕ ਹੋ ਕੇ ਮੁੜ ਕਾਲਜ ਕੋਲ ਸਮਾਪਤ ਹੋਇਆ।
ਇਸ ਮਾਰਚ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਸੂਮ ਬੱਚੀ ਆਸਿਫਾ ਨਾਲ ਹੋਏ ਜ਼ਬਰ ਜਿਨਾਹ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਅਜਿਹੀਆਂ ਘਿਨਾਉਣੀਆਂ ਕਰਤੂਤਾਂ ਕਰਨ ਵਾਲੇ ਹੋੲ ਲੋਕਾਂ ਦੇ ਵੀ ਕੰਨ ਖੁੱਲ੍ਹ ਸਕਣ ਅਤੇ ਦੇਸ਼ ਵਿੱਚ ਅਜਿਹਾ ਸੁਖਾਵਾਂ ਮਾਹੌਲ ਪੈਦਾ ਹੋ ਸਕੇ ਜਿਸ ਵਿੱਚ ਬੱਚੀਆਂ, ਔਰਤਾਂ ਅਤੇ ਸਮਾਜ ਦੇ ਹੋਰ ਪਛੜੇ ਵਰਗਾਂ ਦੇ ਲੋਕਾਂ ਨੂੰ ਨਿਆਂ ਮਿਲ ਸਕੇ। ਸ਼ਹਿਰ ਵਿੱਚ ਕੱਢੇ ਗਏ ਇਸ ਤੀਜੇ ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਡਾ. ਗਗਨਦੀਪ ਕੌਰ, ਪ੍ਰੋ. ਅਮਨਦੀਪ ਸਿੰਘ, ਡਾ. ਸੁਸ਼ੀਲ ਕੁਮਾਰ, ਡਾ. ਬਲਦੇਵ ਸਿੰਘ, ਕਾਮਰੇਡ ਮੱਖਣ ਸਿੰਘ, ਰਾਜੂ ਔਲਖ, ਭਾਗ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ, ਰਮੇਸ਼ ਸੇਤੀਆ, ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਅਤੇ ਡਾ. ਸੁਖਦੀਪ ਕੌਰ, ਪ੍ਰੋ. ਜਰਨੈਲ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਵੀਰਪਾਲ ਕੌਰ, ਡਾ. ਮਨਮਿੰਦਰ ਕੌਰ, ਦੀਪੂ ਅਤੇ ਸਕੂਲੀ ਬੱਚਿਆਂ ਨੇ ਸ਼ਮੂਲੀਅਤ ਕੀਤੀ।

No comments:

Post Top Ad

Your Ad Spot